Educational qualifications of richest people: ਦੁਨੀਆਂ ਦੇ ਸੱਭ ਤੋਂ ਅਮੀਰ ਲੋਕਾਂ ਨੇ ਕੀਤੀ ਹੈ ਕਿੰਨੀ ਪੜ੍ਹਾਈ, ਜਾਣੋ ਇਥੇ
Published : Jan 28, 2024, 6:47 pm IST
Updated : Jan 28, 2024, 6:47 pm IST
SHARE ARTICLE
Educational qualifications of world's richest people
Educational qualifications of world's richest people

ਟੇਸਲਾ ਦੇ ਸੰਸਥਾਪਕ ਅਤੇ ਸੀਈਓ ਐਲੋਨ ਮਸਕ ਨੇ ਕਿੰਗਸਟਨ, ਓਨਟਾਰੀਓ ਵਿਚ ਕੁਈਨਜ਼ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।

Educational qualifications of richest people: ਅਕਸਰ ਅਸੀਂ ਸੁਣਦੇ ਹਾਂ ਕਿ ਕਈ ਲੋਕ ਅਪਣੀ ਪੜ੍ਹਾਈ ਪੂਰੀ ਨਾ ਕਰਨ ਦੇ ਬਾਵਜੂਦ ਸਫਲ ਹੋ ਜਾਂਦੇ ਹਨ। ਕਈ ਫ਼ਿਲਮੀ ਸਿਤਾਰੇ ਵੀ ਅਜਿਹੇ ਹਨ ਜੋ ਅਪਣੀ ਪੜ੍ਹਾਈ ਵਿਚਾਲੇ ਛੱਡ ਦਿੰਦੇ ਹਨ ਪਰ ਉਨ੍ਹਾਂ ਦਾ ਫਿਲਮੀ ਕਰੀਅਰ ਬਹੁਤ ਸਫਲ ਮੰਨਿਆ ਜਾਂਦਾ ਹੈ। ਕੀ ਤੁਸੀਂ ਕਦੀ ਦੁਨੀਆਂ ਦੇ ਸੱਭ ਤੋਂ ਅਮੀਰ ਲੋਕਾਂ ਦੀ ਵਿਦਿਅਕ ਯੋਗਤਾ ਬਾਰੇ ਸੋਚਿਆ? ਆਉ ਅੱਜ ਜਾਣਦੇ ਹਾਂ ਕਿ ਦੁਨੀਆਂ ਦੇ ਸੱਭ ਤੋਂ ਅਮੀਰ ਲੋਕਾਂ ਨੇ ਕਿੰਨੀ ਅਤੇ ਕਿਥੋਂ ਪੜ੍ਹਾਈ ਕੀਤੀ ਹੈ।

1 ਐਲੋਨ ਮਸਕ

ਟੇਸਲਾ ਦੇ ਸੰਸਥਾਪਕ ਅਤੇ ਸੀਈਓ ਐਲੋਨ ਮਸਕ ਨੇ ਕਿੰਗਸਟਨ, ਓਨਟਾਰੀਓ ਵਿਚ ਕੁਈਨਜ਼ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਪੈਨਸਿਲਵੇਨੀਆ ਯੂਨੀਵਰਸਿਟੀ ਵਿਚ ਤਬਦੀਲ ਕਰ ਦਿਤਾ ਗਿਆ, ਜਿਥੇ ਉਨ੍ਹਾਂ ਨੇ 1997 ਵਿਚ ਦੋ ਡਿਗਰੀਆਂ ਵਿਚ ਗ੍ਰੈਜੂਏਸ਼ਨ ਕੀਤੀ। ਮਸਕ ਕੋਲ ਬੀਏ ਅਰਥ ਸ਼ਾਸਤਰ ਅਤੇ ਬੈਚਲਰ ਆਫ਼ ਸਾਇੰਸ ਵਿਚ ਡਿਗਰੀ ਹੈ। 24 ਸਾਲ ਦੀ ਉਮਰ ਵਿਚ ਮਸਕ, ਸਟੈਨਫੋਰਡ ਯੂਨੀਵਰਸਿਟੀ ਵਿਚ ਪੀਐਚਡੀ ਵੀ ਕਰ ਰਹੇ ਸੀ ਪਰ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਹੀ ਨੌਕਰੀ ਤੋਂ ਕੱਢ ਦਿਤਾ ਗਿਆ ਸੀ ਕਿਉਂਕਿ ਉਹ ਇਕ ਇੰਟਰਨੈਟ ਸਟਾਰਟਅਪ ਸ਼ੁਰੂ ਕਰਨਾ ਚਾਹੁੰਦੇ ਸੀ। ਉਨ੍ਹਾਂ ਦੀ ਨੈੱਟ ਵਰਥ 199 ਬਿਲੀਅਨ ਡਾਲਰ ਹੈ।

ਜੈਫ ਬੇਜੋਸ

ਐਮਾਜ਼ਾਨ ਦੇ ਸੰਸਥਾਪਕ ਅਤੇ ਚੇਅਰਮੈਨ ਜੈਫ ਬੇਜੋਸ ਨੇ ਅਮਰੀਕਾ ਦੇ ਮਿਆਮੀ ਪਾਲਮੇਟੋ ਸੀਨੀਅਰ ਹਾਈ ਸਕੂਲ ਤੋਂ ਪੜ੍ਹਾਈ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ 1982 ਤੋਂ 1986 ਤਕ ਪ੍ਰਿੰਸਟਨ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ। ਜੈਫ ਬੇਜੋਸ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਦੀ ਨੈੱਟ ਵਰਥ 184 ਬਿਲੀਅਨ ਡਾਲਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਰਨਾਰਡ ਅਰਨੌਲਟ

ਬਰਨਾਰਡ ਅਰਨੌਲਟ ਐਲਵੀਐਮਐਚ ਮੋਏਟ ਹੈਨੇਸੀ-ਲੂਈ ਸਵਿਟਨ ਐਸਈ ਦੇ ਚੇਅਰਮੈਨ ਅਤੇ ਸੀਈਓ ਹਨ। ਦੁਨੀਆ ਦੇ ਸੱਭ ਤੋਂ ਅਮੀਰ ਆਦਮੀਆਂ ਵਿਚੋਂ ਇਕ, ਬਰਨਾਰਡ ਨੇ ਫਰਾਂਸ ਦੇ ਪ੍ਰਮੁੱਖ ਇੰਜੀਨੀਅਰਿੰਗ ਸਕੂਲ, ਇਕੋਲ ਪੋਲੀਟੈਕਨੀਕ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਦੀ ਨੈੱਟ ਵਰਥ 183 ਬਿਲੀਅਨ ਡਾਲਰ ਹੈ।
 

ਬਿਲ ਗੇਟਸ

ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਦੀ ਕੁੱਲ ਜਾਇਦਾਦ 144 ਬਿਲੀਅਨ ਡਾਲਰ ਹੈ। ਉਨ੍ਹਾਂ ਨੇ ਦੁਨੀਆਂ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਦਾਖਲਾ ਲਿਆ ਅਤੇ ਗਣਿਤ ਅਤੇ ਗ੍ਰੈਜੂਏਟ ਪੱਧਰ ਦੇ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ। 1975 ਵਿਚ, ਬਿਲ ਗੇਟਸ ਨੇ ਕਾਲਜ ਛੱਡ ਕੇ ਅਪਣੀ ਖੁਦ ਦੀ ਕੰਪਨੀ ਬਣਾਉਣ ਦਾ ਜੋਖਮ ਲਿਆ।

ਮਾਰਕ ਜ਼ੁਕਰਬਰਗ

ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਵੀ ਹਾਵਰਡ ਯੂਨੀਵਰਸਿਟੀ ਡ੍ਰਾਪਆਊਟ ਹਨ। ਜ਼ੁਕਰਬਰਗ ਨੇ ਫੇਸਬੁੱਕ ਲਈ ਹੀ ਅਪਣੀ ਪੜ੍ਹਾਈ ਛੱਡ ਦਿਤੀ ਸੀ। ਉਸ ਸਮੇਂ ਉਹ ਹਾਰਵਰਡ ਯੂਨੀਵਰਸਿਟੀ ਵਿਚ ਦੂਜੇ ਸਾਲ ਦੀ ਪੜ੍ਹਾਈ ਕਰ ਰਹੇ ਸਨ। ਮਾਰਕ ਜ਼ੁਕਰਬਰਗ ਦੀ ਕੁੱਲ ਜਾਇਦਾਦ 142 ਬਿਲੀਅਨ ਡਾਲਰ ਹੈ।

ਸਟੀਵ ਬਾਲਮਰ

ਸਟੀਵ ਬਾਲਮਰ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੇ ਲਾਸ ਏਂਜਲਸ ਕਲਿਪਰਜ਼ ਦੇ ਮਾਲਕ ਅਤੇ 2000-2014 ਤਕ ਮਾਈਕ੍ਰੋਸਾਫਟ ਦੇ ਸਾਬਕਾ ਸੀਈਓ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 140 ਬਿਲੀਅਨ ਡਾਲਰ ਹੈ। ਅਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ 1997 ਵਿਚ ਹਾਰਵਰਡ ਯੂਨੀਵਰਸਿਟੀ ਵਿਚ ਦਾਖਲਾ ਲਿਆ, ਜਿਥੋਂ ਗਣਿਤ ਅਤੇ ਅਰਥ ਸ਼ਾਸਤਰ ਵਿਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਸਟੈਨਫੋਰਡ ਯੂਨੀਵਰਸਿਟੀ ਵਿਚ ਦਾਖਲਾ ਲਿਆ ਪਰ ਇਕ ਸਾਲ ਵਿਚ ਹੀ ਉਨ੍ਹਾਂ ਨੇ ਪੜ੍ਹਾਈ ਛੱਡ ਦਿਤੀ।

ਵਾਰੇਨ ਬਫੇ

ਵਾਰੇਨ ਬਫੇ 128 ਬਿਲੀਅਨ ਡਾਲਰ ਦੀ ਜਾਇਦਾਦ ਦੇ ਮਾਲਕ ਹਨ। ਉਹ ਬਰਕਸ਼ਾਇਰ ਹੈਥਵੇ ਦੇ ਚੇਅਰਮੈਨ ਅਤੇ ਸੀਈਓ ਹਨ। ਉਨ੍ਹਾਂ ਨੇ  ਨੇਬਰਾਸਕਾ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਚ ਬੈਚਲਰ ਆਫ਼ ਸਾਇੰਸ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਵਾਰੇਨ ਬਫੇ ਨੇ ਕੋਲੰਬੀਆ ਬਿਜ਼ਨਸ ਸਕੂਲ ਵਿਚ ਦਾਖਲਾ ਲਿਆ ਅਤੇ ਅਰਥ ਸ਼ਾਸਤਰ ਵਿਚ ਮਾਸਟਰ ਆਫ਼ ਸਾਇੰਸ ਕੀਤੀ। ਅਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ  ਉਨ੍ਹਾਂ ਨੇ ਨਿਊਯਾਰਕ ਇੰਸਟੀਚਿਊਟ ਆਫ ਫਾਈਨਾਂਸ ਵਿਚ ਪੜ੍ਹਾਈ ਕੀਤੀ।

(For more Punjabi news apart from Educational qualifications of world's richest people, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement