ਇਕ ਟੀਕੇ ਨਾਲ ਖ਼ਤਮ ਹੋਵੇਗਾ ਪੋਲਿਉ
Published : May 22, 2018, 9:31 pm IST
Updated : May 22, 2018, 9:31 pm IST
SHARE ARTICLE
One Injection for Polio Vaccine
One Injection for Polio Vaccine

ਐਮ.ਆਈ.ਟੀ. ਦੇ ਵਿਗਿਆਨੀਆਂ ਨੇ ਇਕ ਅਜਿਹਾ ਨੈਨੋਪਾਟਕਲ ਟੀਕਾ ਤਿਆਰ ਕੀਤਾ ਹੈ, ਜੋ ਦੁਨੀਆਂ ਭਰ ਤੋਂ ਪੋਲੀਉ ਨੂੰ ਖ਼ਤਮ ਕਰਨ ਵਿਚ ਵੱਡੀ ਭੂਮਿਕਾ ਨਿਭਾਅ ...

ਬੋਸਟਨ, 22 ਮਈ : ਐਮ.ਆਈ.ਟੀ. ਦੇ ਵਿਗਿਆਨੀਆਂ ਨੇ ਇਕ ਅਜਿਹਾ ਨੈਨੋਪਾਟਕਲ ਟੀਕਾ ਤਿਆਰ ਕੀਤਾ ਹੈ, ਜੋ ਦੁਨੀਆਂ ਭਰ ਤੋਂ ਪੋਲੀਉ ਨੂੰ ਖ਼ਤਮ ਕਰਨ ਵਿਚ ਵੱਡੀ ਭੂਮਿਕਾ ਨਿਭਾਅ ਸਕਦਾ ਹੈ। ਇਕ ਹੀ ਸੂਈ ਨਾਲ ਇਸ ਟੀਕੇ ਦੀਆਂ ਕਈ ਖੁਰਾਕਾਂ ਦਿਤੀਆਂ ਜਾ ਸਕਦੀਆਂ ਹਨ। ਪਾਕਿਸਤਾਨ ਸਣੇ ਵੈਸੇ ਹੋਰ ਦੇਸ਼ਾਂ ਦੇ ਦੂਰ-ਦੁਰਾਡੇ ਵਾਲੇ ਇਲਾਕਿਆਂ 'ਚ ਜਿਥੇ ਅਜੇ ਵੀ ਇਹ ਬੀਮਾਰੀ ਹੈ, ਉਥੋਂ ਦੇ ਬੱਚਿਆਂ ਨੂੰ ਇਸ ਟੀਕੇ ਦੀ ਮਦਦ ਨਾਲ ਇਸ ਬੀਮਾਰੀ ਤੋਂ ਮੁਕਤੀ ਦਿਵਾਈ ਜਾ ਸਕਦੀ ਹੈ।

ਅਮਰੀਕਾ ਬੀਮਾਰੀ ਕੰਟਰੋਲ ਕੇਂਦਰ (ਯੂ.ਐਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ) ਮੁਤਾਬਕ ਦੁਨੀਆ ਭਰ ਵਿਚ ਪੋਲੀਉ ਦੇ ਕਈ ਮਾਮਲਿਆਂ ਵਿਚ ਸਾਲ 1988 ਤੋਂ 2013 ਦਰਮਿਆਨ 99 ਫ਼ੀਸਦੀ ਕਮੀ ਆਈ ਹੈ ਪਰ ਇਹ ਬੀਮਾਰੀ ਅਜੇ ਵੀ ਦੁਨੀਆਂ ਤੋਂ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋ ਸਕੀ ਹੈ। ਇਸ ਬੀਮਾਰੀ ਨਾਲ ਅਜੇ ਵੀ ਉਨ੍ਹਾਂ ਇਲਾਕਿਆਂ ਦੇ ਬੱਚੇ ਜੂਝ ਰਹੇ ਹਨ ਜਾਂ ਪੀੜਤ ਹਨ, ਜੋ ਦੂਰ-ਦੁਰਾਡੇ ਸਥਿਤ ਹਨ ਅਤੇ ਉਨ੍ਹਾਂ ਤਕ ਪਹੁੰਚਣ ਵਿਚ ਸਮੱਸਿਆ ਆਉਂਦੀ ਹੋਵੇ।

Single Polio VaccineSingle Polio Vaccine

ਬੱਚਿਆਂ ਨੂੰ ਅਜੇ ਪੋਲੀਉ ਦੀਆਂ ਦੋ ਤੋਂ ਚਾਰ ਸੂਈਆਂ ਲਗਾਈਆਂ ਜਾਂਦੀਆਂ ਹਨ ਤਾਂ ਜੋ ਬੀਮਾਰੀ ਨਾਲ ਲੜਣ ਵਿਚ ਉਨ੍ਹਾਂ ਦੇ ਸਰੀਰ ਦੀ ਸਮਰੱਥਾ ਮਜ਼ਬੂਤ ਹੋਵੇ। ਅਮਰੀਕਾ ਦੇ ਮੈਸਾਚੁਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਐਨ. ਜੈਕਲੇਨੇਕ ਨੇ ਦਸਿਆ ਕਿ ਸਿਰਫ਼ ਇਕ ਵਾਰ ਸੂਈ ਲਗਾ ਕੇ ਹੀ ਟੀਕੇ ਦੀ ਪੂਰੀ ਖੁਰਾਕ ਦੇਣ ਨਾਲ ਇਸ ਬੀਮਾਰੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿਚ ਮਦਦ ਮਿਲੇਗੀ।

SHARE ARTICLE

ਏਜੰਸੀ

Advertisement

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM
Advertisement