
UGC NET Admit Card 2018 ਅੱਜ ਕਿਸੇ ਵੀ ਸਮੇਂ ਜਾਰੀ ਕਰ ਦਿਤੇ ਜਾਣਗੇ। ਉਮੀਦਵਾਰ ਨੈੱਟ ਪ੍ਰੀਖਿਆ...
ਨਵੀਂ ਦਿੱਲੀ (ਭਾਸ਼ਾ) : UGC NET Admit Card 2018 ਅੱਜ ਕਿਸੇ ਵੀ ਸਮੇਂ ਜਾਰੀ ਕਰ ਦਿਤੇ ਜਾਣਗੇ। ਉਮੀਦਵਾਰ ਨੈੱਟ ਪ੍ਰੀਖਿਆ ਦਾ ਐਡਮਿਟ ਕਾਰਡ NTA ਦੀ ਆਫੀਸ਼ੀਅਲ ਵੈੱਬਸਾਈਟ ntanet.nic.in ‘ਤੇ ਜਾ ਕੇ ਡਾਊਨਲੋਅਡ ਕਰ ਸਕਣਗੇ। ਐਡਮਿਟ ਕਾਰਡ (UGC NET 2018 Admit Card) ਵਿਚ ਗੜਬੜੀ ਹੋਣ ‘ਤੇ ਤੁਸੀ 19 ਨਵੰਬਰ ਤੋਂ 25 ਨਵੰਬਰ ਦੇ ਵਿਚ ਹੈਲਪਲਾਈਨ ਨੰਬਰ ‘ਤੇ ਕਾਲ ਕਰ ਕੇ ਐਡਮਿਟ ਕਾਰਡ ਵਿਚ ਸੁਧਾਰ ਕਰਵਾ ਸਕਦੇ ਹੋ।
ਨੈੱਟ ਦੀ ਪ੍ਰੀਖਿਆ (UGC NET Exam) 18 ਦਸੰਬਰ ਤੋਂ 22 ਦਸੰਬਰ ਤੱਕ ਕਡੰਕਟ ਕਰਵਾਈ ਜਾਵੇਗੀ। ਪ੍ਰੀਖਿਆ ਦੇਸ਼ ਦੇ 91 ਸ਼ਹਿਰਾਂ ਵਿਚ ਹੋਵੇਗੀ। ਨੈੱਟ ਦੀ ਪ੍ਰੀਖਿਆ 2 ਸ਼ਿਫਟਾਂ ਵਿਚ ਹੋਵੇਗੀ। ਪਹਿਲੀ ਸ਼ਿਫਟ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗੀ ਜਦੋਂ ਕਿ ਦੂਜੀ ਦੁਪਹਿਰ 2 ਵਜੇ ਤੋਂ ਸ਼ਾਮ 5:30 ਵਜੇ ਤੱਕ ਹੋਵੇਗੀ। ਉਮੀਦਵਾਰ ਡੈਸਕਟਾਪ ਦੇ ਨਾਲ ਮੋਬਾਇਲ ‘ਤੇ ਵੀ ਐਡਮਿਟ ਕਾਰਡ ਡਾਊਨਲੋਅਡ ਕਰ ਸਕਦੇ ਹਨ।
ਉਮੀਦਵਾਰ ਹੇਠਾਂ ਦਿਤੇ ਗਏ ਸਟੈਪਸ ਤੋਂ ਮੋਬਾਇਲ ‘ਤੇ ਅਪਣਾ ਐਡਮਿਟ ਕਾਰਡ ਡਾਊਨਲੋਅਡ ਕਰ ਸਕਦੇ ਹਨ।
UGC NET 2018 Admit Card ਮੋਬਾਇਲ ‘ਤੇ ਇਸ ਤਰ੍ਹਾਂ ਕਰ ਸਕੋਗੇ ਡਾਊਨਲੋਡ :
ਸਟੈਪ 1: ਉਮੀਦਵਾਰ NET Admit Card ਮੋਬਾਇਲ ‘ਤੇ ਡਾਊਨਲੋਅਡ ਕਰਨ ਲਈ ਅਪਣੇ ਮੋਬਾਇਲ ਬਰਾਉਜ਼ਰ ਨੂੰ ਓਪਨ ਕਰਨ।
ਸਟੈਪ 2: ਬਰਾਉਜ਼ਰ ‘ਤੇ NTA ਦੀ ਆਫੀਸ਼ੀਅਲ ਵੈੱਬਸਾਈਟ ntanet.nic.in ਓਪਨ ਕਰੋ।
ਸਟੈਪ 3: ਵੈੱਬਸਾਈਟ ‘ਤੇ ਦਿਤੇ ਗਏ UGC-NET Dec. 2018 ਦੇ ਲਿੰਕ ‘ਤੇ ਕਲਿਕ ਕਰੋ।
ਸਟੈਪ 4: ਮੰਗੀ ਗਈ ਜਾਣਕਾਰੀ ਭਰ ਕੇ ਲੌਗ ਇਨ ਕਰੋ।
ਸਟੈਪ 5: ਤੁਹਾਡਾ UGC NET Admit Card ਮੋਬਾਇਲ ਸਕਰੀਨ ‘ਤੇ ਆ ਜਾਵੇਗਾ।
ਸਟੈਪ 6: ਹੁਣ ਤੁਸੀ ਅਪਣੇ ਐਡਮਿਟ ਕਾਰਡ ਨੂੰ ਡਾਊਨਲੋਅਡ ਕਰ ਸਕਦੇ ਹੋ।
ਹੈਲਪਲਾਈਨ ਨੰਬਰ (UGC NET Helpline Number) ਅਤੇ ਈਮੇਲ ਆਈਡੀ :
ਉਮੀਦਵਾਰ ਨੈੱਟ ਪ੍ਰੀਖਿਆ ਨਾਲ ਜੁੜੇ ਸਵਾਲ ਪੁੱਛ ਸਕਦੇ ਹਨ, ਨਾਲ ਹੀ ਉਮੀਦਵਾਰ ਹੈਲਪਲਾਈਨ ਨੰਬਰ ‘ਤੇ ਕਾਲ ਕਰ ਜਾਂ ਈਮੇਲ ਆਈਡੀ ‘ਤੇ ਮੇਲ ਕਰ ਕੇ ਅਪਣੀ ਸਮੱਸਿਆ NTA ਨੂੰ ਦੱਸ ਸਕਦੇ ਹਨ।
ਹੈਲਪਲਾਈਨ ਨੰਬਰ : 8076535482, 7703859909
ਈਮੇਲ : ugcnet-nta@nic.in, queries.net.nta@gmail.com