BPO ਸਕੀਮ ਤਹਿਤ ਸਰਕਾਰ ਭਰੇਗੀ 17 ਹਜ਼ਾਰ ਸੀਟ, ਹੁਣ ਤਕ 66% ਹੋਇਆ ਅਲਾਟਮੈਂਟ
Published : Mar 26, 2018, 10:30 am IST
Updated : Mar 26, 2018, 10:30 am IST
SHARE ARTICLE
BPO
BPO

ਮੋਦੀ ਸਰਕਾਰ ਦੁਆਰਾ ਛੋਟੇ ਸ਼ਹਿਰਾਂ 'ਚ ਬੀਪੀਓ ਖੋਲ੍ਹਣ ਦੀ ਸਕੀਮ ਦੀ 66 ਫ਼ੀ ਸਦੀ ਸੀਟ ਭਰ ਗਈ ਹੈ। ਇਸ ਦੇ ਜ਼ਰੀਏ ਸਰਕਾਰ ਕਰੀਬ ਇਕ ਲੱਖ ਲੋਕਾਂ ਲਈ ਰੋਜ਼ਗਾਰ ਮੌਕੇ...

ਨਵੀਂ ਦਿੱਲੀ: ਮੋਦੀ ਸਰਕਾਰ ਦੁਆਰਾ ਛੋਟੇ ਸ਼ਹਿਰਾਂ 'ਚ ਬੀਪੀਓ ਖੋਲ੍ਹਣ ਦੀ ਸਕੀਮ ਦੀ 66 ਫ਼ੀ ਸਦੀ ਸੀਟ ਭਰ ਗਈ ਹੈ। ਇਸ ਦੇ ਜ਼ਰੀਏ ਸਰਕਾਰ ਕਰੀਬ ਇਕ ਲੱਖ ਲੋਕਾਂ ਲਈ ਰੋਜ਼ਗਾਰ ਮੌਕੇ ਪੈਦਾ ਕਰ ਸਕਣਗੀਆਂ। ਨਾਲ ਹੀ ਉਹ ਬਚੀ ਹੋਈ 17 ਹਜ਼ਾਰ ਸੀਟਾਂ ਦਾ ਵੀ ਮਈ 2018 ਤਕ ਪ੍ਰਕਿਰਿਆ ਪੂਰਾ ਕਰਨਾ ਚਾਹੁੰਦੀ ਹੈ। ਇਸ ਦੇ ਲਈ ਸਰਕਾਰ ਨੇ ਕੰਪਨੀਆਂ ਤੋਂ ਆਵੇਦਨ ਮੰਗੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕਰੀਬ 51 ਹਜ਼ਾਰ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਣਗੇ।

BPOBPO

ਸਰਕਾਰ ਇਸ ਦੇ ਤਹਿਤ 27 ਰਾਜ ਅਤੇ ਕੇਂਦਰ ਸ਼ਾਸਿਤ ਰਾਜਾਂ 'ਚ ਬੀਪੀਓ ਖੋਲ੍ਹਣ ਦੇ ਮੌਕੇ ਦੇ ਰਹੀ ਹੈ।   ਖ਼ਾਸ ਗੱਲ ਇਹ ਹੈ ਕਿ ਬੀਪੀਓ ਖੋਲ੍ਹਣ ਲਈ ਸਰਕਾਰ ਤੁਹਾਨੂੰ ਪੈਸੇ ਨਾਲ ਸਪੋਰਟ ਵੀ ਕਰ ਰਹੀ ਹੈ। ਸਕੀਮ ਦੇ ਤਹਿਤ ਸ਼ੁਰੂਆਤ 'ਚ ਬੀਪੀਓ ਤਿਆਰ ਕਰਨ ਲਈ ਸਰਕਾਰ ਕੁਲ ਖ਼ਰਚ ਦਾ ਅਧਿਕਤਮ 50 ਫ਼ੀ ਸਦੀ ਤਕ ਨਿਵੇਸ਼ ਸਹਿਯੋਗ ਦੇਵੇਗੀ। ਜਿਸ 'ਚ ਅਧਿਕਤਮ ਇਕ ਸੀਟ ਲਈ 1 ਲੱਖ ਰੁਪਏ ਦਾ ਨਿਵੇਸ਼ ਸਹਿਯੋਗ ਹੋਵੇਗਾ।  

BPOBPO

16568 ਹਜ਼ਾਰ ਸੀਟਾਂ ਲਈ ਆਵੇਦਨ ਕਰਨ ਦਾ ਮੌਕਾ 
 
ਮਿਨਿਸਟਰੀ ਆਫ਼ ਇਲੈਕਟਰਾਨਿਕਸ ਐਂਡ ਇਨਫ਼ਾਰਮੇਸ਼ਨ ਟੈਕਨੋਲਾਜੀ ਵੱਲੋਂ ਦਿਤੀ ਜਾਣਕਾਰੀ ਮੁਤਾਬਕ ਪੰਜਵੀ ਵਾਰ ਬਿਡਿੰਗ ਲਈ ਆਵੇਦਨ ਮੰਗਿਆ ਗਿਆ ਹੈ। ਇਸ ਦੇ ਤਹਿਤ ਕੁਲ 16568 ਸੀਟਾਂ ਦੇ ਆਧਾਰ 'ਤੇ ਬੀਪੀਓ ਖੋਲ੍ਹਣ ਲਈ ਆਵੇਦਨ ਕੀਤਾ ਜਾ ਸਕਦਾ ਹੈ। ਹੁਣ ਤਕ ਚਾਰ ਰਾਉਂਡ 'ਚ ਕਰੀਬ 31732 ਸੀਟਾਂ ਭਰੀਆਂ ਗਈਆਂ ਹਨ।

Ministry of Electronics and Information TechnologyMinistry of Electronics and Information Technology

ਸਕੀਮ ਦੇ ਤਹਿਤ ਛੋਟੇ ਸ਼ਹਿਰਾਂ 'ਚ ਬੀਪੀਓ ਖੋਲ੍ਹਣ ਪ੍ਰਮੋਟ ਕੀਤਾ ਜਾਂਦਾ ਹੈ। ਮਿਨਿਸਟਰੀ ਆਫ਼ ਇਲੈਕਟਰਾਨਿਕਸ ਐਂਡ ਇਨਫ਼ਾਰਮੇਸ਼ਨ ਟੈਕਨੋਲਾਜੀ ਦੁਆਰਾ ਕੱਢੇ ਗਏ ਰਿਕਵੈਸਟ ਫ਼ਾਰ ਪ੍ਰਪੋਜ਼ਲ (RFP) ਦੇ ਅਨੁਸਾਰ ਜੋ ਵੀ ਵਿਅਕਤੀ ਜਾਂ ਕੰਪਨੀ ਬੀਪੀਓ ਖੋਲ੍ਹਣਾ ਚਾਹੁੰਦੀ ਹੈ, ਉਸ ਨੂੰ 2 ਮਈ ਤਕ ਬਿੱਡ ਲਈ ਅਰਜ਼ੀ ਦੇਣੀ ਪਵੇਗੀ।

BPOBPO

ਅਧਿਕਾਰੀ ਦੇ ਅਨੁਸਾਰ ਬੀਪੀਓ ਸਕੀਮ ਦੇ ਤਹਿਤ ਕੁਲ 1.50 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਦੇ ਤਹਿਤ ਇਕ ਸੀਟ ਨੂੰ ਤਿੰਨ ਸ਼ਿਫ਼ਟ  ਦੇ ਆਧਾਰ 'ਤੇ ਮੰਨਿਆ ਗਿਆ ਹੈ। ਯਾਨੀ ਇਕ ਸੀਟ ਤੋਂ ਤਿੰਨ ਨੌਕਰੀ ਦੇ ਮੌਕੇ ਪੈਦਾ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement