
ਆਈਐਨਐਕਸ ਮੀਡੀਆ ਮਾਮਲੇ ਵਿਚ ਗ੍ਰਿਫ਼ਤਾਰ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੱਤੀ
ਨਵੀਂ ਦਿੱਲੀ: ਆਈਐਨਐਕਸ ਮੀਡੀਆ ਮਾਮਲੇ ਵਿਚ ਗ੍ਰਿਫ਼ਤਾਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਿਰਫ਼ ਮਨਮੋਹਨ ਸਿੰਘ ਹੀ ਇਸ ਸਮੇਂ ਦੇਸ਼ ਨੂੰ ਆਰਥਕ ਮੰਦੀ ਤੋਂ ਬਾਹਰ ਕੱਢਣ ਦਾ ਰਸਤਾ ਦਿਖਾ ਸਕਦੇ ਹਨ, ਇਸ ਲਈ ਸਰਕਾਰ ਨੂੰ ਉਹਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹਨ।
Manmohan Singh
ਤਿਹਾੜ ਜੇਲ੍ਹ ਵਿਚ ਬੰਦ ਪੀ ਚਿਦੰਬਰਮ ਵੱਲੋਂ ਉਹਨਾਂ ਦੇ ਪਰਵਾਰ ਨੇ ਉਹਨਾਂ ਦੇ ਅਧਿਕਾਰਕ ਟਵਿਟਰ ਹੈਂਡਲ ‘ਤੇ ਇਹ ਟਵੀਟ ਪੋਸਟ ਕੀਤਾ ਹੈ। ਇਸ ਵਿਚ ਉਹਨਾਂ ਨੇ ਕਿਹਾ, ‘ਡਾਕਟਰ ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਵਧਾਈ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਮਨਮੋਹਨ ਸਿੰਘ ਦੀਆਂ ਗੱਲਾਂ ਸੁਣੇ’।ਸਾਬਕਾ ਵਿੱਤ ਮੰਤਰੀ ਚਿਦੰਬਰਮ ਨੇ ਕਿਹਾ ਕਿ, ‘ਜੇਕਰ ਇਸ ਸਮੇਂ ਦੇਸ਼ ਨੂੰ ਕੋਈ ਆਰਥਕ ਬਦਹਾਲੀ ਤੋਂ ਬਾਹਰ ਕੱਢਣ ਦਾ ਰਸਤਾ ਦਿਖਾ ਸਕਦਾ ਹੈ ਤਾਂ ਉਹ ਹੈ ਮਨਮੋਹਨ ਸਿੰਘ’।
I urge the Government to listen to the wisdom of Dr Manmohan Singh.
— P. Chidambaram (@PChidambaram_IN) September 26, 2019
If anyone can show the way for the country to come out of the current economic slump, it is Dr Singh.
ਉਹਨਾਂ ਕਿਹਾ ਕਿ ਸਰਕਾਰ ਦੇ ਰੁਖ ਵਿਚ ਬੁਨਿਆਦੀ ਗਲਤੀ ਇਹ ਹੈ ਕਿ ਉਸ ਨੇ ਆਰਥਕ ਮੰਦੀ ਦੇ ਮੁੱਖ ਕਾਰਣ ਨੂੰ ਨਹੀਂ ਸਮਝਿਆ। ਇਹੀ ਕਾਰਣ ਹੈ ਕਿ ਮੰਗ ਦੀ ਕਮੀਂ ਅਤੇ ਨੌਕਰੀਆਂ, ਤਨਖਾਹ ਅਤੇ ਮੌਕਿਆਂ ਨੂੰ ਲੈ ਕੇ ਨਿਰਾਸ਼ਾ ਵਧੀ ਹੈ। ਦੱਸ ਦਈਏ ਕਿ ਸਾਬਕਾ ਪੀਐਮ ਡਾਕਟਰ ਮਨਮੋਹਨ ਸਿੰਘ ਅੱਜ ਅਪਣਾ 87ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ‘ਤੇ ਪੀਐਮ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਈ ਆਗੂਆਂ ਨੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।