ਦੀਵਾਲੀ ਤੋਹਫ਼ਾ, ਇਨ੍ਹਾਂ ਕੰਪਨੀਆਂ ਨੇ ਕੀਤੇ ਮੋਟਰਸਾਇਕਲ ਸਸਤੇ, ਖਰੀਦਣ ਦਾ ਸੁਨਹਿਰੀ ਮੌਕਾ
Published : Sep 25, 2019, 1:28 pm IST
Updated : Sep 25, 2019, 1:28 pm IST
SHARE ARTICLE
Motercycles
Motercycles

ਮੋਟਰਸਾਇਕਲ-ਸਕੂਲਟਰ ਖਰੀਦਦਾਰਾਂ ਨੂੰ ਦੁਸ਼ਹਿਰਾ-ਦੀਵਾਲੀ ਦਾ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ...

ਨਵੀਂ ਦਿੱਲੀ: ਮੋਟਰਸਾਇਕਲ-ਸਕੂਲਟਰ ਖਰੀਦਦਾਰਾਂ ਨੂੰ ਦੁਸ਼ਹਿਰਾ-ਦੀਵਾਲੀ ਦਾ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ। ਤਿਉਹਾਰੀ ਸੀਜ਼ਨ ਨੂੰ ਸ਼ਾਨਦਾਰ ਬਣਾਉਣ ਅਤੇ ਵਿਕਰੀਨੂੰ ਵਧਾਉਣ ਲਈ ਕੰਪਨੀਆਂ ਡਿਸਕਾਉਂਟ ਦੇਣ ਲਈ ਪੱਬਾਂ ਭਾਰ ਹਨ। ਫਿਲਹਾਲ ਕੁਝ ਵੱਲੋਂ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਤੇ ਜਲਦੀ ਹੀ ਹੋਰ ਦਿੱਗਜ਼ ਵੀ ਇਹ ਝੜੀ ਲਾਉਣ ਵਾਲੇ ਹਨ। ਜਾਣਕਾਰੀ ਮੁਤਾਬਿਕ, ਬਾਈਕ ਨਿਰਮਾਤਾ ਵੱਧ ਤੋਂ ਵੱਧ 12 ਫ਼ੀਸਦੀ ਤੱਕ ਤਿਉਹਾਰੀ ਡਿਸਕਾਊਂਟ ਦੇਣ ਦੀ ਯੋਜਨਾ ਬਣਾ ਰਹੇ ਹਨ।

BikeBike

ਉਥੇ ਹੀ, ਡੀਲਰਾਂ ਵੱਲੋਂ ਵੀ 2-3 ਫ਼ੀਸਦੀ ਵਾਧੂ ਛੋਟ ਦਿੱਤੀ ਜਾ ਸਕਦੀ ਹੈ, ਯਾਨੀ ਕੁੱਲ ਮਿਲਾ ਕੇ ਟੂ-ਵ੍ਹੀਲਰਾਂ ‘ਤੇ 15 ਫ਼ੀਸਦੀ ਤੱਕ ਡਿਸਕਾਊਂਟ ਮਿਲ ਸਕਦਾ ਹੈ। ਬਜਾਜ ਨੇ ਸੋਮਵਾਰ ਤੋਂ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ, ਜਦਕਿ ਹੀਰੋ ਮੋਟੇ ਕਾਰਪ ਅਤੇ ਟੀਵੀਐਸ ਮੋਟਰ ਸਤੰਬਰ ਅੰਤ ਵਿਚ ਡਿਸਕਾਊਂਟ ਸ਼ੁਰੂ ਕਰ ਸਕਦੇ ਹਨ। ਇਸ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਮੁਤਾਬਿਕ, ਡਿਸਕਾਊਂਟ ਤੋਂ ਇਲਾਵਾ ਗਾਹਕਾਂ ਨੂੰ ਪੰਜ ਸਾਲ ਦੀ ਵਾਰੰਟੀ ਮੁਫ਼ਤ ਮਿਲੀ ਸਕਦੀ ਹੈ, ਨਾਲ ਹੀ ਬਾਈਕ ਖਰੀਦਦਾਰਾਂ ਨੂੰ ਘੱਟੋਂ-ਘੱਟ ਡਾਊਨ ਪੇਮੈਂਟ ਕਰਨ ਦੀ ਸੁਵਿਧਾ ਮਿਲੇਗੀ।

ਬਜਾਜ ਵੱਲੋਂ ਵੱਧ ਤੋਂ ਵੱਧ 5,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਕੰਪਨੀ ਵੱਲੋਂ ਪਲਸਰ-150 ਨਿਓਨ, ਪਲੈਟੀਨਾ-110, ਸੀਟੀ 100 ਉਤੇ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਡੀਲਰ ਵੀ ਸਟਾਕ ਕੱਢਣ ਲਈ 1-3 ਫ਼ੀਸਦੀ ਤੱਕ ਛੋਟ ਆਪਣੇ ਵੱਲੋਂ ਦੇ ਰਹੇ ਹਨ। ਉੱਥੇ ਹੀ, ਹੀਰੋ ਮੋਟੋ ਕਾਰਪ ਤੇ ਟੀਵੀਐਸ ਨੇ ਡੀਲਰਾਂ ਨੂੰ ਸੂਚਨਾ ਦਿੱਤੀ ਹੈ ਕਿ ਸਤੰਬਰ ਅੰਤ ਤੱਕ ਉਨ੍ਹਾਂ ਕੋਲ ਤਿਉਹਾਰੀ ਡਿਸਕਾਊਂਟ ਦੀ ਲਿਸਟ ਪਹੁੰਚ ਜਾਵੇਗੀ।

ਵਾਹਨਾ ਦੀ ਵਿਕਰੀ ਵਿਚ ਲਗਾਤਾਰ 10 ਮਹੀਨੇ ਰਹੀ ਗਿਰਾਵਟ ਤੇ ਬੀਐਸ-6 ਲਾਗੂ ਹੋਣ ਵਿਚ ਬਚੇ ਤਕਰੀਬਨ 6 ਮਹੀਨਿਆਂ ਵਿਚਕਾਰ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਡਿਸਕਾਊਂਟ ਪਹਿਲਾਂ ਨਾਲੋਂ ਕਾਫ਼ੀ ਵੱਲੋਂ ਹੋਵੇਗਾ। ਮੌਜੂਦਾ ਸਮੇਂ ਹੀਰੋ ਮੋਟੋ ਕਾਰਪ ਤੇ ਟੀਵੀਐਸ ਵੱਲੋਂ ਕੁਝ ਮਾਡਲਾਂ ‘ਤੇ 1 ਤੋਂ 5 ਫ਼ੀਸਦੀ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement