
ਨਵੀਂ ਦਿੱਲੀ, 25 ਨਵੰਬਰ: ਕਰਮਚਾਰੀ ਭਵਿੱਖ ਫ਼ੰਡ ਸੰਠਗਨ (ਈ.ਪੀ.ਐਫ਼.ਓ.) ਨੇ ਐਕਸਚੇਂਜ ਟ੍ਰੈਂਡਡ ਫ਼ੰਡ (ਈ.ਟੀ.ਐਫ਼.) ਯੂਨਿਟਾਂ ਨੂੰ ਭਵਿੱਖ ਫ਼ੰਡ (ਪੀ.ਐਫ਼.) ਨੂੰ ਖਾਤਿਆਂ 'ਚ ਪਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ। ਈ.ਪੀ.ਐਫ਼.ਓ. ਦੇ ਖਾਤਾਧਾਰਕਾਂ ਦੀ ਗਿਣਤੀ 4.5 ਕਰੋੜ ਹੈ।ਈ.ਪੀ.ਐਫ਼.ਓ. ਦੇ ਖਾਤਾਧਾਰਕ ਈ.ਟੀ.ਐਫ਼ ਯੂਨਿਟਾਂ ਨੂੰ ਅਪਣੇ ਪੀ.ਐਫ਼. ਖਾਤਿਆਂ 'ਚ ਆਗ਼ਾਮੀ ਸੱਤ ਮਾਰਚ ਤਕ ਦੇਖ ਸਕਣਗੇ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਇੱਥੇ ਈ.ਪੀ.ਐਫ਼.ਓ. ਦੇ ਫ਼ੈਸਲੇ ਲੈਣ ਵਾਲੇ ਟਰੱਸਟੀਆਂ ਦੇ ਸਿਖਰ ਬਾਡੀ ਦੇ ਕੇਂਦਰੀ ਬੋਰਡ (ਸੀ.ਬੀ.ਟੀ.) ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਸੀ.ਬੀ.ਟੀ. ਨੇ ਇਕਸਾਰਤਾ ਨਿਵੇਸ਼ ਦੇ ਮੁਲਾਂਕਣ ਤੇ ਲੇਖੇ ਲਈ ਲੇਖਾ ਨੀਤੀ ਨੂੰ ਮਨਜ਼ੂਰੀ ਦਿਤੀ ਹੈ। ਇਸ ਨੂੰ ਭਾਰਤੀ ਪ੍ਰਬੰਧਨ ਸੰਸਥਾ ਬੰਗਲੌਰ (ਆਈ.ਆਈ.ਐਮ.-ਬੰਗਲੌਰ) ਨਾਲ ਵਿਚਾਰ-ਚਰਚਾ ਤੋਂ ਬਾਅਦ ਤਿਆਰ ਕੀਤਾ ਗਿਆ ਹੈ।
ਗੰਗਵਾਰ ਸੀ.ਬੀ.ਟੀ. ਦੇ ਮੁਖੀ ਵੀ ਹਨ। ਉਨ੍ਹਾਂ ਕਿਹਾ ਕਿ ਨਿਯੰਤਕਰ ਅਤੇ ਮਹਾਂਲੇਖਾ ਪ੍ਰੀਖਣ (ਕੈਗ) ਦੇ ਫ਼ੈਸਲੇ ਨੂੰ ਵੀ ਲੇਖਾ ਨੀਤੀ 'ਚ ਸ਼ਾਮਲ ਕੀਤਾ ਗਿਆ ਹੈ। ਇਹ ਪੁੱਛੇ ਜਾਣ 'ਤੇ ਈ.ਪੀ.ਐਫ਼.ਓ. ਕਦੋਂ ਤੋਂ ਈ.ਟੀ.ਐਫ਼. ਯੂਨਿਟਾਂ ਨੂੰ ਉਸ ਦੇ ਖਾਤਾਧਾਰਕਾਂ ਦੇ ਖਾਤੇ 'ਚ ਕਦੋਂ ਤੋਂ ਪਾਉਣਾ ਸ਼ੁਰੂ ਕਰੇਗਾ, ਈ.ਪੀ.ਐਫ਼.ਓ. ਦੇ ਕੇਂਦਰੀ ਭਵਿੱਖ ਫੰਡ ਕਮਿਸ਼ਨਰ ਨੇ ਕਿਹਾ ਕਿ ਇਹ ਇਸ ਵਿੱਤੀ ਸਾਲ ਦੇ ਅੰਤ ਤਕ ਸੰਭਵ ਹੋ ਸਕੇਗਾ। (ਪੀ.ਟੀ.ਆਈ.)