
ਦੇਸ਼ ਦੀ ਸਭ ਤੋਂ ਵਧੀਆ ਤੇ ਮਸ਼ਹੂਰ ਨਿਰਮਾਤਾ ਕੰਪਨੀ Maruti Suzuki ਆਪਣੀ...
ਚੰਡੀਗੜ੍ਹ: ਦੇਸ਼ ਦੀ ਸਭ ਤੋਂ ਵਧੀਆ ਤੇ ਮਸ਼ਹੂਰ ਨਿਰਮਾਤਾ ਕੰਪਨੀ Maruti Suzuki ਆਪਣੀ ਪ੍ਰੀਮੀਅਮ ਹੈਚਬੈਕ ਕਾਰ Maruti Suzuki Baleno 'ਤੇ ਇਸ ਸਮੇਂ ਬੰਪਰ ਡਿਸਕਾਊਂਟ ਦੇ ਰਹੀ ਹੈ। ਜੇ ਤੁਸੀਂ ਇਸ ਸਮੇਂ Maruti Suzuki Baleno ਦੇ ਪੈਟਰੋਲ ਤੇ ਡੀਜ਼ਲ ਵੇਰੀਐਂਟ ਨੂੰ ਖ਼ਰੀਦਦੇ ਹੋ ਤਾਂ ਇਹ ਸਮਾਂ ਬਹੁਤ ਹੀ ਫ਼ਾਇਦੇਮੰਦ ਹੋਵੇਗਾ। ਆਓ ਜਾਣਦੇ ਹਾਂ ਡਿਸਕਾਊਂਟ ਦੇ ਬਾਅਦ ਗਾਹਕਾਂ ਨੂੰ ਬਲੇਨੋ ਦੀ ਖ਼ਰੀਦ 'ਤੇ ਕਿੰਨਾ ਫ਼ਾਇਦਾ ਹੋ ਸਕਦਾ ਹੈ।
Maruti
ਮਾਰੂਤੀ ਸੁਜ਼ੂਕੀ ਬਲੇਨੋ ਡੀਜ਼ਲ
ਮਾਰੂਤੀ ਸੁਜ਼ੂਕੀ ਬਲੇਨੋ ਦੇ ਡੀਜ਼ਲ ਵੇਰੀਐਂਟ 'ਤੇ ਕੁੱਲ ਮਿਲਾ ਕੇ 62,400 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਕਾਰ 'ਤੇ 20 ਹਜ਼ਾਰ ਤੇ 5 ਸਾਲ ਦੀ ਵਾਰੰਟੀ ਦਾ ਆਫ਼ਰ, 15 ਹਜ਼ਾਰ ਰੁਪਏ ਦਾ ਐਕਸਚੇਂਜ ਆਫ਼ਰ ਤੇ 10 ਹਜ਼ਾਰ ਰੁਪਏ ਦਾ ਆਫ਼ਰ ਦਿੱਤਾ ਜਾ ਸਕਦਾ ਹੈ। ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ Maruti Suzuki Baleno Diesel 'ਚ 1248CC ਦਾ ਇੰਜਣ ਦਿੱਤਾ ਗਿਆ ਹੈ ਜੋ ਕਿ 55.2kw ਦੀ ਪਾਵਰ ਤੇ 190 Nm ਦਾ ਟਾਰਕ ਜਨਰੇਟ ਕਰਦਾ ਹੈ।
Maruti
ਟ੍ਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਹ ਹੈਚਬੈਕ ਕਾਰ 5 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਤੋਂ ਲੈਸ ਹੈ। ਮਾਇਲੇਜ ਦੀ ਗੱਲ ਕੀਤੀ ਜਾਵੇ ਤਾਂ Maruti Suzuki Baleno ਡੀਜ਼ਲ ਵੇਰੀਐਂਟ ਹਰ ਰੋਜ਼ ਲੀਟਰ 'ਚ 27.39 ਕਿ:ਮੀ ਦੇ ਮਾਇਲੇਜ ਦੋ ਸਕਦੀ ਹੈ।