ਤਿਓਹਾਰੀ ਸੀਜ਼ਨ 'ਤੇ ਮਾਰੂਤੀ ਸੁਜ਼ੂਕੀ ਦਾ ਗ੍ਰਾਹਕਾਂ ਨੂੰ ਤੋਹਫ਼ਾ, ਕਾਰਾਂ ਦੀ ਕੀਮਤ 'ਚ ਕਟੌਤੀ
Published : Sep 25, 2019, 1:38 pm IST
Updated : Sep 25, 2019, 1:38 pm IST
SHARE ARTICLE
Maruti Suzuki cuts prices
Maruti Suzuki cuts prices

ਸਰਕਾਰ ਦੁਆਰਾ ਕਾਰਪੋਰੇਟ ਟੈਕਸ ਦਰ 'ਚ ਕਟੌਤੀ ਤੋਂ ਕੁੱਝ ਦਿਨਾਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ..

ਨਵੀਂ ਦਿੱਲੀ : ਸਰਕਾਰ ਦੁਆਰਾ ਕਾਰਪੋਰੇਟ ਟੈਕਸ ਦਰ 'ਚ ਕਟੌਤੀ ਤੋਂ ਕੁੱਝ ਦਿਨਾਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਕਾਰਾਂ ਦੀਆਂ ਕੀਮਤਾਂ 'ਚ ਕਟੌਤੀ ਦੀ ਘੋਸ਼ਣਾ ਕੀਤੀ ਹੈ। ਮਾਰੂਤੀ ਸੁਜ਼ੂਕੀ ਨੇ ਆਪਣੀ ਚੁਨਿੰਦਾ ਮਾਡਲਾਂ ਦੀ ਐਕਸ - ਸ਼ੋਅਰੂਮ ਕੀਮਤ  5000 ਰੁਪਏ ਤੱਕ ਘੱਟ ਕਰ ਦਿੱਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਆਲਟੋ 800, ਆਲਟੋ ਕੇ10, ਸਵਿਫਟ ਡੀਜ਼ਲ, ਸੇਲੋਰਿਓ, ਬਲੇਨੋ ਡੀਜ਼ਲ, ਡਿਜ਼ਾਇਰ ਡੀਜ਼ਲ, ਟੂਰ ਐੱਸ ਡੀਜ਼ਲ, ਵਿਟਾਰਾ ਬ੍ਰੇਜਾ ਅਤੇ ਐੱਸ ਕਾਰਸ ਦੇ ਸਾਰੇ ਅਡੀਸ਼ਨਾਂ ਦੇ ਭਾਅ ਘੱਟ ਕੀਤੇ ਗਏ ਹਨ।

Maruti Suzuki cuts prices Maruti Suzuki cuts prices

ਇਹ ਮਾਡਲ 2.93 ਲੱਖ ਰੁਪਏ ਤੋਂ 11.49 ਲੱਖ ਰੁਪਏ ਦੇ ਹਨ। ਨਵੀਂਆਂ ਕੀਮਤਾਂ ਦੇਸ਼ ਭਰ 'ਚ 25 ਸਤੰਬਰ ਨੂੰ ਪ੍ਰਭਾਵੀ ਹੋਣਗੀਆਂ। ਕੰਪਨੀ ਨੇ ਕਿਹਾ ਕਿ ਇਹ ਕਟੌਤੀ ਪਹਿਲਾਂ ਤੋਂ ਦਿੱਤੀ ਜਾ ਰਹੀ ਆਫਰ ਤੋਂ ਵੱਧ ਹੈ। ਕੰਪਨੀ ਨੇ ਕਿਹਾ ਕਿ ਉਸ ਨੂੰ ਇਸ ਕਟੌਤੀ ਨਾਲ ਉਪਭੋਗਤਾਵਾਂ ਵਲੋਂ ਖਰੀਦ ਵਧਾਉਣ ਦੀ ਉਮੀਦ ਹੈ। ਇਸ ਨਾਲ ਤਿਓਹਾਰੀ ਮੌਸਮ ਤੋਂ ਪਹਿਲਾਂ ਉਪਭੋਗਤਾਵਾਂ ਦੀ ਧਾਰਣਾ ਨੂੰ ਬੱਲ ਮਿਲੇਗਾ। ਮੱਧ ਵਰਗ ਨੂੰ ਤੁਰੰਤ ਰਾਹਤ ਪਹੁੰਚਾਉਣ ਲਈ ਸਰਕਾਰ ਆਰਡੀਨੈਂਸ ਦੇ ਮਾਧਿਅਮ ਨਾਲ ਦਰਾਂ 'ਚ ਕਟੌਤੀ ਕਰ ਸਕਦੀ ਹੈ।

Maruti Suzuki cuts prices Maruti Suzuki cuts prices

ਇਸ ਕਦਮ ਨਾਲ ਨੌਕਰੀਪੇਸ਼ਾ ਵਰਗ ਦੇ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਦੀ ਤਨਖਾਹ ਅਰਥਵਿਵਸਥਾ 'ਚ ਸੁਸਤੀ ਦੇ ਕਾਰਨ ਘੱਟ ਵਧੀ ਹੈ ਜਾਂ ਬਿਲਕੁੱਲ ਨਹੀਂ ਵਧੀ ਹੈ। ਸਿਫਾਰਿਸ਼ਾਂ ਦੇ ਤਹਿਤ, ਪੰਜ ਲੱਖ ਰੁਪਏ ਤੱਕ ਦੀ ਕਮਾਈ ਵਾਲਿਆਂ ਨੂੰ ਆਮਦਨ ਤੋਂ ਪੂਰੀ ਤਰ੍ਹਾਂ ਨਾਲ ਛੋਟ ਦਿੱਤੀ ਜਾ ਸਕਦੀ ਹੈ। ਫਿਲਹਾਲ ਇਹ ਛੋਟ 2.5 ਲੱਖ ਰੁਪਏ ਦੀ ਆਮਦਨ ਵਾਲਿਆਂ ਨੂੰ ਉਪਲੱਬਧ ਹੈ। ਅਜੇ ਪੰਜ ਲੱਖ ਤੱਕ ਦੀ ਆਮਦਨ ਟੈਕਸ ਮੁਕਤ ਹੈ ਪਰ ਇਸ ਤੋਂ ਜ਼ਿਆਦਾ ਹੋਣ 'ਤੇ ਟੈਕਸ ਦੀ ਗਣਨਾ ਢਾਈ ਲੱਖ ਤੋਂ ਜ਼ਿਆਦਾ ਹੁੰਦੀ ਹੈ।

Maruti Suzuki cuts prices Maruti Suzuki cuts prices

ਪੰਜ ਲੱਖ ਰੁਪਏ ਤੋਂ 10 ਲੱਖ ਰੁਪਏ ਕਮਾਉਣ ਵਾਲਿਆਂ ਲਈ ਟੈਕਸ ਦੀ ਦਰ ਘੱਟ ਕੇ 10 ਲੱਖ ਰੁਪਏ ਕਮਾਉਣ ਵਾਲਿਆਂ ਲਈ ਟੈਕਸ ਦੀ ਦਰ ਘੱਟ ਕੇ 10 ਫੀਸਦੀ ਕੀਤੀ ਜਾ ਸਕਦੀ ਹੈ। ਉੱਧਰ 10 ਤੋਂ 20 ਲੱਖ ਰੁਪਏ ਸਾਲਾਨਾ ਕਮਾਉਣ ਵਾਲਿਆਂ ਨੂੰ 20 ਫੀਸਦੀ ਕਰ ਦੇਣੀ ਹੋਵੇਗੀ। ਕਰਮਚਾਰੀ ਦੀਆਂ ਸਿਫਾਰਿਸ਼ਾਂ 'ਚ ਕਿਹਾ ਗਿਆ ਹੈ ਕਿ 20 ਲੱਖ ਰੁਪਏ ਤੋਂ ਦੋ ਕਰੋੜ ਰੁਪਏ ਤੱਕ ਦੀ ਆਮਦਨ 'ਤੇ 30 ਫੀਸਦੀ ਅਤੇ ਇਸ ਤੋਂ ਜ਼ਿਆਦਾ ਆਮਦਨ 'ਤੇ 35 ਫੀਸਦੀ ਆਮਦਨ ਟੈਕਸ ਲਗਾਇਆ ਜਾਣਾ ਚਾਹੀਦਾ।

Maruti Suzuki cuts prices Maruti Suzuki cuts prices

ਟੈਕਸ ਕਨਟੇਨਰ ਦੇ ਪਾਰਟਨਰ ਅਤੇ ਸਹਿ-ਸੰਸਥਾਪਕ ਵਿਵੇਕ ਜਾਲਾਨ ਦਾ ਕਹਿਣਾ ਹੈ ਕਿ ਮੰਗ ਵਧਾਉਣ ਲਈ ਜ਼ਰੂਰੀ ਹੈ ਕਿ ਲੋਕਾਂ ਦੇ ਹੱਥ 'ਚ ਜ਼ਿਆਦਾ ਪੈਸਾ ਆਏ। ਇਸ ਨਾਲ ਉਨ੍ਹਾਂ ਦੀ ਖਰੀਦ ਦੀ ਸਮਰੱਥਾ ਵਧੇਗੀ। ਉੱਧਰ ਪੀ.ਡਬਲਿਊ.ਸੀ. ਇੰਡੀਆ ਦੇ ਸੀਨੀਅਰ ਪਾਰਟਨਰ (ਟੈਕਸ ਅਤੇ ਰੈਗੂਲੇਟਰੀ) ਰਾਹੁਲ ਗਰਗ ਦਾ ਕਹਿਣਾ ਹੈ ਕਿ ਵਿਅਕਤੀਗਤ ਟੈਕਸ ਦਰਾਂ 'ਚ ਬਦਲਾਅ ਦੀ ਸੰਭਾਵਨਾ ਨਹੀਂ ਹੈ। ਆਮ ਜਨਤਾ ਦੇ ਲਈ ਪਹਿਲਾਂ ਹੀ ਟੈਕਸ ਦੀਆਂ ਦਰਾਂ ਘੱਟ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement