ਖ਼ਬਰਾਂ |

ਤਾਜ਼ਾ |

ਮਹਿੰਗੇ ਕੱਚੇ ਤੇਲ 'ਤੇ ਵੀ ਪਟਰੌਲ 5.75 ਅਤੇ ਡੀਜ਼ਲ 3.75 ਰੁ ਹੋ ਸਕਦੈ ਸਸਤਾ
Published : May 29, 2018, 6:43 pm IST
Updated : May 29, 2018, 6:43 pm IST
SHARE ARTICLE
Petrol and diesel
Petrol and diesel

ਜੇਕਰ ਰਾਜ ਆਧਾਰ ਕੀਮਤ 'ਤੇ ਵੈਟ ਲਗਾਈਏ ਤਾਂ ਪਟਰੌਲ ਲਗਭੱਗ 5.75 ਰੁਪਏ ਪ੍ਰਤੀ ਲਿਟਰ ਸਸ‍ਤਾ ਹੋ ਸਕਦਾ ਹੈ। ਇਸੇ ਤਰ੍ਹਾਂ ਨਾਲ ਜੇਕਰ ਆਧਾਰ ਕੀਮਤ 'ਤੇ ਵੈਟ ਲਗਾਉਣ 'ਤੇ...

ਨਵੀਂ ਦਿੱਲ‍ੀ : ਜੇਕਰ ਰਾਜ ਆਧਾਰ ਕੀਮਤ 'ਤੇ ਵੈਟ ਲਗਾਈਏ ਤਾਂ ਪਟਰੌਲ ਲਗਭੱਗ 5.75 ਰੁਪਏ ਪ੍ਰਤੀ ਲਿਟਰ ਸਸ‍ਤਾ ਹੋ ਸਕਦਾ ਹੈ। ਇਸੇ ਤਰ੍ਹਾਂ ਨਾਲ ਜੇਕਰ ਆਧਾਰ ਕੀਮਤ 'ਤੇ ਵੈਟ ਲਗਾਉਣ 'ਤੇ ਡੀਜ਼ਲ ਪ੍ਰਤੀ ਲਿਟਰ 3.75 ਰੁਪਏ ਪ੍ਰਤੀ ਲਿਟਰ ਸਸ‍ਤਾ ਹੋ ਸਕਦਾ ਹੈ।  ਭਾਰਤੀ ਸ‍ਟੇਟ ਬੈਂਕ ਨੇ ਅਪਣੀ ਇਕ ਰਿਪੋਰਟ 'ਚ ਡੀਜ਼ਲ ਅਤੇ ਪਟਰੌਲ ਦੀਆਂ ਕੀਮਤਾਂ ਨੂੰ ਘੱਟ ਤੋਂ ਘੱਟ ਕਰਨ ਅਤੇ ਆਮ ਜਨਤਾ ਨੂੰ ਰਾਹਤ ਦੇਣ ਲਈ ਇਕ ਨਵੇਂ ਪ੍ਰਾਈਸਿੰਗ ਮਕੈਨਿਜ਼ਮ 'ਤੇ ਵਿਚਾਰ ਕਰਨ ਦਾ ਸੁਝਾਅ ਦਿਤਾ ਹੈ।

diesel diesel

ਮੌਜੂਦਾ ਸਮੇਂ 'ਚ ਡੀਜ਼ਲ ਅਤੇ ਪਟਰੌਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਐਸਬੀਆਈ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਡੀਜ਼ਲ ਅਤੇ ਪਟਰੌਲ ਦੀਆਂ ਕੀਮਤਾਂ ਨੂੰ ਲਾਜ਼ੀਕਲ ਬਣਾਉਣ ਲਈ ਨਵੇਂ ਪ੍ਰਾਈਸਿੰਗ ਮਕੈਨਿਜ਼ਮ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਮਕੈਨਿਜ਼ਮ ਤਹਿਤ ਰਾਜ‍ਾਂ ਡੀਜ਼ਲ -  ਪਟਰੌਲ ਦੇ ਆਧਾਰ ਕੀਮਤਾਂ 'ਤੇ ਵੈਟ ਲਗਾਏ ਨਹੀਂ ਕਿ ਉਸ ਕੀਮਤ 'ਤੇ ਜਿਸ 'ਚ ਕੇਂਦਰ ਦਾ ਟੈਕ‍ਸ ਵੀ ਸ਼ਾਮਲ ਹੋਵੇ। ਜੇਕਰ ਸੂਬੇ ਅਜਿਹਾ ਕਰਦੇ ਹਨ ਤਾਂ ਪਟਰੌਲ ਪ੍ਰਤੀ ਲਿਟਰ 5.75 ਰੁਪਏ ਅਤੇ ਡੀਜ਼ਲ 3.75 ਰੁਪਏ ਪ੍ਰਤੀ ਲਿਟਰ ਤਕ ਸਸ‍ਤਾ ਹੋ ਸਕਦਾ ਹੈ।

PetrolPetrol

ਰਿਪੋਰਟ ਮੁਤਾਬਕ ਜੇਕਰ ਅਜਿਹਾ ਹੁੰਦਾ ਹੈ ਤਾਂ ਰਾਜ‍ਾਂ ਨੂੰ  34,627 ਕਰੋਡ਼ ਰੁਪਏ ਦੇ ਕਰ ਮਾਲੀਆ ਦਾ ਨੁਕਸਾਨ ਚੁਕਉਣਾ ਹੋਵੇਗਾ। ਇਹ ਰਾਜ‍ਾਂ ਨੂੰ ਮਾਲੀਆ ਦਾ ਸ‍ਥਾਈ ਨੁਕਸਾਨ ਹੋਵੇਗਾ। ਮੌਜੂਦਾ ਸਮੇਂ 'ਚ ਰਾਜ‍ ਡੀਜ਼ਲ ਪਟਰੌਲ ਦੀ ਉਸ ਕੀਮਤ 'ਤੇ ਵੈਟ ਲਗਾਉਂਦੇ ਹਨ ਜਿਸ ਵਿਚ ਕੇਂਦਰ ਦਾ ਟੈਕ‍ਸ ਵੀ ਸ਼ਾਮਲ ਹੁੰਦਾ ਹੈ। ਇਸ ਤੋਂ ਆਮ ਉਪਭੋਕ‍ਤਾਵਾਂ ਤਕ ਪਹੁੰਚਦੇ -  ਪਹੁੰਚਦੇ ਡੀਜ਼ਲ ਪਟਰੌਲ ਹੋਰ ਮਹਿੰਗਾ ਹੋ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM
Advertisement