ਅਗਲੇ ਮਹੀਨੇ ਵਧ ਜਾਣਗੀਆਂ ਟੀਵੀ, ਫਰਿਜ ਦੀਆਂ ਕੀਮਤਾਂ
Published : Nov 25, 2018, 7:50 pm IST
Updated : Nov 25, 2018, 7:51 pm IST
SHARE ARTICLE
Appliances Store
Appliances Store

ਦਸੰਬਰ ਮਹੀਨੇ ਤੋਂ ਟੀਵੀ, ਵਾਸ਼ਿੰਗ ਮਸ਼ੀਨ, ਫਰਿਜ ਅਤੇ ਘਰੇੂਲ ਸਮੱਗਰੀ ਖਰੀਦਣਾ ਮਹਿੰਗਾ ਹੋ ਸਕਦਾ ਹੈ। ਇਹ ਵਾਧਾ ਟਿਕਾਊ ਖਪਤਕਾਰ ਸਮਾਨ ਬਣਾਉਣ...

ਮੁੰਬਈ : (ਭਾਸ਼ਾ) ਦਸੰਬਰ ਮਹੀਨੇ ਤੋਂ ਟੀਵੀ, ਵਾਸ਼ਿੰਗ ਮਸ਼ੀਨ, ਫਰਿਜ ਅਤੇ ਘਰੇੂਲ ਸਮੱਗਰੀ ਖਰੀਦਣਾ ਮਹਿੰਗਾ ਹੋ ਸਕਦਾ ਹੈ। ਇਹ ਵਾਧਾ ਟਿਕਾਊ ਖਪਤਕਾਰ ਸਮਾਨ ਬਣਾਉਣ ਵਾਲੀ ਕੰਪਨੀਆਂ ਵਲੋਂ ਕੀਤੀ ਜਾਵੇਗੀ। ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਅਤੇ ਕਸਟਮ ਡਿਊਟੀ ਵਿਚ ਵਾਧੇ ਨਾਲ ਇਹਨਾਂ ਉਤਪਾਦਾਂ ਦੀ ਲਾਗਤ ਵਧੀ ਹੈ।

AppliancesAppliances

ਘੱਟ ਵਿਕਰੀ ਨੂੰ ਧਿਆਨ ਵਿਚ ਰਖਦੇ ਹੋਏ ਕਪਨੀਆਂ ਨੇ ਵਧੀ ਲਾਗਤ ਦਾ ਬੋਝ ਗਾਹਕਾਂ ਉਤੇ ਪਾਉਣ ਦੀ ਬਜਾਏ ਖੁਦ ਅਸਥਾਈ ਤੌਰ 'ਤੇ ਚੁਕਿਆ ਪਰ ਅਗਲੇ ਮਹੀਨੇ ਤੋਂ ਉਹ ਇਹਨਾਂ ਵਸਤਾਂ ਦੀ ਕੀਮਤ ਵਿਚ ਸੱਤ ਤੋਂ ਅੱਠ ਫ਼ੀ ਸਦੀ ਵਾਧਾ ਕਰਨ ਦੀ ਤਿਆਰੀ ਵਿਚ ਹਨ। ਪੈਨਾਸੋਨਿਕ ਇੰਡੀਆ ਅਪਣੇ ਉਤਪਾਦਾਂ ਦੀਆਂ ਕੀਮਤਾਂ ਵਿਚ 7 ਫ਼ੀ ਸਦੀ ਤੱਕ ਦੀ ਵਾਧਾ ਕਰਨ ਲਈ ਤਿਆਰ ਹੈ ਜਦੋਂ ਕਿ ਕੁੱਝ ਹੋਰ ਕੰਪਨੀਆਂ ਪਹਿਲਾਂ ਹੀ ਕੀਮਤਾਂ ਵਿਚ ਵਾਧਾ ਕਰ ਚੁੱਕੀਆਂ ਹੈ।

AppliancesAppliances

ਪੈਨੈਸੋਨਿਕ ਇੰਡੀਆ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮਨੀਸ਼ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨੇ ਵਿਚ ਰੁਪਏ 'ਚ ਗਿਰਾਵਟ ਆਈ ਹੈ, ਜਿਸ ਦਾ ਅਸਰ ਲਾਗਤ ਉਤੇ ਪਿਆ ਹੈ। ਅਸੀਂ ਗਾਹਕਾਂ ਲਈ ਵਧੀ ਲਾਗਤ ਮੁੱਲ ਦਾ ਬੋਝ ਝੇਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਾਜ਼ਾਰ ਦੀ ਹਾਲਤ ਨੂੰ ਵੇਖਦੇ ਹੋਏ ਸਾਨੂੰ ਅਗਲੇ ਮਹੀਨੇ ਤੋਂ ਕੀਮਤਾਂ ਵਿਚ 5 ਤੋਂ 7 ਫ਼ੀ ਸਦੀ ਵਾਧਾ ਕਰਨਾ ਹੋਵੇਗਾ।

Manish Sharma Manish Sharma

ਹਾਈਅਰ ਇੰਡੀਆ ਦੇ ਪ੍ਰਧਾਨ ਐਰਿਕ ਬ੍ਰਗੈਂਜ਼ਾ ਨੇ ਕਿਹਾ ਕਿ ਅਸੀਂ ਇਹ ਸੁਨਿਸ਼ਚਿਤ ਕੀਤਾ ਹੈ ਕਿ ਭਾਰਤ ਵਿਚ ਤਿਓਹਾਰੀ ਮੌਸਮ ਤੋਂ ਬਾਅਦ ਕੀਮਤਾਂ ਵਿਚ ਵਾਧਾ ਪ੍ਰਭਾਵਸ਼ਾਲੀ ਹੋਵੇਗਾ ਕਿਉਂਕਿ ਤਿਓਹਾਰੀ ਮੌਸਮ ਵਿਚ ਵੱਡੇ ਪੱਧਰ 'ਤੇ ਲੋਕ ਟਿਕਾਊ ਖਪਤ ਦੀਆਂ ਵਸਤਾਂ ਖਰੀਦਦੇ ਹਨ। ਭਾਰਤ ਵਿਚ ਤਿਓਹਾਰੀ ਮੌਸਮ ਓਨਮ ਤੋਂ ਸ਼ੁਰੂ ਹੁੰਦਾ ਹੈ ਅਤੇ ਦੁਸਹਿਰੇ ਤੋਂ ਬਾਅਦ ਦਿਵਾਲੀ ਦੇ ਨਾਲ ਖਤਮ ਹੁੰਦਾ ਹੈ। ਇਸ ਦੌਰਾਨ ਉਦਯੋਗ ਦੀ ਕੁਲ ਵਿਕਰੀ ਵਿਚੋਂ ਇਕ - ਤਿਹਾਈ ਤਿਓਹਾਰੀ ਮੌਸਮ ਦੌਰਾਨ ਹੀ ਹਾਸਲ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement