
ਆਰਬੀਆਈ ਦੀ ਸਖਤੀ ਦੇ ਚਲਦੇ ਦੇਸ਼ ਭਰ ਦੇ ਕਰੋਡ਼ਾਂ ਲੋਕਾਂ ਦੇ ਡੈਬਿਟ-ਕ੍ਰੈਡਿਟ ਕਾਰਡ 1 ਜਨਵਰੀ 2019 ਤੋਂ ਬਾਅਦ ਤੋਂ ਹੀ ਬੰਦ ਹੋ ਜਾਣਗੇ। ਕੇਂਦਰੀ ਬੈਂਕ ਵੱਲੋਂ ਜਾਰੀ...
ਨਵੀਂ ਦਿੱਲੀ : (ਪੀਟੀਆਈ) ਆਰਬੀਆਈ ਦੀ ਸਖਤੀ ਦੇ ਚਲਦੇ ਦੇਸ਼ ਭਰ ਦੇ ਕਰੋਡ਼ਾਂ ਲੋਕਾਂ ਦੇ ਡੈਬਿਟ-ਕ੍ਰੈਡਿਟ ਕਾਰਡ 1 ਜਨਵਰੀ 2019 ਤੋਂ ਬਾਅਦ ਤੋਂ ਹੀ ਬੰਦ ਹੋ ਜਾਣਗੇ। ਕੇਂਦਰੀ ਬੈਂਕ ਵੱਲੋਂ ਜਾਰੀ ਦਿਸ਼ਾ - ਨਿਰਦੇਸ਼ਾਂ ਦਾ ਪਾਲਣ ਹਰ ਇਕ ਵਿਅਕਤੀ ਨੂੰ ਕਰਨਾ ਹੋਵੇਗਾ। ਅਜਿਹੇ ਵਿਚ ਬੈਂਕ ਵੀ ਅਪਣੇ ਗਾਹਕਾਂ ਨੂੰ ਛੇਤੀ ਤੋਂ ਛੇਤੀ ਅਪਣਾ ਕਾਰਡ ਬਦਲਵਾਉਣ ਲਈ ਕਹਿ ਰਹੇ ਹਨ। ਜੇਕਰ ਤੁਹਾਡੇ ਕੋਲ ਵੀ ਮੈਗਨੇਟਿਕ ਸਟ੍ਰਿਪ ਵਾਲੇ ਕਾਰਡ ਹਨ ਤਾਂ ਇਸ ਨੂੰ 31 ਦਸੰਬਰ ਤੋਂ ਪਹਿਲਾਂ ਬਦਲ ਲਵੋ ਕਿਉਂਕਿ 31 ਦਸੰਬਰ ਤੋਂ ਬਾਅਦ ਇਹ ਕਾਰਡ ਦੀ ਮਾਨਤਾ ਨਹੀਂ ਹੋਵੇਗੀ।
Debit, credit cards
ਬੈਂਕ ਇਸ ਕਾਰਡ ਨੂੰ ਫਰੀ 'ਚ ਬਦਲ ਰਹੇ ਹਨ ਅਤੇ ਇਹਨਾਂ ਦੀ ਜਗ੍ਹਾ ਚਿਪ ਲੱਗੇ ਕਾਰਡ ਦਿਤੇ ਜਾ ਰਹੇ ਹਨ। ਆਰਬੀਆਈ ਨੇ ਬੈਂਕਾਂ ਨੂੰ ਏਟੀਏਮ ਧੋਖਾਧੜੀ ਤੋਂ ਬਚਣ ਲਈ ਗਾਹਕਾਂ ਨੂੰ ਮੈਗਨੈਟਿਕ ਡੈਬਿਟ - ਕ੍ਰੈਡਿਟ ਕਾਰਡ ਦੀ ਥਾਂ ਚਿਪ ਆਧਾਰਿਤ ਕਾਰਡ ਦੇਣ ਦੇ ਨਿਰਦੇਸ਼ ਦਿਤੇ ਹਨ। 2016 ਤੋਂ ਬੈਂਕਾਂ ਤੋਂ ਚਿਪ ਆਧਾਰਿਤ ਕਾਰਡ ਦਿਤੇ ਜਾ ਰਹੇ ਹਨ ਪਰ ਕਈ ਲੋਕਾਂ ਕੋਲ ਮੈਗਨੈਟਿਕ ਸਟ੍ਰਿਪ ਵਾਲੇ ਹੀ ਕਾਰਡ ਹਨ। ਇਨ੍ਹਾਂ ਨੂੰ 31 ਦਸੰਬਰ ਤੱਕ ਨਹੀਂ ਬਦਲਿਆ ਗਿਆ ਤਾਂ ਇਹ ਕਾਰਡ ਅਪਣੇ ਆਪ ਹੀ ਬੰਦ ਹੋ ਜਾਣਗੇ। ਮੈਗਨੈਟਿਕ ਸਟ੍ਰਿਪ ਕਾਰਡ ਤੋਂ ਟ੍ਰਾਂਜ਼ੈਕਸ਼ਨ ਲਈ ਕਾਰਡ ਹੋਲਡਰ ਦੇ ਦਸਤਖ਼ਤ ਜਾਂ ਪਿਨ ਦੀ ਲੋੜ ਹੁੰਦੀ ਹੈ।
Debit, credit cards
ਇਸ ਉਤੇ ਤੁਹਾਡੇ ਅਕਾਂਉਟ ਦੀ ਜਾਣਕਾਰੀ ਮੌਜੂਦ ਹੁੰਦੀ ਹੈ। ਇਸ ਸਟ੍ਰਾਈਪ ਦੀ ਮਦਦ ਨਾਲ ਕਾਰਡ ਸਵਾਈਪ ਦੇ ਸਮੇਂ ਮਸ਼ੀਨ ਤੁਹਾਡੇ ਬੈਂਕ ਇੰਟਰਫੇਸ ਨਾਲ ਜੁੜਦੀ ਹੈ ਅਤੇ ਪ੍ਰੋਸੈਸ ਅੱਗੇ ਵਧਦਾ ਹੈ। ਉਥੇ ਹੀ, ਚਿਪ ਵਾਲੇ ਕਾਰਡ ਵਿਚ ਸਾਰੀ ਜਾਣਕਾਰੀ ਚਿਪ ਵਿਚ ਮੌਜੂਦ ਹੁੰਦੀ ਹੈ। ਇਹਨਾਂ ਵਿਚ ਵੀ ਟ੍ਰਾਂਜ਼ੈਕਸ਼ਨ ਲਈ ਪਿਨ ਅਤੇ ਦਸਤਖ਼ਤ ਜ਼ਰੂਰੀ ਹੁੰਦੇ ਹਨ ਪਰ ਈਐਮਵੀ ਚਿਪ ਕਾਰਡ ਵਿਚ ਟ੍ਰਾਂਜ਼ੈਕਸ਼ਨ ਦੇ ਸਮੇਂ ਯੂਜ਼ਰ ਨੂੰ ਓਥੈਂਟਿਕੇਟ ਕਰਨ ਲਈ ਇਕ ਯੂਨੀਕ ਟ੍ਰਾਂਜ਼ੈਕਸ਼ਨ ਕੋਡ ਜਨਰੇਟ ਹੁੰਦਾ ਹੈ, ਜੋ ਵੈਰੀਫੀਕੇਸ਼ਨ ਨੂੰ ਸਪੋਰਟ ਕਰਦਾ ਹੈ।
Debit, credit cards
ਅਜਿਹਾ ਮੈਗਨੈਟਿਕ ਸਟ੍ਰਿਪ ਕਾਰਡ ਵਿਚ ਨਹੀਂ ਹੁੰਦਾ। ਧੋਖਾਧੜੀ ਨਾਲ ਗਾਹਕਾਂ ਦੀ ਰੱਖਿਆ ਲਈ ਆਰਬੀਆਈ ਨੇ ਬੈਂਕਾਂ ਨੂੰ ਸਿਰਫ਼ ਚਿਪ ਆਧਾਰਿਤ ਅਤੇ ਪਿਨ ਇਨੇਬਲਡ ਡੈਬਿਟ ਅਤੇ ਕ੍ਰੈਡਿਟ ਕਾਰਡ ਜਾਰੀ ਕਰਨ ਲਈ ਕਿਹਾ ਹੈ। ਈਐਮਵੀ ਚਿਪ ਕਾਰਡ ਨਕਲੀ ਕਾਰਡ ਬਣਾ ਕੇ ਹੋਣ ਵਾਲੀ ਧੋਖਾਧੜੀ ਤੋਂ ਬਚਾਉਂਦਾ ਹੈ। ਈਐਮਪੀਵੀ ਕਾਰਡ ਅਤੇ ਪਿਨ ਸਹੂਲਤ ਗਾਹਕਾਂ ਨੂੰ ਕਾਰਡ ਗੁਆਚ ਜਾਣ ਅਤੇ ਚੋਰੀ ਤੋਂ ਜੁਡ਼ੀ ਧੋਖਾਧੜੀ ਅਤੇ ਨਕਲੀ ਕਾਰਡ ਬਣਾ ਕੇ ਧੋਖਾਧੜੀ ਤੋਂ ਰੱਖਿਆ ਕਰਦਾ ਹੈ।