ਐਪਲ ਟੀਵੀ+ ਤੇ ਖਬਰਾਂ ਦਾ ਮਾਣੋ ਆਨੰਦ
Published : Mar 26, 2019, 5:28 pm IST
Updated : Mar 26, 2019, 5:28 pm IST
SHARE ARTICLE
Enjoy the news on Apple TV +
Enjoy the news on Apple TV +

ਐਪਲ ਨੇ ਆਪਣਾ ਕ੍ਰੈਡਿਟ ਕਾਰਡ ਵੀ ਲੌਂਚ ਕੀਤਾ ਹੈ

ਨਵੀਂ ਦਿੱਲੀ: ਐਪਲ ਨੇ ਕੱਲ੍ਹ ਮਾਰਚ 2019 ਇਵੈਂਟ ਕੀਤਾ ਜਿੱਥੇ ਪੇਡ ਵੀਡੀਓ ਸਬਸਕ੍ਰਿਪਸ਼ਨ ਐਪਲ ਟੀਵੀ+, ਪ੍ਰੀਮੀਅਮ ਮੈਗਜ਼ੀਨ, ਐਪਲ ਨਿਊਜ਼ ਜਿਹੇ ਪ੍ਰੋਡਕਟ ਲੌਂਚ ਕੀਤੇ ਗਏ। ਐਪਲ ਪ੍ਰੀਮੀਅਮ ਗੇਮਿੰਗ ਸਰਵਿਸ ਐਪਲ ਆਰਕੇਡ ‘ਤੇ ਵੀ ਕੰਮ ਕਰ ਰਹੀ ਹੈ। ਇਸ ਤੋਂ ਬਾਅਦ ਐਪਲ ਨੇ ਆਪਣਾ ਕ੍ਰੈਡਿਟ ਕਾਰਡ ਵੀ ਲੌਂਚ ਕੀਤਾ ਹੈ। ਐਪਲ ਟੀਵੀ+ ਇੱਕ ਓਰੀਜ਼ਨਲ ਵੀਡੀਓ ਸਟ੍ਰੀਮਿੰਗ ਸਰਵਿਸ ਹੈ ਜੋ ਐਕਸਕਲੂਸਿਵ ਕੰਟੈਂਟ ਦੇਵੇਗਾ।

ਇਸ ‘ਚ ਟੀਵੀ ਸੀਰੀਜ਼, ਮੂਵੀਜ਼, ਡ੍ਰਾਮਾ ਤੇ ਡਾਕੂਮੈਂਟਰੀ ਸਭ ਸ਼ਾਮਲ ਕੀਤਾ ਜਾਵੇਗਾ। ਲਿਸਟ ‘ਚ ਕਈ ਵੱਡੀਆਂ ਹਸਤੀਆਂ ਦੇ ਨਾਂ ਹਨ। ਐਪਲ ਨੇ ਕਿਸੇ ਵੀ ਸ਼ੋਅ ਦੀ ਝਲਕ ਨਹੀਂ ਦਿਖਾਈ ਪਰ ਇਸ ਨੂੰ ਐਡ ਫਰੀ ਤੇ 100 ਤੋਂ ਜ਼ਿਆਦਾ ਦੇਸ਼ਾਂ ‘ਚ ਉਪਲੱਬਧ ਕੀਤਾ ਜਾਵੇਗਾ। ਐਪਲ ਨਿਊਜ਼ ਦੀ ਕੀਮਤ 700 ਰੁਪਏ ਪ੍ਰਤੀ ਮਹੀਨਾ ਹੈ। ਇਹ ਸਰਵਿਸ ਸਿਰਫ਼ ਯੂਐਸ ਤੇ ਕੈਨੇਡਾ ‘ਚ ਹੀ ਮਿਲੇਗੀ। ਇਸ ‘ਚ 300 ਮੈਗਜ਼ੀਨ ਨਾਲ ਪੇਡ ਨਿਊਜ਼ ਸਬਸਕ੍ਰਿਪਸ਼ਨ ਤੇ ਕਈ ਵੱਡੇ ਅਖ਼ਬਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਹੁਣ ਗੱਲ ਕਰਦੇ ਹਾਂ ਐਪਲ ਕ੍ਰੈਡਿਟ ਕਾਰਡ ਦੀ ਜਿਸ ਨੂੰ ਗੋਲਡਮੈਨ ਸੈਕਸ ਨਾਲ ਸਾਂਝੇਦਾਰੀ ‘ਚ ਬਣਾਇਆ ਗਿਆ ਹੈ।

ਇਹ ਯੂਜ਼ਰ ਦੇ ਵਾਲਟ ਨਾਲ ਜੁੜਿਆ ਹੋਵੇਗਾ ਜੋ ਆਈਫੋਨ ਤੇ ਆਈਪੈਡ ਦੀ ਮਦਦ ਨਾਲ ਇਸਤੇਮਾਲ ਕੀਤਾ ਜਾਵੇਗਾ। ਇਸ ਲਈ ਕੰਪਨੀ ਨਾ ਤਾਂ ਕੋਈ ਐਕਸਟ੍ਰਾ ਚਾਰਜ ਲੈ ਰਹੀ ਹੈ ਤੇ ਨਾਲ ਹੀ ਇਹ ਸਾਲਾਨਾ ਫਰੀ ਰਹੇਗਾ ਐਪਲ ਕ੍ਰੈਡਿਟ ਕਾਰਡ ‘ਤੇ ਕੈਸ਼ਬੈਕ ਦੀ ਸੁਵਿਧਾ ਵੀ ਦਿੱਤੀ ਗਈ ਹੈ। ਐਪਲ ਆਰਕੇਡ ਇੱਕ ਪੇਡ ਸਬਸਕ੍ਰਿਪਸ਼ਨ ਹੋਵੇਗਾ ਜਿਸ ‘ਚ ਯੂਜ਼ਰਸ ਨੂੰ ਈ ਗੇਮਜ਼ ਮਿਲਣਗੀਆਂ। ਇਸ ਦੀ ਲਿਮਿਟ ਕੰਪਨੀ ਡਿਵਾਈਸ ਤਕ ਹੀ ਰਹੇਗੀ। ਇਨ੍ਹਾਂ ਗੇਮਜ਼ ਨੂੰ ਐਪਲ ਹੀ ਚੁਣੇਗਾ, ਜਿਸ ਦਾ ਮਤਲਬ ਹੈ ਕਿ ਇੱਕ ਵਾਰ ਡਾਉਨਲੋਡ ਕਰੋ ਤੇ ਆਫਲਾਈਨ ਖੇਡੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement