ਨਾਜਾਇਜ਼ ਵਪਾਰ ਕਰਨ ਵਾਲਿਆਂ ਦੇ ਮਨਾਂ ’ਚ ਸਖ਼ਤ ਸਜ਼ਾ ਦਾ ਡਰ ਪੈਦਾ ਕਰਨ ਦੀ ਜ਼ਰੂਰਤ : ਬਿੱਟੂ 
Published : Sep 25, 2024, 9:27 pm IST
Updated : Sep 25, 2024, 9:27 pm IST
SHARE ARTICLE
Ravneet Singh Bittu
Ravneet Singh Bittu

ਕਿਹਾ, ਸਜ਼ਾ ਲਾਜ਼ਮੀ ਹੈ, ਅਤੇ ਅਪਰਾਧੀਆਂ ਦੇ ਮਨਾਂ ’ਚ ਡਰ ਪੈਦਾ ਕਰਨਾ ਮਹੱਤਵਪੂਰਨ ਹੈ

ਨਵੀਂ ਦਿੱਲੀ : ਫੂਡ ਪ੍ਰੋਸੈਸਿੰਗ ਉਦਯੋਗ ਬਾਰੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੁਧਵਾਰ ਨੂੰ ਸਖ਼ਤ ਸਜ਼ਾ ਦੀ ਲੋੜ ਅਤੇ ਨਾਜਾਇਜ਼ ਵਪਾਰ ਤੇ ਗਤੀਵਿਧੀਆਂ ’ਚ ਸ਼ਾਮਲ ਲੋਕਾਂ ਦੇ ਗਠਜੋੜ ’ਤੇ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿਤਾ। ਫਿੱਕੀ-ਕੈਸਕੇਡ ਦੇ 10ਵੇਂ ਸੰਸਕਰਣ - ‘ਮਸਕ੍ਰੇਡ 2024’ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਕਿਹਾ ਕਿ ਆਰਥਕ ਵਿਕਾਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੱਤਾਂ ਵਿਰੁਧ ਲੜਨ ਲਈ ਵੱਖ-ਵੱਖ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਾਲੇ ਤਾਲਮੇਲ ਮਹੱਤਵਪੂਰਨ ਹੈ। 

ਉਨ੍ਹਾਂ ਕਿਹਾ, ‘‘ਅਸੀਂ ਮਿਲ ਕੇ ਮਜ਼ਬੂਤ ਅਰਥਵਿਵਸਥਾਵਾਂ ਦਾ ਨਿਰਮਾਣ ਕਰਦੇ ਹਾਂ, ਮਜ਼ਬੂਤ ਪਹਿਲਕਦਮੀਆਂ ਨਾਲ ਇਨ੍ਹਾਂ ਖਤਰਿਆਂ ਦਾ ਮੁਕਾਬਲਾ ਕਰਨ ਲਈ ਗਲੋਬਲ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਾਂ। ਸਜ਼ਾ ਲਾਜ਼ਮੀ ਹੈ, ਅਤੇ ਅਪਰਾਧੀਆਂ ਦੇ ਮਨਾਂ ’ਚ ਡਰ ਪੈਦਾ ਕਰਨਾ ਮਹੱਤਵਪੂਰਨ ਹੈ ਕਿ ਜੇ ਉਹ ਗੈਰਕਾਨੂੰਨੀ ਵਪਾਰਕ ਗਤੀਵਿਧੀਆਂ ’ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਸਖਤ ਸਜ਼ਾ ਦਿਤੀ ਜਾਵੇਗੀ।’’

ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀ.ਬੀ.ਆਈ.ਸੀ.) ਦੇ ਮੈਂਬਰ ਰਾਜੀਵ ਤਲਵਾੜ ਨੇ ਕਿਹਾ ਕਿ ਬੋਰਡ ਨਕਲੀ ਚੀਜ਼ਾਂ ਅਤੇ ਤਸਕਰੀ ਵਿਰੁਧ ਅੰਦੋਲਨ ’ਚ ਇਕ ਥੰਮ੍ਹ ਵਜੋਂ ਕੰਮ ਕਰ ਰਿਹਾ ਹੈ। 

ਤਲਵਾਰ ਨੇ ਕਿਹਾ, ‘‘ਅਸੀਂ ਬਹੁਤ ਵਿਆਪਕ ਸਮਰੱਥਾਵਾਂ ਵਾਲਾ ਇਕ ਤਕਨਾਲੋਜੀ-ਸੰਚਾਲਿਤ ਜੋਖਮ ਪ੍ਰਬੰਧਨ ਪੋਰਟਲ ਬਣਾਇਆ ਹੈ ਜੋ ਸੰਭਾਵਤ ਤਸਕਰੀ ਦਾ ਪਤਾ ਲਗਾਉਣ ’ਚ ਸਾਡੀ ਮਦਦ ਕਰਦਾ ਹੈ। ਸੀ.ਬੀ.ਆਈ. ਸੀ ਦੇ ਫੀਲਡ ਅਧਿਕਾਰੀ ਇਸ ਪੋਰਟਲ ਦੀ ਮਦਦ ਨਾਲ ਪ੍ਰਤੀ ਦਿਨ ਔਸਤਨ 60 ਟੈਸਟ ਕਰ ਰਹੇ ਹਨ।’’ ਪਿਛਲੇ 15 ਮਹੀਨਿਆਂ ’ਚ 3,000 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 40 ਕਰੋੜ ਰੁਪਏ ਦੇ ਵਿਦੇਸ਼ੀ ਉਤਪਾਦ ਜ਼ਬਤ ਕੀਤੇ ਗਏ ਹਨ। 

ਇਸ ਮੌਕੇ ’ਤੇ ਬੋਲਦਿਆਂ ਫਿੱਕੀ ਕੈਸਕੇਡ ਦੇ ਪ੍ਰਧਾਨ ਅਨਿਲ ਰਾਜਪੂਤ ਨੇ ਕਿਹਾ, ‘‘ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਨੇ ਅੱਜ ਦੇ ਤਕਨਾਲੋਜੀ ਦੀ ਅਗਵਾਈ ਵਾਲੇ ਦ੍ਰਿਸ਼ ’ਚ ਬਹੁਤ ਮਹੱਤਵ ਪ੍ਰਾਪਤ ਕੀਤਾ ਹੈ ਅਤੇ ਵਰਤਮਾਨ ’ਚ, ਅਸੀਂ ਅਪਣੇ ਕਾਰੋਬਾਰਾਂ ਅਤੇ ਸਮਾਜ ’ਤੇ ਇਸ ਤਕਨਾਲੋਜੀ ਦੇ ਸਕਾਰਾਤਮਕ ਪ੍ਰਭਾਵ ਨੂੰ ਵੇਖ ਰਹੇ ਹਾਂ। 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement