
ਇਹਨਾਂ ਦੀ ਵਿਕਰੀ 12 PM IST ਤੋਂ ਸ਼ੁਰੂ ਕੀਤੀ ਜਾਵੇਗੀ
ਫਲਿੱਪਕਾਰਟ ਨੇ ਸੁਪਰ ਫਲੈਸ਼ ਸੰਡੇ ਸੇਲ ਦਾ ਐਲਾਨ ਕੀਤਾ ਹੈ ਇਸ ਦੌਰਾਨ 5 ਨਵੇਂ ਸਮਾਰਟਫੋਨ ਨੂੰ ਫਲੈਸ਼ ਸੇਲ ਵਿਚ ਰੱਖਿਆ ਜਾਵੇਗਾ। ਇਹ ਪੰਜ ਸਮਾਰਟਫੋਨ Redmi K20 Pro, Redmi K20, Realme X, Realme 3i ਅਤੇ Redmi 7A ਹੋਣਗੇ। ਇਹ ਫੋਨ ਕੱਲ ਮਤਲਬ ਐਤਵਾਰ ਨੂੰ ਸੇਲ ਵਿਚ ਉਪਲੱਬਧ ਕਰਵਾਏ ਜਾਣਗੇ। ਇਹਨਾਂ ਦੀ ਵਿਕਰੀ 12 PM IST ਤੋਂ ਸ਼ੁਰੂ ਕੀਤੀ ਜਾਵੇਗੀ।
FlipKart
ਫਲਿੱਪਕਾਰਟ ਵੱਲੋਂ ਸੇਲ ਦੇ ਦੌਰਾਨ ਘੱਟ ਕੀਮਤ ਵਿਚ ਕੰਪਲੀਟ ਮੋਬਾਈਲ ਪ੍ਰੋਟੈਕਸ਼ਨ ਪਲਾਨਸ ਵੀ ਦਿੱਤੇ ਜਾਣਗੇ। ਇਹ ਫੋਨ ਸਟਾਕ ਖ਼ਤਮ ਹੋਣ ਤੱਕ ਉਪਲੱਬਧ ਰਹਿਣਗੇ। ਸ਼ਾਓਮੀ ਦੇ ਸਮਾਰਟਫੋਨ ਦੀ ਗੱਲ ਕਰੀਏ ਤਾਂ ਸੇਲ ਦੇ ਦੌਰਾਨ ਨਵੇਂ Redmi K20 ਅਤੇ Redmi K20 Pro ਦੀ ਵਿਕਰੀ ਹੋਵੇਗੀ। Redmi K20 के 6GB + 64GB ਵੇਰੀਅੰਟ ਦੀ ਕੀਮਤ 21,999 ਰੁਪਏ ਅਤੇ 6GB+128GB ਦੀ ਕੀਮਤ 23,999 ਰੱਖੀ ਗਈ ਹੈ।
Xiaomi
ਉੱਥੇ ਹੀ Redmi K20 Pro ਦੇ 6GB + 128GB ਵੇਰੀਅੰਟ ਦੀ ਕੀਮਤ 27,999 ਰੁਪਏ ਅਤੇ 8GB + 256GB ਵੇਰੀਅੰਟ ਦੀ ਕੀਮਤ 30,999 ਰੁਪਏ ਰੱਖੀ ਗਈ ਹੈ। ਇਹਨਾਂ ਸਮਾਰਟਫੋਨਾਂ ਦੀ ਵਿਕਰੀ ਫਲਿੱਪਕਾਰਟ ਤੋਂ ਇਲਾਵਾ Xiaomi ਦੀ ਵੈੱਬਸਾਈਟ ਤੇ ਵੀ ਹੋਵੇਗੀ। ਇਸ ਦੇ ਨਾਲ ਕੁੱਝ ਆਫਰ ਵੀ ਹੋਣਗੇ। ਖਾਸ ਤੌਰ ਤੇ ਗਾਹਕ ICICI ਬੈਂਕ ਕ੍ਰੇਡਿਟ ਕਾਰਡ ਅਤੇ ਕ੍ਰੇਡਿਟ ਕਾਰਡ EMI ਟ੍ਰਾਂਜੈਕਸ਼ਨ ਤੇ 1,000 ਰੁਪਏ ਦੇ ਡਿਸਕਾਊਟ ਦਾ ਲਾਭ ਲੈ ਸਕਦੇ ਹਨ। Redmi 7A ਵੀ ਸੇਲ ਵਿਚ ਉਪਲੱਬਧ ਹੋਵੇਗਾ।
Realme
ਇਸ ਦੇ 16GB ਵੇਰੀਅੰਟ ਦੀ ਵਿਕਰੀ 5,999 ਰੁਪਏ ਵਿਚ ਹੋਵੇਗੀ ਅਤੇ 32GB ਵੇਰੀਅੰਟ ਦੀ ਕੀਮਤ 6,199 ਕੁਪਏ ਰੱਖੀ ਗਈ ਹੈ। ਫਿਲਹਾਲ ਇਹਨਾਂ ਦੋਨੋਂ ਸਮਾਰਟਫੋਨਾਂ ਤੇ 200 ਰੁਪਏ ਦੀ ਛੋਟ ਦਿੱਤੀ ਗਈ ਹੈ ਹਾਲਾਂਕਿ ਇਹਨਾਂ ਦੋਨਾਂ ਸਮਾਰਟਫੋਨਾਂ ਦਾ ਲਾਭ 31 ਜੁਲਾਈ ਤੱਕ ਲਿਆ ਜਾਵੇਗਾ। ਜੇ ਰੀਅਲਮੀ ਦੇ ਸਮਾਰਟਫੋਨ ਦੀ ਗੱਲ ਕਰੀਏ ਤਾਂ ਨਵੇਂ Realme X ਦੀ ਵਿਕਰੀ ਵੀ ਕੱਲ 28 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਹੋਵੇਗੀ।
Realme Xਦੀ ਕੀਮਤ 4GB+ 128GB ਵੇਰੀਅੰਟ ਦੇ ਲਈ 16,999 ਰੁਪਏ ਅਤੇ 8GB+ 128GBਵੇਰੀਅੰਟ ਦੇ ਲਈ 19,999 ਰੁਪਏ ਰੱਖੀ ਗਈ ਹੈ। ਗਾਹਕ ਇਸ ਸਮਾਰਟਫੋਨ ਨੂੰ ਪੋਲਰ ਵਾਈਟ ਅਤੇ ਸਪੇਸ ਬਲੂ ਕਲਰ ਆਪਸ਼ਨ ਵਿਚ ਖਰੀਦ ਪਾਉਣਗੇ। ਇਸ ਦੀ ਸੇਲ ਸਿਰਫ਼ ਫਲਿੱਰਕਾਰਟ ਤੇ ਹੀ ਹੋਵੇਗੀ।