ਮੋਦੀ ਅਤੇ ਉਨ੍ਹਾਂ ਦੇ ਸਪੇਨੀ ਹਮਰੁਤਬਾ ਭਲਕੇ ਵੜੋਦਰਾ ’ਚ ਕਰਨਗੇ ਸੀ295 ਜਹਾਜ਼ਾਂ ਦੀ ਨਿਰਮਾਣ ਇਕਾਈ ਦਾ ਉਦਘਾਟਨ 
Published : Oct 27, 2024, 10:19 pm IST
Updated : Oct 27, 2024, 10:19 pm IST
SHARE ARTICLE
File Photo.
File Photo.

ਪਹਿਲਾ ਸੀ-295 ਜਹਾਜ਼ ਸਤੰਬਰ 2026 ’ਚ ਵੜੋਦਰਾ ਪਲਾਂਟ ’ਚ ਤਿਆਰ ਹੋਣ ਦੀ ਸੰਭਾਵਨਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਪੇਨ ਦੇ ਹਮਰੁਤਬਾ ਪੇਡਰੋ ਸਾਂਚੇਜ਼ ਸੋਮਵਾਰ ਨੂੰ ਗੁਜਰਾਤ ਦੇ ਵਡੋਦਰਾ ’ਚ ਸੀ-295 ਰਣਨੀਤਕ ਮਿਲਟਰੀ ਏਅਰਲਿਫਟ ਜਹਾਜ਼ ਬਣਾਉਣ ਲਈ ਟਾਟਾ-ਏਅਰਬੱਸ ਪਲਾਂਟ ਦਾ ਉਦਘਾਟਨ ਕਰਨਗੇ। ਸਾਲ 2021 ’ਚ 56 ਸੀ-295 ਜਹਾਜ਼ਾਂ ਲਈ ਹੋਏ 21,935 ਕਰੋੜ ਰੁਪਏ ਦੇ ਸਮਝੌਤੇ ਤਹਿਤ ਦੋ ਟਰਬੋਪ੍ਰੋਪ ਜਹਾਜ਼ਾਂ ’ਚੋਂ 16 ਜਹਾਜ਼ ਸਿੱਧੇ ਸਪੇਨ ਤੋਂ ਏਅਰਬੱਸ ਰਾਹੀਂ ਅਤੇ 40 ਭਾਰਤ ’ਚ ਬਣਾਏ ਜਾਣੇ ਹਨ। 

ਇਕ ਅਧਿਕਾਰੀ ਨੇ ਦਸਿਆ ਕਿ ਭਾਰਤ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਕੈਂਪਸ ’ਚ ਸੀ-295 ਜਹਾਜ਼ਾਂ ਦੇ ਨਿਰਮਾਣ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਸਾਂਝੇ ਤੌਰ ’ਤੇ  ਉਦਘਾਟਨ ਕਰਨਗੇ। 

ਨਵੀਂ ਸਹੂਲਤ ’ਚ ਤਿਆਰ ਕੀਤੇ ਜਾਣ ਵਾਲੇ 40 ਜਹਾਜ਼ਾਂ ’ਚੋਂ ਪਹਿਲਾ ਸਤੰਬਰ 2026 ’ਚ ਅਤੇ ਆਖਰੀ ਅਗੱਸਤ  2031 ’ਚ ਸ਼ੁਰੂ ਹੋਣ ਵਾਲਾ ਹੈ। ਪਹਾੜੀ ਇਲਾਕਿਆਂ ’ਚ ਅਰਧ-ਤਿਆਰ ਸਤਹਾਂ ਤੋਂ 9 ਟਨ ਤਕ  ਦੇ ਪੇਲੋਡ ਜਾਂ 71 ਫ਼ੌਜੀਆਂ  ਨੂੰ ਲਿਜਾਣ ’ਚ ਸਮਰੱਥ ਸੀ-295 ਜਹਾਜ਼ ਚੀਨ ਸਰਹੱਦ ਦੇ ਨਾਲ-ਨਾਲ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਵਰਗੇ ਹੋਰ ਸਥਾਨਾਂ ’ਤੇ  ਭਾਰਤੀ ਹਵਾਈ ਫੌਜ ਦੀ ਰਣਨੀਤਕ ਏਅਰਲਿਫਟ ਸਮਰੱਥਾ ਨੂੰ ਵਧਾਏਗਾ। 

ਸੀ-295 ਜਹਾਜ਼ ਭਾਰਤੀ ਹਵਾਈ ਫੌਜ ਦੇ ਐਚ.ਐਸ.-748 ਐਵਰੋ ਬੇੜੇ ਦੀ ਥਾਂ ਲਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਨਿੱਜੀ ਖੇਤਰ ਨੇ ਰੱਖਿਆ ਜਨਤਕ ਖੇਤਰ ਦੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਦੇ ਵਰਚੁਅਲ ਏਕਾਧਿਕਾਰ ਨੂੰ ਤੋੜਦਿਆਂ ਫੌਜੀ ਜਹਾਜ਼ਾਂ ਦਾ ਨਿਰਮਾਣ ਕੀਤਾ ਹੈ। 

ਰਾਜਨਾਥ ਸਿੰਘ ਦੀ ਅਗਵਾਈ ਵਾਲੀ ਰੱਖਿਆ ਖਰੀਦ ਪ੍ਰੀਸ਼ਦ ਨੇ ਫ਼ਰਵਰੀ ਵਿਚ 15 ਹੋਰ ਸੀ-295 ਜਹਾਜ਼ਾਂ ਲਈ ਸ਼ੁਰੂਆਤੀ ਮਾਮਲੇ ਨੂੰ ਮਨਜ਼ੂਰੀ ਦਿਤੀ  ਸੀ, ਜਿਸ ਵਿਚੋਂ 9 ਜਲ ਫ਼ੌਜ ਲਈ ਅਤੇ 6 ਤੱਟ ਰੱਖਿਅਕ ਲਈ ਰੱਖੇ ਗਏ ਸਨ। 

Tags: pm modi

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement