ਹੁਣ Google Pay, Paytm ਵਰਗੇ ਦਿੱਗਜਾਂ ਨੂੰ ਮਾਤ ਦੇਵੇਗਾ WhatsApp, ਜਾਣੋ
Published : Jun 27, 2019, 1:51 pm IST
Updated : Jun 27, 2019, 1:51 pm IST
SHARE ARTICLE
Whatsapp
Whatsapp

ਹੁਣ ਜਲਦ ਹੀ ਵਟਸਅੱਪ ਯੂਜਰਜ਼ ਨੂੰ ਖੁਸ਼ਖ਼ਬਰੀ ਮਿਲਣ ਵਾਲੀ ਹੈ...

ਨਵੀਂ ਦਿੱਲੀ: ਹੁਣ ਜਲਦ ਹੀ ਵਟਸਅੱਪ ਯੂਜਰਜ਼ ਨੂੰ ਖੁਸ਼ਖ਼ਬਰੀ ਮਿਲਣ ਵਾਲੀ ਹੈ। ਫੇਸਬੁੱਕ ਦੀ ਮਾਲਕੀ ਹੱਕ ਵਾਲੇ ਵਟਸਅੱਪ ਨੇ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੇਮੈਂਟ ਨਾਲ ਸੰਬੰਧਤ ਡਾਟਾ ਭਰਤੀ ਵਿਚ ਸਟੋਰ ਕਰਨ ਦੀ ਵਿਵਸਥਾ ਕਰ ਲਈ ਹੈ। ਇਸ ਨਾਲ ਉਸ ਲਈ ਭਾਰਤ ਵਿਚ ਡਿਜੀਟਲ ਪੇਮੈਂਟ ਸਰਵਿਸ ਸ਼ੁਰੂ ਕਰਨ ਦੀ ਰੁਕਾਵਟ ਦੂਰ ਹੋ ਗਈ ਹੈ। ਇਹ ਆਰਬੀਆਈ ਦੀ ਵੱਡੀ ਜਿੱਤ ਹੈ, ਜੋ ਇਸ ਗੱਲ ਉੱਤੇ ਅਡਿੱਗ ਰਿਹਾ ਕਿ ਗਲੋਬਲ ਕੰਪਨੀਆਂ ਨੂੰ ਭਾਰਤੀ ਗਾਹਕਾਂ ਦਾ ਡਾਟਾ ਦੇਸ਼ ‘ਚ ਹੀ ਰੱਖਣਾ ਹੋਵੇਗਾ।

Whatsapp App Whatsapp App

ਸੂਤਰਾਂ ਮੁਤਾਬਿਕ, ਵਟਸਅੱਪ ਯੂਨੀਫਇਡ ਪੇਮੈਂਟਸ ਇੰਟਰਫੇਸ (ਯੂਪੀਆਈ) ‘ਤੇ ਆਧਾਰਿਤ ਪੇਮੇਂਟ ਸਰਵਿਸ ਨੂੰ ਸਭ ਤੋਂ ਪਹਿਲਾਂ ਆਈਸੀਆਈਸੀਆਈ ਬੈਂਕ ਨਾਲ ਸ਼ੁਰੂ ਕਰੇਗਾ। ਇਸ ਮਗਰੋਂ ਵਟਸਅੱਪ ਦੀ ਪੇਮੈਂਟ ਸਰਵਿਸ ਐਕਸਿਸ ਬੈਂਕ, ਐਚਡੀਐਫ਼ਸੀ ਬੈਂਕ ਤੇ ਐਸਬੀਆਈ ਨਾਲ ਵੀ ਜੁੜ ਸਕਦੀ ਹੈ।

Google Pay Google Pay

ਵਟਸਅੱਪ ਵੱਲੋਂ ਡਾਟਾ ਲੋਕਲ ਸਟੋਰ ਕਰਨ ‘ਤੇ ਕੰਮ ਪੂਰਾ ਹੋ ਚੁੱਕਾ ਹੈ। ਹੁਣ ਆਡੀਟਰ ਇਸ ‘ਤੇ ਆਰਬੀਆਈ ਨੂੰ ਰਿਪੋਰਟ ਦੇਣਗੇ, ਜਿਸ ਮਗਰੋਂ ਕੰਪਨੀ ਪੇਮੈਂਟ ਸਰਵਿਸ ਲਾਈਵ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਵਟਸਅੱਪ ਨੇ ਪੇਮੈਂਟ ਸਰਵਿਸ ਦਾ ਪਾਇਲਟ ਪ੍ਰਾਜੈਕਟ ਇਕ ਸਾਲ ਪਹਿਲਾਂ ਲਾਂਚ ਕੀਤਾ ਸੀ।

PaytmPaytm

ਉਸ ਤੋਂ ਬਾਅਦ ਕੰਪਨੀ ਡਾਟਾ ਲੋਕਲ ਸਟੋਰ ਕਰਨ ਤੋਂ ਲੈ ਕੇ, ਫ਼ਰਜ਼ੀ ਖ਼ਬਰਾਂ ਤੇ ਫੇਸਬੁੱਕ ਪ੍ਰਾਈਵੇਸੀ ਸੰਬੰਧੀ ਵਿਵਾਦਾਂ ਵਚ ਘਿਰੀ ਰਹੀ। ਉਸ ਨੇ ਪਿਛਲੇ ਸਾਲ ਆਈਸੀਆਈਸੀਆਈ ਬੈਂਕ ਨਾਲ ਮਿਲ ਕੇ ਪੇਮੈਂਟ ਫ਼ੀਚਰ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਬੀਟਾ ਸਰਵਿਸ ਤੱਕ ਹੀ ਸੀਮਤ ਰਹੀ। ਹੁਣ ਸੂਤਰਾਂ ਦਾ ਕਹਿਣਾ ਹੈ ਕਿ ਡਾਟਾ ਭਾਰਤ ਵਿਚ ਸਟੋਰ ਕਰਨ ਦੀ ਵਿਵਸਥਾ ਕਰਨ ਨਾਲ ਵਟਸਅੱਪ ਦੀ ਵੱਡੀ ਚਿੰਤਾ ਦੂਰ ਹੋ ਗਈ ਹੈ ਤੇ ਇਸ ਲਈ ਪੇਮੈਂਟ ਸਰਵਿਸ ਸ਼ੁਰੂ ਹੋ ਸਕਦੀ ਹੈ। ਇਸ ਦਾ ਮੁਕਾਬਲਾ ਪੇਟੀਐਮ, ਗੂਗਲ ਪੇ ਵਰਗੇ ਦਿੱਗਜਾਂ ਨਾਲ ਹੋਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement