ਸੋਨਾਲੀ ਫੋਗਾਟ ਵਿਰੁਧ ਸੁਲਤਾਨ ਸਿੰਘ ਨੇ ਪੰਚਕੂਲਾ ਵਿਚ ਬਿਆਨ ਦਰਜ ਕਰਵਾਏ
Published : Jun 12, 2020, 9:38 am IST
Updated : Jun 12, 2020, 9:38 am IST
SHARE ARTICLE
Sonali Fogat
Sonali Fogat

ਪੰਚਕੂਲਾ ਦੇ ਸੈਕਟਰ-4 ਸਥਿਤ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਵਿਚ ਅੱਜ ਸੈਂਡਲ ਕਾਂਡ ਨਾਲ ਸਬੰਧਤ

ਪੰਚਕੂਲਾ, 11 ਜੂਨ (ਪੀ. ਪੀ. ਵਰਮਾ): ਪੰਚਕੂਲਾ ਦੇ ਸੈਕਟਰ-4 ਸਥਿਤ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਵਿਚ ਅੱਜ ਸੈਂਡਲ ਕਾਂਡ ਨਾਲ ਸਬੰਧਤ ਹਰਿਆਣਾ ਮਾਰਕੀਟਿੰਗ ਕਮੇਟੀ ਹਿਸਾਰ ਦਾ ਸਕੱਤਰ ਸੁਲਤਾਨ ਸਿੰਘ ਅਪਣਾ ਪੱਖ ਰੱਖਣ ਲਈ ਪੇਸ਼ ਹੋਇਆ। ਉਸ ਨੇ ਅਯੋਗ ਦੇ ਸਾਹਮਣੇ ਦਸਿਆ ਕਿ ਉਸ ਦਾ ਕੋਈ ਕਸੂਰ ਨਹੀਂ। ਉਸ ਨੇ ਅਪਣਾ ਪੱਖ ਕਮਿਸ਼ਨ ਦੀ ਚੇਅਰਪਰਸਨ ਨੂੰ ਜ਼ੁਬਾਨੀ ਦਸਿਆ ਅਤੇ ਲਿਖਤੀ ਤੌਰ ’ਤੇ ਵੀ ਬਿਆਨ ਦਰਜ ਕਰਵਾਇਆ। ਸੁਲਤਾਨ ਸਿੰਘ ਜੋ ਹਰਿਆਣਾ ਮਾਰਕੀਟਿੰਗ ਕਮੇਟੀ ਹਿਸਾਰ ਦਾ ਸਕੱਤਰ ਹੈ। 

File PhotoFile Photo

ਪਿਛਲੇ ਦਿਨੀਂ ਭਾਜਪਾ ਮਹਿਲਾ ਆਗੂ ਸੋਨਾਲੀ ਫੋਗਾਟ ਨੇ ਇਕ ਮਾਮਲੇ ਸਬੰਧੀ ਉਸ ਨੂੰ ਕੁੱਟਣਾ ਸ਼ੁਰੂ ਕਰ ਦਿਤਾ ਸੀ ਜਿਸ ਤੋਂ ਬਾਅਦ ਦੋਹਾਂ ਧਿਰਾਂ ਵਲੋਂ ਪੁਲਿਸ ਥਾਣਾ ਹਿਸਾਰ ਵਿਚ ਰੀਪੋਰਟ ਦਰਜ ਕਰਵਾਈ ਗਈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸੋਨਾਲੀ ਫੋਗਾਟ ਦਾ ਇਹ ਵੀਡੀਉ ਸੋਸ਼ਲ ਮੀਡੀਆ ਵਿਚ ਆਇਆ। ਇਸ ਮਾਮਲੇ ਨੂੰ ਲੈ ਕੇ ਹਰਿਆਣਾ ਮੰਡੀ ਬੋਰਡ ਦੇ ਮੁਲਾਜ਼ਮ ਸੋਨਾਲੀ ਫੋਗਾਟ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਸਾਰੇ ਹਰਿਆਣਾ ਦੀਆਂ ਸੜਕਾਂ ’ਤੇ ਆ ਗਏ ਸਨ। ਇਕ ਦਿਨ ਪਹਿਲਾਂ ਸੋਨਾਲੀ ਫੋਗਾਟ ਨੇ ਪੰਚਕੂਲਾ ਵਿਚ ਹਰਿਆਣਾ ਰਾਜ ਮਹਿਲਾ ਅਯੋਗ ਦੇ ਦਫ਼ਤਰ ਵਿਚ ਅਪਣਾ ਪੱਖ ਰਖਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement