
ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਪਾਕਿ ਸੰਸਦ ਦੀ ਸਥਾਈ ਕਮੇਟੀ ਨੂੰ ਦਿੱਤੀ ਜਾਣਕਾਰੀ
ਇਸਲਾਮਾਬਾਦ : ਪਾਕਿਸਤਾਨ ਨੇ ਪਿਛਲੇ 16 ਮਹੀਨਿਆਂ ਦੌਰਾਨ ਭਾਰਤ ਤੋਂ 250 ਕਰੋੜ ਰੁਪਏ ਤੋਂ ਵੱਧ ਦੇ ਰੇਬੀਜ਼ ਰੋਕੂ ਅਤੇ ਜ਼ਹਿਰ ਰੋਧੀ ਟੀਕਿਆਂ ਦੀ ਖ਼ਰੀਦਾਰੀ ਕੀਤੀ ਹੈ। ਇਕ ਸਥਾਨਕ ਅਖ਼ਬਾਰ ਨੇ ਇਹ ਖ਼ਬਰ ਦਿਤੀ ਹੈ। ਪਾਕਿਸਤਾਨ ਦੇ ਅਖ਼ਬਾਰ ਨੇ ਸ਼ੁਕਰਵਾਰ ਨੂੰ ਇਕ ਖ਼ਬਰ ਪ੍ਰਕਾਸ਼ਿਤ ਕੀਤੀ।
Pak imports over $36 million of anti-rabies, anti-venom vaccines from India
ਇਸ ਅਨੁਸਾਰ ਪਾਕਿਸਤਾਨ ਵਿਚ ਲੋੜੀਂਦੀ ਮਾਤਰਾ ਵਿਚ ਟੀਕੇ ਨਾ ਬਣਨ ਕਾਰਨ ਉਸ ਨੇ ਪਿਛਲੇ 16 ਮਹੀਨਿਆਂ ਵਿਚ ਭਾਰਤ ਤੋਂ 3.6 ਕਰੋੜ ਡਾਲਰ ਯਾਨੀ 250 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਟੀਕਿਆਂ ਦਾ ਦਰਾਮਦ ਕੀਤਾ ਹੈ।
Pak imports over $36 million of anti-rabies, anti-venom vaccines from India
ਪਾਕਿਸਤਾਨ ਦੇ ਸੰਸਦ ਮੈਂਬਰ ਰਹਮਾਨ ਮਲਿਕ ਨੇ ਭਾਰਤ ਤੋਂ ਖ਼ਰੀਦੀਆਂ ਜਾ ਰਹੀਆਂ ਦਵਾਈਆਂ ਦੀ ਮਾਤਰਾ ਅਤੇ ਇਸ ਦੇ ਮੁੱਲ ਬਾਰੇ ਸਵਾਲ ਕੀਤਾ। ਇਸ ਤੋਂ ਬਾਅਦ ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਸੰਸਦ ਦੀ ਸਥਾਈ ਕਮੇਟੀ ਨੂੰ ਇਸ ਬਾਰੇ ਜਾਣਕਾਰੀ ਦਿਤੀ। ਮੰਤਰਾਲਾ ਨੇ ਕਿਹਾ ਕਿ ਰੇਬੀਜ਼ ਰੋਧੀ ਅਤੇ ਵਿਸ਼ ਰੋਧੀ ਦੋਹਾਂ ਤਰ੍ਹਾਂ ਦੇ ਟੀਕੇ ਦੇਸ਼ ਵਿਚ ਬਣਾਏ ਜਾਂਦੇ ਹਨ। ਹਾਲਾਂਕਿ ਇਸ ਨਾਲ ਮੰਗ ਦੀ ਪੂਰਤੀ ਨਹੀਂ ਹੋ ਰਹੀ ਹੈ। ਇਸ ਕਾਰਣ ਇਨ੍ਹਾ ਦਾ ਆਯਾਤ ਕੀਤਾ ਜਾ ਰਿਹਾ ਹੈ।