
ਨਵੇਂ ਵਿੱਤੀ ਸਾਲ ਦੀ 1 ਅਪ੍ਰੈਲ ਤੋਂ ਹੋਵੇਗੀ ਸ਼ੁਰੂਆਤ
ਨਵੀਂ ਦਿੱਲੀ : 1 ਅਪ੍ਰੈਲ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋਣ ਵਾਲੀ ਹੈ। ਇਸ ਨਵੇਂ ਸਾਲ 'ਚ ਆਮ ਲੋਕਾਂ ਨੂੰ ਰਾਹਤ ਦੀਆਂ ਕਈ ਚੀਜ਼ਾਂ ਮਿਲਣ ਵਾਲੀਆਂ ਹਨ ਪਰ ਇਸ ਦੇ ਨਾਲ ਹੀ ਮਹਿੰਗਾਈ ਦੀ ਮਾਰ ਵੀ ਪਵੇਗੀ। ਅਸੀ ਅਜਿਹੀਆਂ ਹੀ 5 ਚੀਜਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ।
ਕਾਰ ਖ਼ਰੀਦਣਾ ਹੋਵੇਗਾ ਮਹਿੰਗਾ :
Jaguar Land Rover1 ਅਪ੍ਰੈਲ ਤੋਂ ਕਾਰ ਖ਼ਰੀਦਣਾ ਮਹਿੰਗਾ ਹੋ ਜਾਵੇਗਾ। ਦਰਅਸਲ ਟਾਟਾ ਮੋਟਰਜ਼, ਜੈਗੁਆਰ ਲੈਂਡ ਰੋਵਰ ਇੰਡੀਆ ਅਤੇ ਟੋਯੋਟਾ ਕ੍ਰਿਲੋਸਕਰ ਮੋਟਰਜ਼ ਨੇ ਕਾਰਾਂ ਦੀਆਂ ਕੀਮਤਾਂ 'ਚ ਵਾਧੇ ਦਾ ਐਲਾਨ ਕੀਤਾ ਹੈ। ਟਾਟਾ ਮੋਟਰਜ਼ ਦੀਆਂ ਕਾਰਾਂ ਦੀਆਂ ਕੀਮਤਾਂ 'ਚ 25 ਹਜ਼ਾਰ ਰੁਪਏ ਤਕ ਵਾਧਾ ਹੋ ਸਕਦਾ ਹੈ। ਟਾਟਾ ਮੋਟਰਜ਼ ਦੇ ਜਿਨ੍ਹਾਂ ਮਾਡਲਾਂ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ, ਉਨ੍ਹਾਂ 'ਚ ਟਿਯੋਗੋ, ਹੈਕਸਾ, ਨਿਕਸਨ ਅਤੇ ਹੈਰਿਅਰ ਮੁੱਖ ਹਨ। ਉੱਥੇ ਹੀ ਜੈਗੁਆਰ ਲੈਂਡ ਰੋਵਰ ਇੰਡੀਆ (ਜੇਐਲਆਰ) ਚੋਣਵੇਂ ਮਾਡਲਾਂ ਦੀਆਂ ਕੀਮਤਾਂ 'ਚ 4 ਫ਼ੀਸਦੀ ਤਕ ਦਾ ਵਾਧਾ ਹੋ ਸਕਦਾ ਹੈ।
CNG ਅਤੇ PNG ਦੀਆਂ ਕੀਮਤਾਂ ਵਧਣਗੀਆਂ :
CNG Station1 ਅਪ੍ਰੈਲ ਤੋਂ ਗੱਡੀਆਂ 'ਚ ਵਰਤੀ ਜਾਣ ਵਾਲੀ ਕੰਪ੍ਰੈਸਡ ਨੈਚੁਰਲ ਗੈਸ (CNG) ਅਤੇ ਪਾਈਪ ਨੈਚੁਰਲ ਗੈਸ (PNG) ਮਹਿੰਗੀ ਹੋਣ ਦਾ ਸੰਭਾਵਨਾ ਹੈ। ਦਰਅਸਲ ਕੁਦਰਤੀ ਗੈਸ ਦੀਆਂ ਕੀਮਤਾਂ 'ਚ 18 ਫ਼ੀਸਦੀ ਤਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਦੇਸ਼ 'ਚ ਪਾਈਪ ਤੋਂ ਸਪਲਾਈ ਹੋਣ ਵਾਲੀ ਰਸੋਈ ਗੈਸ (PNG) ਅਤੇ CNG ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਮੈਨੂਫੈਕਚਰਿੰਗ, ਟਰੈਵਲ, ਐਨਰਜੀ ਸੈਕਟਰ 'ਤੇ ਅਸਰ ਪੈ ਸਕਦਾ ਹੈ।
ਕੋਰੋਨਰੀ ਸਟੰਟ ਦੀਆਂ ਕੀਮਤਾਂ 'ਚ ਹੋਵੇਗਾ ਵਾਧਾ :
Coronary stentਦਿਲ ਦੇ ਮਰੀਜ਼ਾਂ ਲਈ ਵਰਤੀ ਜਾਣ ਵਾਲੀ ਕੋਰੋਨਰੀ ਸਟੰਟ ਦੀਆਂ ਕੀਮਤਾਂ 1 ਅਪ੍ਰੈਲ ਤੋਂ ਵੱਧ ਸਕਦੀਆਂ ਹਨ। ਦਰਅਸਲ ਪਿਛਲੇ ਸਾਲ ਦੀਆਂ ਕੀਮਤਾਂ ਸਿਰਫ਼ 2019 ਤਕ ਹੀ ਲਾਗੂ ਹਨ। ਹਾਲਾਂਕਿ ਕੀਮਤਾਂ 'ਚ ਮਾਮੂਲੀ ਵਾਧਾ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਕੋਰੋਨਰੀ ਸਟੈਂਟ ਦੀ ਦਿੱਖ ਟਿਊਬ ਦੀ ਤਰ੍ਹਾਂ ਹੁੰਦੀ ਹੈ, ਜਿਸ ਨੂੰ ਦਿਲ ਦੀ ਬੀਮਾਰੀ ਦੇ ਇਲਾਜ ਦੌਰਾਨ ਦਿਲ 'ਚ ਖ਼ੂਨ ਸਪਲਾਈ ਕਰਨ ਵਾਲੀਆਂ ਨਾੜੀਆਂ 'ਚ ਲਗਾਇਆ ਜਾਂਦਾ ਹੈ।
ਮਹਿੰਗਾ ਹੋ ਸਕਦਾ ਹੈ ਹਵਾਈ ਸਫ਼ਰ :
Airfareਬੈਂਕਾਂ ਦੀ ਮਦਦ ਨਾਲ ਜੈਟ ਏਅਰਵੇਜ਼ ਦਾ ਆਰਥਕ ਸੰਕਟ ਭਾਵੇਂ ਦੂਰ ਹੋ ਗਿਆ ਹੋਵੇ ਪਰ ਇਸ ਗੱਲ ਦੀ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ 'ਚ ਹਵਾਈ ਟਿਕਟਾਂ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਦਰਅਸਲ ਸਰਕਾਰ ਦੀ ਇਕ ਕਮੇਟੀ ਨੇ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਤੋਂ ਪਹਿਲਾਂ ਦੇ ਮੁਕਾਬਲੇ ਵੱਧ ਪੈਸੇਂਜਰ ਸਰਵਿਜ ਫੀਸ (PSF) ਲੈਣ ਦੀ ਸਿਫ਼ਾਰਸ਼ ਕੀਤੀ ਹੈ। ਇਹ ਸਿਫ਼ਾਰਸ਼ ਲਾਗੂ ਹੋਣ ਦੀ ਹਾਲਤ 'ਚ ਤੁਹਾਡੀ ਜੇਬ 'ਤੇ ਅਸਰ ਪਵੇਗਾ।
ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ :
Petrol-Diesel
ਉਂਜ ਤਾਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਬੀਤੇ ਦੋ ਦਿਨਾਂ ਤੋਂ ਸਥਿਰ ਹਨ ਪਰ ਅਪ੍ਰੈਲ 'ਚ ਇਨ੍ਹਾਂ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਦਰਅਸਲ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਵਿੱਚ ਕਮੀ ਦੇ ਆਸਾਰ ਨਹੀਂ ਵਿਖਾਈ ਦੇ ਰਹੇ। ਅਜਿਹੇ 'ਚ ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਦੇਸ਼ ਦੀ ਸਰਕਾਰੀ ਤੇਲ ਕੰਪਨੀਆਂ ਡੀਜ਼ਲ ਅਤੇ ਪਟਰੌਲ ਦੀਆਂ ਕੀਮਤਾਂ ਵਧਾ ਸਕਦੀਆਂ ਹਨ।