
ਹਾਲ ਹੀ 'ਚ ਵਿੱਤ ਮੰਤਰੀ ਵੱਲੋਂ ਕਾਪਰੇਟ ਟੈਕਸ 'ਚ ਕਟੌਤੀ ਦੇ ਐਲਾਨ ਤੋਂ ਬਾਅਦ ਹੁਣ ਤਿਉਹਾਰੀ...
ਚੰਡੀਗੜ੍ਹ: ਹਾਲ ਹੀ 'ਚ ਵਿੱਤ ਮੰਤਰੀ ਵੱਲੋਂ ਕਾਪਰੇਟ ਟੈਕਸ 'ਚ ਕਟੌਤੀ ਦੇ ਐਲਾਨ ਤੋਂ ਬਾਅਦ ਹੁਣ ਤਿਉਹਾਰੀ ਸੀਜ਼ਨ ਲਈ ਆਟੋ ਕੰਪਨੀਆਂ ਤਿਆਰ ਹਨ। ਇਸ ਦਾ ਅਸਰ ਹੈ ਕਿ ਨਰਾਤਿਆਂ ਤੋਂ ਠੀਕ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸਜੂਕੀ ਨੇ ਆਪਣੀ ਕੁਝ ਚੁਨਿੰਦਾ ਕਾਰਾਂ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ। ਕੰਪਨੀ ਨੇ ਚੁਨਿੰਦਾ ਮਾਡਲਾਂ ਦੀਆਂ ਕੀਮਤਾਂ 'ਚ 5 ਹਜ਼ਾਰ ਰੁਪਏ ਤਕ ਦੀ ਕਮੀ ਕੀਤੀ ਹੈ ਤਾਂ ਜੋ ਆਉਣ ਵਾਲੇ ਤਿਉਹਾਰੀ ਸੀਜ਼ਨ 'ਚ ਵਿਕਰੀ ਨੂੰ ਵਧਾਵਾ ਮਿਲ ਸਕੇ।
Maruti Cars
ਕੰਪਨੀ ਵੱਲੋਂ ਤੈਅ ਕੀਤੀ ਗਈ ਕੀਮਤਾਂ ਅੱਜ ਤੋਂ ਹੀ ਲਾਗੂ ਹੋ ਗਈਆਂ ਹਨ। ਇਕ ਬਿਆਨ ਜਾਰੀ ਕਰਦਿਆਂ ਕੰਪਨੀ ਨੇ ਕਿਹਾ ਹੈ ਕਿ ਅਸੀਂ ਸਰਕਾਰ ਵੱਲੋਂ ਆਟੋਮੋਬਾਈਲ ਇੰਡਸਟਰੀ ਦੀ ਮੰਗ ਨੂੰ ਦੇਖਦਿਆਂ ਚੁੱਕੇ ਗਏ ਕਦਮਾਂ ਦਾ ਸਵਾਗਤ ਕਰਦੇ ਹਨ। ਨਾਲ ਹੀ ਇਸ ਗੱਲ ਦਾ ਐਲਾਨ ਕਰਦੇ ਹਨ ਕਿ ਕਾਪਰੇਟ ਟੈਕਸ 'ਚ ਕਟੌਤੀ ਦਾ ਇਹ ਫਾਇਦਾ ਅਸੀਂ ਗਾਹਕਾਂ ਨੂੰ ਵੀ ਦੇਣ ਜਾ ਰਹੇ ਹਾਂ।
Maruti Suzuki cuts prices
ਕੰਪਨੀ ਦੇ ਬਿਆਨ ਮੁਤਾਬਿਕ ਕੀਮਤਾਂ 'ਚ ਕਟੌਤੀ ਐਂਟਰੀ ਲੈਵਲ ਦੀ Alto 800 ਤੇ Alto K10 ਤੋਂ ਇਲਾਵਾ Swift Diesel, Celerio, Baleno Diesel, Lgnis, Dzrie Diesel, Tour S Diesel, Vitara Brezza and S-Cross ਦੇ ਸਾਰੇ ਮਾਡਲਾਂ 'ਤੇ ਲਾਗੂ ਹੋਵੇਗੀ। ਨਵੀਂ ਕੀਮਤਾਂ 25 ਸਤੰਬਰ ਤੋਂ ਲਾਗੂ ਹੋਣਗੀਆਂ। ਦੱਸ ਦੇਈਏ ਕਿ ਕੀਮਤਾਂ 'ਚ ਇਹ ਕਟੌਤੀ ਕੰਪਨੀ ਦੇ ਵਰਤਮਾਨ ਆਫਰਜ਼ ਤੋਂ ਇਲਾਵਾ ਹੋਵੇਗੀ।