
ਜਲਦ ਹੀ ਤੁਹਾਡੀ ਤਨਖਾਹ ਦਾ ਹੁਣ ਨਾਲੋਂ ਥੋੜ੍ਹਾ ਹਿੱਸਾ ਹੀ ਪੀ. ਐੱਫ. ਲਈ ਕੱਟ ਹੋਵੇਗਾ, ਯਾਨੀ ਤਨਖਾਹ ਦੇ ਰੂਪ ’ਚ ਤੁਹਾਡੀ ਰਾਸ਼ੀ ਵਧਣ ਵਾਲੀ ਹੈ।
ਨਵੀਂ ਦਿੱਲੀ : ਸਰਕਾਰ ਵੱਲੋਂ ਨੌਕਰੀਪੇਸ਼ੀ ਲੋਕਾਂ ਦੇ ਕੱਟੇ ਜਾਣ ਵਾਲੇ ਪੀ.ਐਫ. ਬਾਰੇ ਬਦਲਾਅ ਕੀਤਾ ਜਾ ਰਿਹਾ ਹੈ। ਨਿੱਜੀ ਨੌਕਰੀਪੇਸ਼ਾ ਲੋਕ ਜਿਨ੍ਹਾਂ ਦਾ ਪੀ. ਐੱਫ. ਕੱਟਦਾ ਹੈ ਛੇਤੀ ਹੀ ਉਨ੍ਹਾਂ ਨੂੰ ਸਰਕਾਰ ਇਕ ਵੱਡੀ ਰਾਹਤ ਦੇਣ ਜਾ ਰਹੀ ਹੈ। ਜਲਦ ਹੀ ਤੁਹਾਡੀ ਤਨਖਾਹ ਦਾ ਹੁਣ ਨਾਲੋਂ ਥੋੜ੍ਹਾ ਹਿੱਸਾ ਹੀ ਪੀ. ਐੱਫ. ਲਈ ਕੱਟ ਹੋਵੇਗਾ, ਯਾਨੀ ਤਨਖਾਹ ਦੇ ਰੂਪ ’ਚ ਤੁਹਾਡੀ ਰਾਸ਼ੀ ਵਧਣ ਵਾਲੀ ਹੈ। ਸਰਕਾਰ ਨੇ ਕਰਮਚਾਰੀ ਭਵਿੱਖ ਫੰਡ (ਈ. ਪੀ. ਐੱਫ. ਓ.) ’ਚ ਕਰਮਚਾਰੀਆਂ ਦੇ ਯੋਗਦਾਨ ਨੂੰ ਘਟਾਉਣ ਦਾ ਪ੍ਰਸਤਾਵ ਰੱਖਿਆ ਹੈ, ਤਾਂ ਕਿ ਤਨਖਾਹ ਦੇ ਰੂਪ ’ਚ ਉਨ੍ਹਾਂ ਹੱਥ ਜ਼ਿਆਦਾ ਰਾਸ਼ੀ ਲੱਗੇ। ਹਾਲਾਂਕਿ ਨੌਕਰੀਦਾਤਾ ਜਾਂ ਕੰਪਨੀ ਦਾ ਯੋਗਦਾਨ ਬਰਕਰਾਰ ਰਹੇਗਾ।
EPF
ਸਰਕਾਰ ਦੇ ਪ੍ਰਸਤਾਵ ਮੁਤਾਬਕ, ਕਰਮਚਾਰੀਆਂ ਲਈ ਯੋਗਦਾਨ ਦੀ ਵੱਖ-ਵੱਖ ਦਰ ਹੋਵੇਗੀ ਜੋ ਉਨ੍ਹਾਂ ਦੀ ਉਮਰ, ਆਮਦਨ ਜਾਂ ਲਿੰਗ ’ਤੇ ਨਿਰਭਰ ਕਰੇਗੀ। ਉੱਥੇ ਹੀ, ਖਾਸ ਗੱਲ ਇਹ ਹੈ ਕਿ ਕਿਰਤ ਤੇ ਰੋਜ਼ਗਾਰ ਮੰਤਰਾਲਾ ਨੇ ਨਾਲ ਹੀ ਵਰਕਰਾਂ ਨੂੰ ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਦੀ ਪੈਨਸ਼ਨ ਯੋਜਨਾ ਤੋਂ ਰਾਸ਼ਟਰੀ ਪੈਨਸ਼ਨ ਯੋਜਨਾ (ਐੱਨ. ਪੀ. ਐੱਸ.) ’ਚ ਜਾਣ ਦਾ ਬਦਲ ਦੇਣ ਦਾ ਵੀ ਪ੍ਰਸਤਾਵ ਰੱਖਿਆ ਹੈ। ਇਸ ਮੁਤਾਬਕ, ਜੇਕਰ ਕੋਈ ਕਰਮਚਾਰੀ ਐੱਨ. ਪੀ. ਐੱਸ. ਤੋਂ ਸੰਤੁਸ਼ਟ ਨਹੀਂ ਹੁੰਦਾ ਹੈ ਤਾਂ ਵਾਪਸ ਕਰਮਚਾਰੀ ਪੈਨਸ਼ਨ ਯੋਜਨਾ ਦਾ ਰੁਖ਼ ਕਰ ਸਕਦਾ ਹੈ।
Salaries may rise as Centre proposes cut in employees' PF contribution
ਸਰਕਾਰ ਨੇ ਪ੍ਰਸਤਾਵਿਤ ਈ. ਪੀ. ਐੱਫ. ਓ. ਬਿੱਲ-2019 ’ਚ ਇਹ ਵਿਵਸਥਾ ਕੀਤੀ ਹੈ। ਇਸ ’ਚ ਇਹ ਗੱਲ ਕਹੀ ਗਈ ਹੈ ਕਿ ਕਰਮਚਾਰੀ ਮਰਜ਼ੀ ਮੁਤਾਬਕ ਯੋਗਦਾਨ ਦਰ ਚੁਣ ਸਕਦੇ ਹਨ। ਇਹ ਸੁਧਾਰ ਉਨ੍ਹਾਂ ਐਲਾਨਾਂ ਦਾ ਹਿੱਸਾ ਹੈ ਜੋ ਸਾਬਾਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿੱਤੀ ਸਾਲ 2015-16 ਦੇ ਆਮ ਬਜਟ ’ਚ ਕੀਤੇ ਸਨ।