
Gold Price News: ਇਕ ਸਾਲ 'ਚ ਸੋਨਾ 85 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ
Gold Price News in punjabi : ਅੱਜ ਯਾਨੀ 27 ਮਈ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 10 ਗ੍ਰਾਮ 24 ਕੈਰੇਟ ਸੋਨਾ 134 ਰੁਪਏ ਮਹਿੰਗਾ ਹੋ ਕੇ 72,162 ਰੁਪਏ 'ਤੇ ਪਹੁੰਚ ਗਿਆ ਹੈ। ਚਾਂਦੀ ਦੀ ਗੱਲ ਕਰੀਏ ਤਾਂ ਅੱਜ ਇਕ ਕਿਲੋ ਚਾਂਦੀ 828 ਰੁਪਏ ਮਹਿੰਗੀ ਹੋ ਗਈ ਹੈ ਅਤੇ 90,590 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਇਸ ਤੋਂ ਪਹਿਲਾਂ 24 ਮਈ ਨੂੰ ਚਾਂਦੀ 89,762 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।
4 ਮਹਾਨਗਰਾਂ ਵਿਚ ਸੋਨੇ ਦੀ ਕੀਮਤ
ਦਿੱਲੀ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 66,800 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 72,860 ਰੁਪਏ ਹੈ।
ਮੁੰਬਈ— 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 66,650 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 72,710 ਰੁਪਏ ਹੈ।
ਕੋਲਕਾਤਾ: 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 66,650 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 72,710 ਰੁਪਏ ਹੈ।
ਚੇਨਈ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 67,200 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 73,310 ਰੁਪਏ ਹੈ।
ਭੋਪਾਲ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 66,700 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ
ਇਹ ਵੀ ਪੜ੍ਹੋ: Uttar Pradesh News: ਇੰਸਟਾਗ੍ਰਾਮ 'ਤੇ ਹੋਇਆ ਪਿਆਰ, ਵਿਆਹ ਦੀ ਗੱਲ ਕਰਨ ਪ੍ਰੇਮਿਕਾ ਦੇ ਘਰ ਪਹੁੰਚਿਆ ਤਾਂ ਕੀਤੀ ਕੁੱਟਮਾਰ..
ਇਸ ਸਾਲ ਹੁਣ ਤੱਕ ਸੋਨਾ 8 ਹਜ਼ਾਰ ਰੁਪਏ ਤੋਂ ਵੱਧ ਮਹਿੰਗਾ ਹੋਇਆ
IBJA ਦੇ ਅਨੁਸਾਰ, ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 8,810 ਰੁਪਏ ਵਧੀ ਹੈ। 1 ਜਨਵਰੀ ਨੂੰ ਸੋਨਾ 63,352 ਰੁਪਏ 'ਤੇ ਸੀ, ਜੋ ਹੁਣ 72,162 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਤੋਂ ਵਧ ਕੇ 90,590 ਰੁਪਏ ਹੋ ਗਈ ਹੈ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਅਗਲੇ ਇਕ ਸਾਲ 'ਚ ਸੋਨਾ 85 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ
ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਦੇ ਕਮੋਡਿਟੀ ਅਤੇ ਕਰੰਸੀ ਮੁਖੀ ਅਨੁਜ ਗੁਪਤਾ ਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਵੀ ਸੋਨੇ ਅਤੇ ਚਾਂਦੀ 'ਚ ਵਾਧਾ ਦੇਖਿਆ ਜਾ ਸਕਦਾ ਹੈ। ਅਗਲੇ ਇਕ ਸਾਲ ਵਿਚ ਸੋਨੇ ਦੀ ਕੀਮਤ 80 ਹਜ਼ਾਰ ਤੋਂ 85 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੀ ਹੈ। ਜਦੋਂਕਿ ਚਾਂਦੀ ਵੀ 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ।
(For more Punjabi news apart from Gold Price News in punjabi , stay tuned to Rozana Spokesman)