
ਗ੍ਰੇਟਾ ਥਨਬਰਗ ਨਾਂਅ ਦੀ ਵਾਤਾਵਰਣ ਪ੍ਰੇਮੀ ਲੜਕੀ ਨੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਨੂੰ ਸੰਬੋਧਨ ਕੀਤਾ। ਗੁੱਸੇ ਵਿਚ ਨਜ਼ਰ ਆ ਰਹੀ ...
ਨਿਊਯਾਰਕ : ਗ੍ਰੇਟਾ ਥਨਬਰਗ ਨਾਂਅ ਦੀ ਵਾਤਾਵਰਣ ਪ੍ਰੇਮੀ ਲੜਕੀ ਨੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਨੂੰ ਸੰਬੋਧਨ ਕੀਤਾ। ਗੁੱਸੇ ਵਿਚ ਨਜ਼ਰ ਆ ਰਹੀ ਗ੍ਰੇਟਾ ਨੇ ਅਪਣੇ ਭਾਵੁਕ ਭਾਸ਼ਣ ਵਿਚ ਸੰਸਾਰਕ ਨੇਤਾਵਾਂ ਦੀ ਤੈਅ ਲਗਾ ਕੇ ਰੱਖ ਦਿੱਤੀ ਅਤੇ ਉਨ੍ਹਾਂ 'ਤੇ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ਨਾਲ ਨਿਪਟਣ ਵਿਚ ਨਾਕਾਮ ਹੋ ਕੇ ਅਪਣੀ ਪੀੜ੍ਹੀ ਨਾਲ ਵਿਸਵਾਸ਼ਘਾਤ ਕਰਨ ਦਾ ਦੋਸ਼ ਲਗਾਇਆ। ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਵਿਚ ਰਾਸ਼ਟਰਾਂ ਦੀ ਲਾਪ੍ਰਵਾਹੀ ਦੇ ਵਿਰੁੱਧ ਨੌਜਵਾਨ ਅੰਦੋਲਨ ਦਾ ਚਿਹਰਾ ਬਣਦੀ ਜਾ ਰਹੀ ਸਵੀਡਿਸ਼ ਲੜਕੀ ਗ੍ਰੇਟਾ ਦਾ ਅਪਣੇ ਭਾਸ਼ਣ ਦੌਰਾਨ ਗੱਲ ਕਰਦੇ ਸਮੇਂ ਗਲਾ ਭਰ ਆਇਆ।
Greta Thunberg
ਪੜ੍ਹਾਈ ਦੀ ਉਮਰ ਵਿਚ ਵਾਤਾਵਰਣ ਲਈ ਮੁਹਿੰਮ ਚਲਾਉਣ ਵਾਲੀ 16 ਸਾਲ ਦੀ ਗ੍ਰੇਟਾ ਥਨਬਰਗ ਨੂੰ ਨਿਊਯਾਰਕ ਵਿਚ ਵੱਡਾ ਸਨਮਾਨ ਦਿੱਤਾ ਗਿਆ। ਐਮਨੈਸਟੀ ਇੰਟਰਨੈਸ਼ਨਲ ਨੇ ਅਪਣਾ ਸਭ ਤੋਂ ਵੱਡਾ ਐਵਾਰਡ ਅੰਬੈਸਡਰ ਆਫ਼ ਕਾਂਸ਼ਨਜ਼ ਗ੍ਰੇਟਾ ਨੂੰ ਦਿੱਤਾ। ਗ੍ਰੇਟਾ ਨੇ ਅਪਣੇ ਸਕੂਲ ਤੋਂ ਇਕ ਸਾਲ ਦੀ ਛੁੱਟੀ ਲਈ ਹੋਈ ਹੈ ਅਤੇ ਉਹ ਜਲਵਾਯੂ ਪਰਿਵਰਤਨ ਦੇ ਮੁੱਦੇ 'ਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਵਾਤਾਵਰਣ ਲਈ ਕੰਮ ਕਰਨ ਵਾਲੀ ਗ੍ਰੇਟਾ ਹੁਣ ਨੌਜਵਾਨਾਂ ਵਿਚਕਾਰ ਇਕ ਵੱਡਾ ਪ੍ਰਤੀਕ ਬਣ ਗਈ ਹੈ। ਇਸ ਦੀ ਸ਼ੁਰੂਆਤ ਉਸ ਨੇ ਸਵੀਡਨ ਦੇ ਅਪਣੇ ਸਕੂਲ ਤੋਂ ਕੀਤੀ ਸੀ। ਉਹ ਹਫ਼ਤੇ ਦੇ ਹਰ ਸ਼ੁੱਕਰਵਾਰ ਹੜਤਾਲ ਕਰਦੀ ਸੀ।
Greta Thunberg
ਹੌਲੀ ਹੌਲੀ ਉਸ ਦੀ ਇਹ ਮੁਹਿੰਮ ਦੁਨੀਆ ਦੇ 100 ਸ਼ਹਿਰਾਂ ਵਿਚ ਫੈਲ ਗਈ।ਸਵੀਡਨ ਦੀ ਰਹਿਣ ਵਾਲੀ ਗ੍ਰੇਟਾ ਪਿਛਲੇ ਮਹੀਨੇ ਕਿਸ਼ਤੀ ਰਾਹੀਂ ਅਟਲਾਂਟਿਕ ਸਾਗਰ ਪਾਰ ਕਰਕੇ ਨਿਊਯਾਰਕ ਪਹੁੰਚ ਗਈ ਸੀ। ਗ੍ਰੇਟਾ ਨੇ ਕਾਰਬਨ ਉਤਸਰਜਨ ਨੂੰ ਬਚਾਉਣ ਲਈ ਜਹਾਜ਼ ਰਾਹੀਂ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ ਅਤੇ ਉਹ ਦੋ ਹਫ਼ਤਿਆਂ ਦੀ ਔਖੀ ਯਾਤਰਾ ਕਰਕੇ ਨਿਊਯਾਰਕ ਪੁੱਜੀ ਤਾਂ ਹਜ਼ਾਰਾਂ ਲੋਕਾਂ ਨੇ ਉਸ ਦਾ ਸਵਾਗਤ ਕੀਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ