
ਕਰਮਚਾਰੀ ਭਵਿੱਖ ਨਿਧਿ ਸੰਗਠਨ (EPFO) ਦੇ ਮੈਂਬਰ ਦੇ ਕੋਲ ਹੁਣ ਇਕ ਮਹੀਨੇ ਤਕ ਬੇਰੁਜ਼ਗਾਰ ਰਹਿਣ ਦੀ ਹਾਲਤ ਵਿੱਚ 75 ਫ਼ੀ ਸਦੀ ਤਕ ਰਾਸ਼ੀ ਕੱਢਣ ਦਾ ਵਿਕਲਪ ਹੋਵੇਗਾ। ਇਸ...
ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧਿ ਸੰਗਠਨ (EPFO) ਦੇ ਮੈਂਬਰ ਦੇ ਕੋਲ ਹੁਣ ਇਕ ਮਹੀਨੇ ਤਕ ਬੇਰੁਜ਼ਗਾਰ ਰਹਿਣ ਦੀ ਹਾਲਤ ਵਿੱਚ 75 ਫ਼ੀ ਸਦੀ ਤਕ ਰਾਸ਼ੀ ਕੱਢਣ ਦਾ ਵਿਕਲਪ ਹੋਵੇਗਾ। ਇਸ ਤਰ੍ਹਾਂ ਉਹ ਅਪਣੇ ਖਾਤੇ ਨੂੰ ਵੀ ਬਰਕਰਾਰ ਰੱਖ ਸਕਦੇ ਹਨ। ਕੀਰਤ ਮੰਤਰੀ ਸੰਤੋਸ਼ ਗੰਗਵਾਰ ਨੇ ਮੰਗਲਵਾਰ ਨੂੰ ਈਪੀਐਫ਼ਓ ਦੇ ਟਰਸਟੀ ਦੀ ਬੈਠਕ ਤੋਂ ਬਾਅਦ ਇਹ ਜਾਣਕਾਰੀ ਦਿਤੀ।
EPFO
EPFO ਦੇ ਸੈਂਟਰਲ ਬੋਰਡ ਦੇ ਚੇਅਰਮੈਨ ਅਤੇ ਕੀਰਤ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਕਿਹਾ ਕਿ ਅਸੀਂ ਇਸ ਯੋਜਨਾ 'ਚ ਖੋਜ ਦਾ ਫ਼ੈਸਲਾ ਕੀਤਾ ਹੈ। ਇਸ ਦੇ ਤਹਿਤ ਇਕ ਮਹੀਨੇ ਤਕ ਬੇਰੁਜ਼ਗਾਰ ਰਹਿਣ ਦੀ ਹਾਲਤ 'ਚ ਈਪੀਐਫ਼ਓ ਦਾ ਕੋਈ ਵੀ ਮੈਂਬਰ 75 ਫ਼ੀ ਸਦੀ ਤੱਕ ਰਾਸ਼ੀ ਨੂੰ ਪਹਿਲਾਂ ਤੋਂ ਹੀ ਕੱਢ ਸਕਦਾ ਹੈ ਅਤੇ ਅਪਣੇ ਖਾਤੇ ਨੂੰ ਬਣਾਏ ਰੱਖ ਸਕਦਾ ਹੈ। ਈਪੀਐਫ਼ਓ ਯੋਜਨਾ 1952 ਦੇ ਨਵੇਂ ਪ੍ਰਬੰਧ ਦੇ ਤਹਿਤ ਦੋ ਮਹੀਨੇ ਤੱਕ ਬੇਰੁਜ਼ਗਾਰ ਰਹਿਣ ਦੀ ਹਾਲਤ 'ਚ ਖਾਤਾਧਾਰਕ ਅਪਣੀ ਬਚੀ ਹੋਈ 25 ਫ਼ੀ ਸਦੀ ਰਾਸ਼ੀ ਦੀ ਵੀ ਨਿਕਾਸੀ ਕਰ ਖਾਤੇ ਨੂੰ ਬੰਦ ਕਰ ਸਕਦਾ ਹੈ।
EPFO
ਮੌਜੂਦਾ ਸਮੇਂ 'ਚ ਕੋਈ ਵੀ ਯੂਜ਼ਰ ਦੋ ਮਹੀਨੇ ਤੱਕ ਬੇਰੁਜ਼ਗਾਰ ਰਹਿਣ ਤੋਂ ਬਾਅਦ ਹੀ ਇਸ ਰਾਸ਼ੀ ਦੀ ਨਿਕਾਸੀ ਕਰ ਸਕਦਾ ਹੈ। ਇਸ ਨਵੀਂ ਯੋਜਨਾ ਦੇ ਤਹਿਤ ਵਿਅਕਤੀ ਅਪਣਾ ਪੀਐਫ਼ ਅਕਾਉਂਟ ਬਣਾਏ ਰੱਖ ਸਕਦਾ ਹੈ ਅਤੇ ਇਸ ਦੀ ਵਰਤੋਂ ਦੂਜੀ ਨੌਕਰੀ ਮਿਲਣ 'ਤੇ ਕੀਤੀ ਜਾ ਸਕਦੀ ਹੈ। ਪਹਿਲਾਂ ਪੇਸ਼ਕਸ਼ ਰੱਖੀ ਗਈ ਸੀ ਕਿ 60 ਫ਼ੀ ਸਦੀ ਰਾਸ਼ੀ ਹੀ ਵਾਪਸ ਲਈ ਜਾ ਸਕੇਗੀ ਪਰ CBT ਨੇ ਇਹ ਹੱਦ 75 ਫ਼ੀ ਸਦੀ ਕਰ ਦਿਤੀ।
EPFO
ਗੰਗਵਾਰ ਨੇ ਕਿਹਾ ਕਿ ਅਸੀਂ ETF (ਐਕਸਚੇਂਜ ਟ੍ਰੇਡਿਡ ਫ਼ੰਡ) ਮੈਨੂਫੈਕਚਰਰਜ਼ ਐਸਬੀਆਈ ਅਤੇ ਯੂਟੀਆਈ ਮਿਊਚੁਅਲ ਫ਼ੰਡ ਦੀ ਸਮੇਂ ਹੱਦ ਵੀ 1 ਜੁਲਾਈ 2019 ਤੱਕ ਲਈ ਵਧਾ ਦਿਤੀ ਹੈ। ਕੀਰਤ ਮੰਤਰੀ ਨੇ ਇਹ ਵੀ ਕਿਹਾ ਕਿ ਈਟੀਐਫ਼ (ਐਕਸਚੇਂਜ ਟ੍ਰੇਡਿਡ ਫ਼ੰਡ) ਵਿਚ ਈਪੀਐਫ਼ਓ ਦਾ ਨਿਵੇਸ਼ 47,431.24 ਕਰੋਡ਼ ਰੁਪਏ ਤਕ ਪਹੁੰਚ ਗਿਆ ਹੈ ਅਤੇ ਜਲਦੀ ਹੀ ਇਹ ਇੱਕ ਲੱਖ ਕਰੋਡ਼ ਤਕ ਪਹੁੰਚ ਜਾਵੇਗਾ। ਇਸ ਨਿਵੇਸ਼ 'ਤੇ ਵਾਪਸੀ 16.07 ਫ਼ੀ ਸਦੀ ਹੈ।