
ਭਾਰਤ ਦੇ ਅਰਬਪਤੀਆਂ ਲਈ 2018 ਦਾ ਸਾਲ ਹੁਣ ਤਕ ਨਾਗਵਾਰ ਗੁਜ਼ਰਿਆ ਹੈ। ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਰੁਖ਼ ਦੇ ਚਲਦਿਆਂ ਤਕਰੀਬਨ ਪੰਜ ਮਹੀਨੇ 'ਚ ਮੁਕੇਸ਼ ਅੰਬਾਨੀ, ...
ਭਾਰਤ ਦੇ ਅਰਬਪਤੀਆਂ ਲਈ 2018 ਦਾ ਸਾਲ ਹੁਣ ਤਕ ਨਾਗਵਾਰ ਗੁਜ਼ਰਿਆ ਹੈ। ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਰੁਖ਼ ਦੇ ਚਲਦਿਆਂ ਤਕਰੀਬਨ ਪੰਜ ਮਹੀਨੇ 'ਚ ਮੁਕੇਸ਼ ਅੰਬਾਨੀ, ਗੌਤਮ ਅਡਾਨੀ ਸਮੇਤ ਭਾਰਤ ਦੇ ਉਚ ਪੰਜ ਅਰਬਪਤੀਆਂ ਨੂੰ 15 ਅਰਬ ਡਾਲਰ (1.02 ਲੱਖ ਕਰੋੜ ਰੁਪਏ) ਦਾ ਨੁਕਸਾਨ ਹੋ ਚੁਕਾ ਹੈ।
ਦੇਸ਼ ਦੇ 20 ਅਰਬਪਤੀਆਂ ਨੂੰ ਹੁਣ ਤਕ 17.85 ਅਰਬ ਡਾਲਰ (1.22 ਲੱਖ ਕਰੋੜ ਰੁਪਏ) ਦਾ ਚੂਨਾ ਲਗਿਆ ਹੈ।
ਇਸ ਮਿਆਦ 'ਚ ਸੱਭ ਤੋਂ ਜ਼ਿਆਦਾ ਨੁਕਸਾਨ ਅਡਾਨੀ ਗਰੁਪ ਦੇ ਮੁਖੀ ਗੌਤਮ ਅਡਾਨੀ ਨੂੰ ਹੋਇਆ। ਉਸ ਦੀ ਜਾਇਦਾਦ 'ਚ 3.68 ਅਰਬ ਡਾਲਰ (25,154 ਕਰੋੜ ਰੁਪਏ) ਦੀ ਕਮੀ ਆਈ ਹੈ। ਸਾਲ 2014 'ਚ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਬਣੀ ਸੀ ਤਾਂ ਉਸ ਸਮੇਂ ਅਡਾਨੀ ਸੱਭ ਤੋਂ ਜ਼ਿਆਦਾ ਮੁਨਾਫ਼ਾ ਕਮਾਉਣ ਵਾਲਿਆਂ 'ਚ ਸੀ। ਅਡਾਨੀ ਗਰੁਪ ਦੀਆਂ ਚਾਰ ਕੰਪਨੀਆਂ ਦੇ ਸ਼ੇਅਰ 'ਚ 7 ਤੋਂ 45 ਫ਼ੀ ਸਦੀ ਤਕ ਦੀ ਗਿਰਾਵਟ ਦਰਜ ਕੀਤੀ ਗਈ ਹੈ।
'ਬਲੂਮਬਰਗ' ਵਲੋਂ ਜਾਰੀ ਅਰਬਪਤੀਆਂ ਦੀ ਤਾਜ਼ਾ ਸੂਚੀ ਤੋਂ ਇਹ ਗੱਲ ਸਾਹਮਣੇ ਆਈ ਹੈ। ਗੌਤਮ ਅਡਾਨੀ ਨੂੰ ਇਸ ਸੂਚੀ 'ਚ 242ਵਾਂ ਸਥਾਨ ਦਿਤਾ ਗਿਆ ਹੈ। ਇਸ ਤੋਂ ਇਲਾਵਾ ਤੇਲ ਤੋਂ ਲੈ ਕੇ ਟੈਲੀਕਾਮ ਸੈਕਟਰ ਤਕ ਅਪਣੀ ਧਾਕ ਜਮਾਉਣ ਵਾਲੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੂੰ ਵੀ ਸ਼ੇਅਰ ਬਾਜ਼ਾਰ 'ਚ ਉਤਾਰ-ਚੜ੍ਹਾਅ ਦਾ ਖ਼ਾਮਿਆਜ਼ਾ ਭੁਗਤਣਾ ਪਿਆ ਹੈ। ਇਸ ਸਾਲ ਹੁਣ ਤਕ ਉਨ੍ਹਾਂ ਦੀ ਜਾਇਦਾਦ 'ਚ 2.83 ਅਰਬ ਡਾਲਰ (19,344 ਕਰੋੜ ਰੁਪਏ) ਦੀ ਗਿਰਾਵਟ ਦਰਜ ਕੀਤੀ ਜਾ ਚੁਕੀ ਹੈ। ਮੁਕੇਸ਼ ਦੁਨੀਆ ਦਾ 21ਵਾਂ ਅਮੀਰ ਵਿਅਕਤੀ ਹੈ। (ਏਜੰਸੀ