
ਇਕ ਦਿਨ ਪਹਿਲਾਂ ਇਤਿਹਾਸ ਰਚਣ ਤੋਂ ਬਾਅਦ ਅੱਜ ਸੋਨਾ ਸਸਤਾ ਹੋ ਗਿਆ ਹੈ।
ਨਵੀਂ ਦਿੱਲੀ: ਇਕ ਦਿਨ ਪਹਿਲਾਂ ਇਤਿਹਾਸ ਰਚਣ ਤੋਂ ਬਾਅਦ ਅੱਜ ਸੋਨਾ ਸਸਤਾ ਹੋ ਗਿਆ ਹੈ। ਦੇਸ਼ ਭਰ ਦੇ ਸਰਾਫਾ ਬਜ਼ਾਰਾਂ ਵਿਚ 24 ਕੈਰੇਟ ਸੋਨਾ ਅੱਜ ਵੀਰਵਾਰ ਨੂੰ 339 ਰੁਪਏ ਡਿੱਗ ਕੇ 48,236 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਹ 362 ਰੁਪਏ ਪ੍ਰਤੀ 10 ਗ੍ਰਾਮ ਦੇ ਉਛਾਲ ਨਾਲ 48.482 ਰੁਪਏ ‘ਤੇ ਪਹੁੰਚ ਗਿਆ ਸੀ।
Gold rate
ਇੰਡੀਆ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ (ibjarates.com) ਸੋਨੇ-ਚਾਂਦੀ ਦੀਆਂ ਔਸਤ ਕੀਮਤਾਂ ਅਪਡੇਟ ਕਰਦੀ ਹੈ। ਦੱਸ ਦਈਏ ਕਿ ibjarates.com ਵੱਲੋਂ ਜਾਰੀ ਕੀਤੇ ਗਏ ਰੇਟ ਦੇਸ਼ ਭਰ ਵਿਚ ਸਰਬ-ਵਿਆਪਕ ਤੌਰ ‘ਤੇ ਸਵੀਕਾਰ ਕੀਤੇ ਜਾਂਦੇ ਹਨ। ਹਾਲਾਂਕਿ ਇਸ ਵੈੱਬਸਾਈਟ ‘ਤੇ ਦਿੱਤੇ ਗਏ ਰੇਟ ਵਿਚ ਜੀਐਸੀਟੀ ਸ਼ਾਮਲ ਨਹੀਂ ਕੀਤਾ ਗਿਆ ਹੈ। ibjarates ਮੁਤਾਬਕ 25 ਜੂਨ 2020 ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ਇਸ ਪ੍ਰਕਾਰ ਰਹੀਆਂ ਹਨ।
Gold
ਧਾਤ 25 ਜੂਨ ਦੀਆਂ ਕੀਮਤਾਂ (ਰੁਪਏ/10 ਗ੍ਰਾਮ) 24 ਜੂਨ ਦੀਆਂ ਕੀਮਤਾਂ (ਰੁਪਏ/10 ਗ੍ਰਾਮ) ਕੀਮਤਾਂ ਵਿਚ ਬਦਲਾਅ (ਰੁਪਏ/10 ਗ੍ਰਾਮ)
Gold 999 48236 48575 -339
Gold 995 48043 48380 -337
Gold 916 44184 44495 -311
Gold 750 36177 36431 -254
Gold 585 28218 28416 -198
Silver 999 47640 Rs/Kg 48505 Rs/Kg -865 Rs/Kg
Gold
ਇਸ ਦੇ ਨਾਲ ਹੀ ਅੱਜ 23 ਕੈਰੇਟ ਸੋਨੇ ਦੀਆਂ ਕੀਮਤਾਂ ਵਿਚ 337 ਰੁਪਏ ਘੱਟ ਹੋ ਕੇ 48043 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈਆਂ ਹਨ। ਜਦਕਿ 22 ਕੈਰੇਟ ਸੋਨੇ ਦੀਆਂ ਕੀਮਤ ਹੁਣ 311 ਰੁਪਏ ਸਸਤੀ ਹੋ ਕੇ 44184 ਅਤੇ 18 ਕੈਰੇਟ ਦੀ ਕੀਮਤ 36177 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ ਹੈ। ਉੱਥੇ ਹੀ ਚਾਂਦੀ ਵੀ 865 ਰੁਪਏ ਪ੍ਰਤੀ ਕਿਲੋਗ੍ਰਾਮ ਨਰਮ ਹੋਈ ਹੈ।