
ਲੋਕਾਂ ਚ ਅੱਜਕੱਲ੍ਹ ਆਨਲਾਈਨ ਸ਼ਾਪਿੰਗ ਦਾ ਕ੍ਰੇਜ਼ ਕਾਫ਼ੀ ਹੱਦ ਤਕ ਵਧ ਗਿਆ ਹੈ। ਪਰ ਆਨਲਾਈਨ ਸ਼ਾਪਿੰਗ ਕਰਨ ਦੇ ਚੱਕਰਾ ‘ਚ ਕਈ ਵਾਰ ਲੋਕਾਂ ਦੇ ਨਾਲ ਧੋਖਾ ਵੀ ਹੋ ਜਾਂਦਾ ਹੈ ਅਤੇ ਉਹ ਪੈਸਿਆਂ ਤੋਂ ਹੱਥ ਧੋ ਬੈਠਦੇ ਹਨ। ਅਜਿਹਾ ਹੀ ਇਕ ਮਾਮਲਾ ਭਾਰਤੀ ਆਨਲਾਈਨ ਸ਼ਾਪਿੰਗ ਵੈਬਸਾਈਟ ਫਲਿੱਪਕਾਰਟ ‘ਤੇ ਇਕ ਮੰਨੀ ਪ੍ਰਮੰਨੀ ਅਮਰੀਕੀ ਕੰਪਨੀ ਸਕੇਚਰਸ ਦੇ ਨਕਲੀ ਜੁੱਤੇ ਵੇਚਣ ਦਾ ਸਾਹਮਣੇ ਆਇਆ ਹੈ।
ਵਿਸ਼ਵ ਦੀ ਨਾਮੀ ਅਮਰੀਕੀ ਫੁੱਟਵਿਅਰ ਕੰਪਨੀ ਨੇ ਹਾਈਕੋਰਟ ‘ਚ ਆਨਲਾਈਨ ਰਿਟੇਲ ਕੰਪਨੀ ਫਲਿੱਪਕਾਰਟ ਵਿਰੁੱਧ ਕੇਸ ਦਰਜ ਕਰਵਾਇਆ ਹੈ। ਅਮਰੀਕੀ ਕੰਪਨੀ ਨੇ ਇਹ ਕਾਰਵਾਈ ਪੁਲਿਸ ਵੱਲੋਂ ਫਲਿੱਪਕਾਰਟ ਦੇ ਗੋਦਾਮ ‘ਚ ਮਾਰੇ ਗਏ ਛਾਪੇ ਦੌਰਾਨ ਨਕਲੀ ਜੁੱਤੇ ਮਿਲਣ ਉਪਰੰਤ ਕੀਤੀ ਹੈ।
ਅਮਰੀਕੀ ਕੰਪਨੀ ਸਕੈਚਰਸ ਨੂੰ ਜਾਣਕਾਰੀ ਮਿਲੀ ਸੀ ਕਿ ਫਲਿੱਪਕਾਰਟ ਅਤੇ ਉਸ ਨਾਲ ਜੁੜੇ ਚਾਰੇ ਹੋਰ ਸੇਲਰਸ ਨਕਲੀ ਜੁੱਤਿਆਂ ਦੀ ਵਿਕਰੀ ਕਰਦੇ ਸਨ। ਇਸ ਤਰ੍ਹਾਂ ਦੀ ਵਿਕਰੀ ਨਾਲ ਕੰਪਨੀ ਦਾ ਨਾਮ ਖਰਾਬ ਹੁੰਦਾ ਹੈ। ਸਕੈਚਰਸ ਨੇ ਮਾਮਲੇ ਦੀ ਸ਼ਿਕਾਇਤ ਦਿੱਲੀ ਹਾਈਕੋਰਟ ‘ਚ ਕੀਤੀ, ਜਿਸ ਤੋਂ ਬਾਅਦ ਕੋਰਟ ਨੇ ਸਥਾਨਕ ਕਮਿਸ਼ਨਰਾਂ ਨੂੰ ਨਿਯੁਕਤ ਕਰਕੇ ਮਾਮਲੇ ਦੀ ਛਾਣਬੀਨ ਕਰਨ ਲਈ ਕਿਹਾ।
ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀਆਂ ਦੀ ਅਗਵਾਈ ‘ਚ ਕੰਪਨੀ ਨੇ ਦਿੱਲੀ ਅਤੇ ਅਹਿਮਾਦਾਬਾਦ ‘ਚ ਸੱਤ ਗੋਦਾਮਾਂ ‘ਚ ਛਾਪੇ ਮਾਰ ਕੇ 15 ਹਜ਼ਾਰ ਜੋੜੀਆਂ ਨਕਲੀ ਜੁੱਤੇ ਬਰਾਮਦ ਕੀਤੇ। ਇਹ ਗੋਦਾਮ ਫਲਿੱਪਕਾਰਟ ਨਾਲ ਜੁੜੇ ਸੇਲਰਸ ਰਿਟੇਲ ਨੈੱਟ, ਟੈਕ ਕੁਨੈਕਟ, ਯੂਨਿਕੇਮ ਲਾਜਿਸਟਿਕ ਅਤੇ ਮਾਰਕੋ ਵੈਗਨ ਦੇ ਸਨ। ਸਕੈਚਰਸ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਆਪਣੇ ਬ੍ਰਾਂਡ ਨਾਂ ਦੀ ਸੁਰੱਖਿਆ ਅਤੇ ਕਾਪੀਰਾਈਟ ਤੋਂ ਬਚਣ ਲਈ ਢੁਕਵੀਂ ਕਾਰਵਾਈ ਕਰੇਗੀ। ਫਲਿੱਪਕਾਰਟ ਆਨਲਾਈਨ ਮਾਰਕਿਟਪਲੇਸ ਹੈ, ਜੋ ਦੇਸ਼ ਭਰ ‘ਦੇ ਗਾਹਕਾਂ ਨੂੰ ਸੇਲਰਸ ਨਾਲ ਜੋੜਦੀ ਹੈ। ਅਮਰੀਕੀ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਆਪਣਾ ਬਿਜਨਸ ਇਮਾਨਦਾਰੀ ਅਤੇ ਕਾਨੂੰਨ ਦੇ ਮੁਤਾਬਕ ਕਰਦੇ ਹਾਂ। ਅਸੀਂ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਮਾਮਲਾ ਅਦਾਲਤ ‘ਚ ਹੈ।
ਅਮਰੀਕਾ ਦੇ ਲਾਈਫਸਟਾਈਲ ਅਤੇ ਫੁਟਵੇਅਰ ਬਰੈਂਡ ਸਕੇਚਰਸ ਨੇ ਈ-ਕਾਮਰਸ ਮਾਰਕੇਟਪਲੇਸ ਫਲਿਪਕਾਰਟ ਅਤੇ ਉਸਦੇ ਪਲੈਟਫਾਰਮ ‘ਤੇ ਸਾਮਾਨ ਵੇਚਣ ਵਾਲੇ ਚਾਰ ਵੇਂਡਰਸ ਦੇ ਖ਼ਿਲਾਫ਼ ਕਥਿਤ ਤੌਰ ‘ਤੇ ਨਕਲੀ ਸਾਮਾਨ ਵੇਚਣ ਲਈ ਮੁਕੱਦਮਾ ਕੀਤਾ ਹੈ। ਭਾਰਤ ਵਿੱਚ ਆਨਲਾਈਨ ਮਾਰਕੇਟਪਲੇਸ ਵੱਧਣ ਤੋਂ ਬਾਅਦ ਇਸ ਤਰ੍ਹਾਂ ਦੀ ਕਾਫ਼ੀ ਸ਼ਿਕਾਇਤਾਂ ਮਿਲ ਰਹੀ ਹਨ। ਕੋਰਟ ਵੱਲੋਂ ਨਿਯੁਕਤ ਲੋਕਲ ਕਮਿਸ਼ਨਰਾ ਦੀ ਮਦਦ ਨਾਲ ਸਕੇਚਰਸ ਨੇ ਦਿੱਲੀ ਅਤੇ ਅਹਿਮਦਾਬਾਦ ‘ਚ ਸੱਤ ਗੋਦਾਮਾਂ ‘ਚ ਨਕਲੀ ਸਾਮਾਨ ਫੜਨ ਲਈ ਛਾਪੇ ਮਾਰੇ। ਇਹ ਛਾਪੇ ਰੀਟੇਲ ਨੇਟ, ਟੇਕ ਕਨੇਕਟ, ਯੂਨਿਕੇਮ ਲਾਜਿਸਟਿਕ ਅਤੇ ਮਾਰਕਾਂ ਵੈਗਨ ‘ਤੇ ਮਾਰੇ ਗਏ ਸਨ। ਕੰਪਨੀ ਨੇ ਦਿੱਲੀ ਹਾਈਕੋਰਟ ਵਿੱਚ ਦਰਜ਼ ਮੰਗ ਵਿੱਚ ਇਹ ਜਾਣਕਾਰੀ ਦਿੱਤੀ ਹੈ।
ਕੋਰਟ ਵੱਲੋਂ ਨਿਯੁਕਤ ਲੋਕਲ ਕਮਿਸ਼ਨਰਾ ਦੀ ਮਦਦ ਨਾਲ ਸਕੇਚਰਸ ਨੇ ਦਿੱਲੀ ਅਤੇ ਅਹਿਮਦਾਬਾਦ ‘ਚ ਸੱਤ ਗੁਦਾਮਾਂ ‘ਤੇ ਨਕਲੀ ਸਾਮਾਨ ਫੜਨ ਲਈ ਛਾਪੇ ਮਾਰੇ। ਇਹ ਛਾਪੇ ਰੀਟੇਲ ਨੈੱਟ, ਟੇਕ ਕਨੇਕਟ, ਯੂਨੀਕੇਮ ਲਾਜਿਸਟਿਕਸ ਅਤੇ ਮਾਰਕਾਂ ਵੈਗਨ ਉੱਤੇ ਮਾਰੇ ਗਏ ਸੀ। ਛਾਪੇਮਾਰੀ ਦੌਰਾਨ 15 , 000 ਜੋੜੇ ਜੁਤੀਆਂ ਬਰਾਮਦ ਕੀਤੇ ਗਏ ਹਨ। ਕੰਪਨੀ ਨੇ ਦਿੱਲੀ ਹਾਈਕੋਰਟ ‘ਚ ਦਰਜ ਮੰਗ ਵਿੱਚ ਇਹ ਜਾਣਕਾਰੀ ਦਿੱਤੀ ਹੈ। ਹੁਣੇ ਇਸ ਵੇਂਡਰਾ ਦੇ ਅਤੇ ਗੁਦਾਮਾਂ ‘ਤੇ ਛਾਪੇਮਾਰੀ ਕੀਤੀ ਜਾ ਸਕਦੀ ਹੈ। ਇਸ ਬਾਰੇ ਵਿੱਚ ਪੁੱਛਣ ‘ਤੇ ਸਕੇਚਰਸ ਮਲਿਕ ਨੇ ਮਾਮਲਾ ਅਦਾਲਤ ਵਿੱਚ ਹੋਣ ਦੀ ਗੱਲ ਕਹਿਕੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ।