ਕੱਚੇ ਤੇਲ ਦੀ ਕੀਮਤ 'ਚ ਆਈ ਗਿਰਾਵਟ, ਇਹਨਾਂ ਦੇਸ਼ਾਂ 'ਤੇ ਪਵੇਗਾ ਅਸਰ
Published : Nov 27, 2018, 6:22 pm IST
Updated : Nov 27, 2018, 6:23 pm IST
SHARE ARTICLE
Crude Oil price falls
Crude Oil price falls

ਕੁੱਝ ਮਹੀਨੇ ਪਹਿਲਾਂ ਹੀ ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਤਾਰ ਤੇਜ਼ੀ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਬਹੁਤ ਛੇਤੀ ਇਹ 100 ਡਾਲਰ ਪ੍ਰਤੀ ...

ਨਵੀਂ ਦਿੱਲੀ : (ਪੀਟੀਆਈ) ਕੁੱਝ ਮਹੀਨੇ ਪਹਿਲਾਂ ਹੀ ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਤਾਰ ਤੇਜ਼ੀ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਬਹੁਤ ਛੇਤੀ ਇਹ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਜਾ ਸਕਦੇ ਹਨ ਪਰ, ਹੁਣ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਲਗਭੱਗ ਇਸ ਦੇ ਅੱਧੇ ਪੱਧਰ 'ਤੇ ਫਿਸਲ ਚੁਕੀ ਹੈ। ਅਜਿਹੇ 'ਚ ਆਓ ਜੀ ਜਾਣਦੇ ਹਾਂ ਕਿ ਵਿਸ਼ਵ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਇੰਨੀ ਭਾਰੀ ਗਿਰਾਵਟ ਤੋਂ ਬਾਅਦ ਮਾਲੀ ਹਾਲਤ ਉਤੇ ਕੀ ਅਸਰ ਪਵੇਗਾ। 

Crude OilCrude Oil

ਭਾਰਤ ਅਤੇ ਦੱਖਣ ਅਫ਼ਰੀਕਾ ਵਰਗੇ ਊਰਜਾ ਆਯਾਤ ਕਰਨ ਵਾਲੇ ਦੇਸ਼ਾਂ ਲਈ ਕੱਚੇ ਤੇਲ ਵਿਚ ਕਮਜ਼ੋਰੀ ਦਾ ਫਾਇਦਾ ਮਿਲ ਸਕਦਾ ਹੈ। ਜਦੋਂ ਕਿ ਤੇਲ ਉਤਪਾਦਕ ਦੇਸ਼ ਵਰਗੇ ਰੂਸ ਅਤੇ ਸਊਦੀ ਅਰਬ ਨੂੰ ਨੁਕਸਾਨ ਹੋਵੇਗਾ ਪਰ ਬਹੁਤ ਕੁੱਝ ਇਸ ਗੱਲ ਉਤੇ ਨਿਰਭਰ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੱਚੇ ਤੇਲ ਦੀ ਮੰਗ ਕਿਵੇਂ ਦੀ ਰਹਿੰਦੀ ਹੈ। ਨਾਲ ਹੀ ਵਿਸ਼ਵ ਬਾਜ਼ਾਰ ਵਿਚ ਡਾਲਰ ਦੇ ਨੁਮਾਇਸ਼ ਅਤੇ ਉਤਪਾਦਕ ਦੇਸ਼ ਮੰਗ ਨੂੰ ਕਿਵੇਂ ਪੂਰਾ ਕਰਦੇ ਹਨ, ਇਸ ਉਤੇ ਵੀ ਨਿਰਭਰ ਕਰਦਾ ਹੈ। 

crude oil Crude oil

ਉਤਰੀ ਖੇਤਰ 'ਚ ਸਰਦੀ ਦਾ ਮੌਸਮ ਆਉਣ ਦੇ ਨਾਲ ਹੀ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਨਾਲ ਹਾਉਸਹੋਲਡ ਦੇ ਨਾਲ ਕਈ ਤਰ੍ਹਾਂ ਦੇ ਬਿਜ਼ਨਸ ਨੂੰ ਇਕ ਅਜਿਹੇ ਸਮੇਂ 'ਚ ਫਾਇਦਾ ਹੋਵੇਗਾ ਜਦੋਂ ਆਰਥਕ ਰਫ਼ਤਾਰ ਹੌਲੀ ਪੈ ਰਹੀ ਹੈ। ਅਜਿਹੇ ਵਿਚ ਭਾਰਤ ਅਤੇ ਦੱਖਣ ਅਫਰੀਕਾ ਵਰਗੇ ਦੇਸ਼ ਜਿੱਥੇ ਕੱਚੇ ਤੇਲ ਦਾ ਆਯਾਤ ਹੁੰਦਾ ਅਤੇ ਵਿੱਤੀ ਘਾਟਾ ਜ਼ਿਆਦਾ ਹੈ, ਕੱਚੇ ਤੇਲ ਵਿਚ ਕਮਜ਼ੋਰੀ ਨਾਲ ਫਾਇਦਾ ਹੋਵੇਗਾ। ਚੀਨ ਕੱਚੇ ਤੇਲ ਦੇ ਆਯਾਤ ਦੇ ਮਾਮਲੇ ਵਿਚ ਦੁਨੀਆਂ ਦਾ ਸੱਭ ਤੋਂ ਵੱਡਾ ਦੇਸ਼ ਹੈ, ਨਾਲ ਹੀ ਵਪਾਰ ਯੁੱਧ ਦੀ ਵਜ੍ਹਾ ਨਾਲ ਚੀਨੀ ਮਾਲੀ ਹਾਲਤ ਲਈ ਪਰੇਸ਼ਾਨੀਆਂ ਵੱਧਦੀ ਜਾ ਰਹੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement