ਮੀਡੀਆ ਰਿਪੋਰਟਾਂ ਅਨੁਸਾਰ ਇਸ ਤੋਂ ਬਾਅਦ ਲਗਭਗ 300 ਕਰਮਚਾਰੀਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ।
ਨਵੀਂ ਦਿੱਲੀ: ਸ਼ਾਪਿੰਗ ਪਲੇਟਫਾਰਮ ਮੀਸ਼ੋ ਨੇ ਕਥਿਤ ਤੌਰ 'ਤੇ ਭਾਰਤ ਦੇ 90 ਪ੍ਰਤੀਸ਼ਤ ਤੋਂ ਵੱਧ ਸ਼ਹਿਰਾਂ (ਨਾਗਪੁਰ ਅਤੇ ਮੈਸੂਰ ਤੋਂ ਇਲਾਵਾ) ਵਿਚ ਸੁਪਰਸਟੋਰ ਨਾਮਕ ਆਪਣਾ ਕਰਿਆਨੇ ਦਾ ਕਾਰੋਬਾਰ ਬੰਦ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਤੋਂ ਬਾਅਦ ਲਗਭਗ 300 ਕਰਮਚਾਰੀਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਹਾਲਾਂਕਿ ਕੰਪਨੀ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੰਪਨੀ ਨੇ ਨੌਕਰੀ ਤੋਂ ਕੱਢੇ ਲੋਕਾਂ ਨੂੰ ਦੋ-ਦੋ ਮਹੀਨੇ ਦੀ ਤਨਖ਼ਾਹ ਦੇ ਕੇ ਕੱਢਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮੀਸ਼ੋ ਦੇ ਸੰਸਥਾਪਕ ਅਤੇ ਸੀਈਓ ਆਪਣੀ ਕੰਪਨੀ ਮੀਸ਼ੋ ਸੁਪਰਸਟੋਰ ਨੂੰ ਆਪਣੇ ਐਪ ਨਾਲ ਜੋੜਨਾ ਚਾਹੁੰਦੇ ਹਨ। ਮੌਜੂਦਾ ਸਮੇਂ ਦੌਰਾਨ ਮੀਸ਼ੋ ਦੇ ਕਰਨਾਟਕ ਸਮੇਤ ਤੇਲੰਗਾਨਾ, ਆਂਧਰਾ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸੂਬਿਆਂ ਵਿਚ ਸੁਪਰਸਟੋਰ ਹਨ।
ਹਾਲ ਹੀ ਵਿਚ ਮੀਸ਼ੋ ਨੇ ਟੂ ਟਾਇਰ ਸ਼ਹਿਰਾਂ ਵਿਚ ਗਾਹਕਾਂ ਨੂੰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੀ ਸਪਲਾਈ ਕਰਨ ਲਈ ਫਾਰਮਿਸੋ ਨੂੰ ਇਕ ਸੁਪਰ ਸਟੋਰ ਵਿਚ ਰੀਬ੍ਰਾਂਡ ਕੀਤਾ ਸੀ। ਕੰਪਨੀ ਨੇ ਪਹਿਲਾਂ ਫਾਰਮਿਸੋ ਨਾਲ ਜੁੜੇ 150 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਇਸ ਤੋਂ ਪਹਿਲਾਂ ਕੰਪਨੀ ਨੇ ਕੋਰੋਨਾ ਮਹਾਂਮਾਰੀ ਦੌਰਾਨ ਵੀ 200 ਤੋਂ ਵੱਧ ਕਰਮਚੀਰਆਂ ਦੀ ਛਾਂਟੀ ਕੀਤੀ ਸੀ।