
ਟਾਟਾ ਕੰਸਲਟੰਸੀ ਸਰਵਿਸਜ਼ (ਟੀ.ਸੀ.ਐਸ.) ਨੇ 100 ਅਰਬ ਡਾਲਰ ਦੇ ਕਲੱਬ 'ਚ ਪਹੁੰਚਣ ਦਾ ਕਾਰਨਾਮਾ ਕਰਨ ਤੋਂ ਬਾਅਦ ਇਕ ਹੋਰ ਇਤਿਹਾਸ ਰਚ ਦਿਤਾ ਹੈ। ਟੀ.ਸੀ.ਐਸ. ...
ਟਾਟਾ ਕੰਸਲਟੰਸੀ ਸਰਵਿਸਜ਼ (ਟੀ.ਸੀ.ਐਸ.) ਨੇ 100 ਅਰਬ ਡਾਲਰ ਦੇ ਕਲੱਬ 'ਚ ਪਹੁੰਚਣ ਦਾ ਕਾਰਨਾਮਾ ਕਰਨ ਤੋਂ ਬਾਅਦ ਇਕ ਹੋਰ ਇਤਿਹਾਸ ਰਚ ਦਿਤਾ ਹੈ। ਟੀ.ਸੀ.ਐਸ. ਦੇਸ਼ ਦੀ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ, ਜਿਸ ਦਾ ਮਾਰਕੀਟ ਕੈਪ 7 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਹੈ।ਕਾਰੋਬਾਰ ਦੌਰਾਨ ਬੰਬੇ ਸਟਾਕ ਐਕਸਚੇਂਜ (ਬੀ.ਐਸ.ਈ.) 'ਤੇ ਕੰਪਨੀ ਦਾ ਮਾਰਕੀਟ ਕੈਪ 7,00,332.54 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਜਨਵਰੀ-ਮਾਰਚ ਤਿਮਾਹੀ ਦੌਰਾਨ ਕੰਪਨੀ ਦੇ ਚੰਗੇ ਨਤੀਜੇ ਆਏ ਹਨ। ਇਸ 'ਚ ਟੀ.ਸੀ.ਐਸ. ਦੇ ਸ਼ੇਅਰਾਂ 'ਚ ਤੇਜੀ ਆਈ ਹੈ।
ਸ਼ੁਰੂਆਤੀ ਕਾਰੋਬਾਰ 'ਚ ਬੀ.ਐਸ.ਈ. 'ਤੇ ਕੰਪਨੀ ਦੇ ਸ਼ੇਅਰਾਂ 'ਚ 1.49 ਫ਼ੀ ਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਟੀ.ਸੀ.ਐਸ. ਦੇ ਇਕ ਸ਼ੇਅਰ ਦਾ ਮੁੱਲ 3658.45 ਰੁਪਏ 'ਤੇ ਪਹੁੰਚ ਗਿਆ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ 23 ਅਪ੍ਰੈਲ ਨੂੰ ਟੀ.ਸੀ.ਐਸ. 100 ਅਰਬ ਡਾਲਰ ਦੇ ਕਲੱਬ 'ਚ ਸ਼ਾਮਲ ਹੋਣ ਵਾਲੀ ਭਾਰਤ ਦੀ ਪਹਿਲੀ ਕੰਪਨੀ ਬਣੀ ਸੀ। ਉਸ ਦਿਨ ਭਾਰਤੀ ਸ਼ੇਅਰ ਬਾਜ਼ਾਰ 'ਚ ਲਿਸਟਡ ਟਾਟਾ ਕੰਸਲਟੰਸੀ ਸਰਵਿਸਜ਼ (ਟੀ.ਸੀ.ਐਸ.) ਨੇ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਤੇਜ ਕਾਰੋਬਾਰ ਸ਼ੁਰੂ ਕੀਤਾ ਸੀ। ਇਸ ਦੇ ਸਹਾਰੇ ਉਸ ਦਾ ਮਾਰਕੀਟ ਕੈਪ 100 ਬਿਲੀਅਨ ਡਾਲਰ ਦੇ ਕਲੱਬ 'ਚ ਪਹੁੰਚ ਗਿਆ। (ਏਜੰਸੀ)