
ਦਿਨ ਦੇ ਆਖਰੀ ਕੁੱਝ ਘੰਟਿਆਂ ’ਚ ਬੈਂਕਿੰਗ ਅਤੇ ਬਿਜਲੀ ਖੇਤਰ ਦੇ ਸ਼ੇਅਰਾਂ ’ਚ ਖਰੀਦਦਾਰੀ ਨੇ ਸ਼ੇਅਰ ਬਾਜ਼ਾਰਾਂ ਨੂੰ ਸ਼ੁਰੂਆਤੀ ਘਾਟੇ ਤੋਂ ਉਭਰਨ ’ਚ ਮਦਦ ਕੀਤੀ
Stock Market Today : ਸੈਂਸੈਕਸ ਬੁਧਵਾਰ ਨੂੰ ਪਹਿਲੀ ਵਾਰ 85,000 ਦੇ ਪੱਧਰ ਤੋਂ ਉੱਪਰ ਬੰਦ ਹੋਇਆ, ਜਦਕਿ ਨਿਫਟੀ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਦਿਨ ਦੇ ਆਖਰੀ ਕੁੱਝ ਘੰਟਿਆਂ ’ਚ ਬੈਂਕਿੰਗ ਅਤੇ ਬਿਜਲੀ ਖੇਤਰ ਦੇ ਸ਼ੇਅਰਾਂ ’ਚ ਖਰੀਦਦਾਰੀ ਨੇ ਸ਼ੇਅਰ ਬਾਜ਼ਾਰਾਂ ਨੂੰ ਸ਼ੁਰੂਆਤੀ ਘਾਟੇ ਤੋਂ ਉਭਰਨ ’ਚ ਮਦਦ ਕੀਤੀ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 255.83 ਅੰਕ ਯਾਨੀ 0.30 ਫੀ ਸਦੀ ਦੀ ਤੇਜ਼ੀ ਨਾਲ 85,169.87 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 333.38 ਅੰਕ ਯਾਨੀ 0.39 ਫੀ ਸਦੀ ਦੇ ਵਾਧੇ ਨਾਲ 85,247.42 ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਸੈਂਸੈਕਸ ਦੇ 20 ਸ਼ੇਅਰ ਵਾਧੇ ਨਾਲ ਅਤੇ 10 ਗਿਰਾਵਟ ਨਾਲ ਬੰਦ ਹੋਏ।
ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 63.75 ਅੰਕ ਯਾਨੀ 0.25 ਫੀ ਸਦੀ ਦੇ ਵਾਧੇ ਨਾਲ 26,004.15 ਦੇ ਰੀਕਾਰਡ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 92.4 ਅੰਕ ਯਾਨੀ 0.35 ਫੀ ਸਦੀ ਦੇ ਵਾਧੇ ਨਾਲ 26,032.80 ਦੇ ਨਵੇਂ ਉੱਚ ਪੱਧਰ ’ਤੇ ਪਹੁੰਚ ਗਿਆ।
ਸੈਂਸੈਕਸ ਦੇ 30 ਸ਼ੇਅਰਾਂ ’ਚ ਪਾਵਰ ਗ੍ਰਿਡ, ਐਕਸਿਸ ਬੈਂਕ, ਐਨਟੀਪੀਸੀ, ਬਜਾਜ ਫਿਨਸਰਵ, ਬਜਾਜ ਫਾਈਨਾਂਸ, ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ ਅਤੇ ਐਚ.ਡੀ.ਐਫ.ਸੀ. ਬੈਂਕ ਦੇ ਸ਼ੇਅਰਾਂ ’ਚ ਸੱਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ।
ਦੂਜੇ ਪਾਸੇ ਟੈਕ ਮਹਿੰਦਰਾ, ਟਾਟਾ ਮੋਟਰਜ਼, ਟਾਈਟਨ, ਕੋਟਕ ਮਹਿੰਦਰਾ ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਜੇਐਸਡਬਲਯੂ ਸਟੀਲ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ।