
ਲੁਧਿਆਣਾ ਵਿਖੇ ਸਥਿਤ ਨਵੀਂ ਰੋਲਿੰਗ ਮਿੱਲ 13.49 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਕੀਤੀ ਗਈ
ਨਵੀਂ ਦਿੱਲੀ : ਬੇਦੀ ਸਟੀਲਜ਼ ਨੇ ਬੁਧਵਾਰ ਨੂੰ ਕਿਹਾ ਕਿ ਉਹ ਅਗਲੇ ਮਹੀਨੇ ਪੰਜਾਬ ’ਚ 70,000 ਟਨ ਸਮਰੱਥਾ ਵਾਲੀ ਸਟੀਲ ਰੋਲਿੰਗ ਮਿੱਲ ਚਾਲੂ ਕਰੇਗੀ। ਕੰਪਨੀ ਰਾਊਂਡ ਬਾਰ, ਸਕਵਾਇਰ ਬਾਰ, ਹੈਕਸ ਬਾਰ ਅਤੇ ਫਲੈਟ ਬਾਰ ਵਰਗੇ ਉਤਪਾਦਾਂ ਦਾ ਨਿਰਮਾਣ ਕਰੇਗੀ ਜੋ ਗੱਡੀਆਂ, ਮਕਾਨ ਉਸਾਰੀ, ਨਿਰਮਾਣ, ਏਅਰੋਸਪੇਸ ਅਤੇ ਸਮੁੰਦਰੀ ਜਹਾਜ਼ਾਂ ਵਰਗੇ ਉਦਯੋਗਾਂ ’ਚ ਪ੍ਰਯੋਗ ਹੁੰਦੇ ਹਨ।
ਬੇਦੀ ਸਟੀਲਜ਼ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਪਲਾਂਟ ਵਿਚ ਬਣੇ ਨਵੇਂ ਉਤਪਾਦਾਂ ਦੀ ਸਪਲਾਈ ਲੁਧਿਆਣਾ, ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ਦੇ ਗਾਹਕਾਂ ਨੂੰ ਕੀਤੀ ਜਾਵੇਗੀ। ਲੁਧਿਆਣਾ ਵਿਖੇ ਸਥਿਤ ਨਵੀਂ ਰੋਲਿੰਗ ਮਿੱਲ 13.49 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਕੀਤੀ ਗਈ ਹੈ। ਬੇਦੀ ਸਟੀਲਜ਼ ਦੇ ਪ੍ਰਮੋਟਰ ਅਤੇ ਹੋਲ-ਟਾਈਮ ਡਾਇਰੈਕਟਰ ਮਹੇਸ਼ ਗੁਪਤਾ ਨੇ ਕਿਹਾ, ‘‘ਵਧੀ ਹੋਈ ਸਮਰੱਥਾ ਅਤੇ ਕੁਸ਼ਲਤਾ ਦੇ ਨਾਲ, ਅਸੀਂ ਉਦਯੋਗ ਦੇ ਉੱਚ ਮਿਆਰਾਂ ਵਾਲੇ ਸਟੀਲ ਉਤਪਾਦਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਹਾਂ।’’