PU Chandigarh News: ਵੱਡੀ ਗਿਣਤੀ ’ਚ ਅੱਧ-ਵਿਚਾਲੇ ਪੜ੍ਹਾਈ ਛੱਡ ਰਹੇ ਨੇ PU ਦੇ ਵਿਦਿਆਰਥੀ! ਜਾਣੋ ਕਾਰਨ
Published : Jan 17, 2024, 3:50 pm IST
Updated : Jan 18, 2024, 11:20 am IST
SHARE ARTICLE
PU Chandigarh News
PU Chandigarh News

PU Chandigarh News: ਕੁੱਝ ਕੋਰਸਾਂ ’ਚ ਤਾਂ ਮੁੰਡਿਆਂ ਵਲੋਂ ਪੜ੍ਹਾਈ ਛੱਡਣ ਦੀ ਦਰ 70٪ ਤਕ

A large number of PU students are dropping out mid-term new PU Chandigarh News in punjabi : ਪੰਜਾਬ ਯੂਨੀਵਰਸਿਟੀ ਦੇ ਵੱਖੋ-ਵੱਖ ਡਿਗਰੀ ਕੋਰਸਾਂ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਵਲੋਂ ‘ਡਰਾਪਆਊਟ’ (ਪੜ੍ਹਾਈ ਅੱਧ-ਵਿਚਾਲੇ ਛੱਡਣ) ਦੀ ਦਰ ’ਚ ਇਕ ਵੱਡਾ ਲਿੰਗ ਅੰਤਰ ਵੇਖਣ ਨੂੰ ਮਿਲ ਰਿਹਾ ਹੈ। ’ਵਰਸਿਟੀ ’ਚ ਕੁੜੀਆਂ ਨਾਲੋਂ ਮੁੰਡੇ ਲਗਭਗ ਦੁੱਗਣੀ ਦਰ ਨਾਲ ਪੜ੍ਹਾਈ ਅੱਧ-ਵਿਚਾਲੇ ਛੱਡ ਰਹੇ ਹਨ।  2013 ਤੋਂ 2024 ਦੇ ਦੂਜੇ ਸਾਲ ਦੇ ਅੰਕੜਿਆਂ ਅਨੁਸਾਰ, ਮੁੰਡਿਆਂ ’ਚ ਕੁਲ ਪੜ੍ਹਾਈ ਛੱਡਣ ਦੀ ਦਰ 16.5٪ ਅਤੇ ਕੁੜੀਆਂ ’ਚ 9.3٪ ਹੈ।  ਇਸ ਸਮੇਂ ਦੌਰਾਨ ਭਾਸ਼ਾ ਦੇ ਕੋਰਸਾਂ ’ਚ ਵਧੇਰੇ ਮੁੰਡਿਆਂ ਦੇ ਦਾਖਲੇ ਦੇ ਬਾਵਜੂਦ, ਮੁੰਡਿਆਂ ਦੀ ਪੜ੍ਹਾਈ ਛੱਡਣ ਦੀ ਦਰ 40٪ ਸੀ, ਜਦਕਿ ਕੁੜੀਆਂ ’ਚ ਇਹ 19٪ ਸੀ। ਇਹ ਰੁਝਾਨ ਹੋਰ ਫੈਕਲਟੀਆਂ ’ਚ ਵੀ ਵੇਖਿਆ ਗਿਆ ਹੈ, ਸਾਇੰਸ ’ਚ 29.8٪, ਆਰਟਸ ’ਚ 24.5٪ ਅਤੇ ਡਿਜ਼ਾਈਨ ਅਤੇ ਫਾਈਨ ਆਰਟਸ ’ਚ 20٪ ਵਿਦਿਆਰਥੀ ਪੜ੍ਹਾਈ ਛੱਡ ਗਏ।

ਇਹ ਵੀ ਪੜ੍ਹੋ: Punjab News: ਪੰਨੂ ਵਲੋਂ ਧਮਕੀ ਮਿਲਣ ਤੋਂ ਬਾਅਦ CM ਮਾਨ ਦਾ ਬਿਆਨ, ''ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨਾਲ ਸੰਪਰਕ 'ਚ ਹਾਂ'' 

13 ਯੂਨੀਵਰਸਿਟੀ ਕੋਰਸਾਂ ’ਚ ਦੂਜੇ ਸਾਲ ’ਚ ਪੜ੍ਹਾਈ ਛੱਡਣ ਦੀ ਦਰ ਲਗਭਗ 40٪ ਜਾਂ ਇਸ ਤੋਂ ਵੱਧ ਵੇਖੀ ਗਈ ਹੈ, ਕੁੱਝ ਕੋਰਸਾਂ ’ਚ ਤਾਂ ਮੁੰਡਿਆਂ ਵਲੋਂ ਪੜ੍ਹਾਈ ਛੱਡਣ ਦੀ ਦਰ 70٪ ਤਕ ਹੈ।  ਡੀਨ ਸਟੂਡੈਂਟ ਵੈਲਫੇਅਰ ਜਤਿੰਦਰ ਗਰੋਵਰ ਨੇ ਪੜ੍ਹਾਈ ਛੱਡਣ ਦੀ ਉੱਚ ਦਰ ਨੂੰ ਕਈ ਕਾਰਕਾਂ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮੁੰਡੇ ਵਿਦੇਸ਼ਾਂ ’ਚ ਪੜ੍ਹਾਈ ਦੇ ਮੌਕੇ ਮਿਲਣ ਤੋਂ ਬਾਅਦ ’ਵਰਸਿਟੀ ਛੱਡ ਦਿੰਦੇ ਹਨ। ਵਿਦਿਆਰਥੀ ਚੋਣਾਂ ਅਤੇ ਵਿਦਿਆਰਥੀ ਯੂਨੀਅਨ ਦੇ ਵਾਤਾਵਰਣ ਦਾ ਪ੍ਰਭਾਵ ਵੀ ਪੜ੍ਹਾਈ ਛੱਡਣ ਦੀ ਦਰ ’ਚ ਯੋਗਦਾਨ ਪਾਉਂਦਾ ਹੈ।

ਇਹ ਵੀ ਪੜ੍ਹੋ: UK Sikh News : ਕਈ ਬਰਤਾਨਵੀ ਸਿੱਖਾਂ ਨੂੰ ਪੁਲਿਸ ਤੋਂ ਮਿਲੇ ‘ਜਾਨ ਨੂੰ ਖ਼ਤਰਾ’ ਹੋਣ ਦੇ ਨੋਟਿਸ, ਜਾਣੋ ਕੀ ਹੈ ਮਾਮਲਾ 

ਉਨ੍ਹਾਂ ਕਿਹਾ ਕਿ ਵਿਦਿਆਰਥੀ ਸਿਆਸਤ ’ਚ ਬਹੁਤ ਸਾਰੇ ਲੀਡਰ ਪੂਰਾ ਜ਼ੋਰ ਲਾ ਕੇ ਅਪਣੇ ਹੱਕ ਦੇ ਵਿਦਿਆਰਥੀਆਂ ਨੂੰ ਪਹਿਲੇ ਸਾਲ ’ਚ ਸਿਆਸੀ ਲਾਭ ਲੈਣ ਲਈ ਦਾਖ਼ਲਾ ਦਿਵਾਉਂਦੇ ਹਨ। ਪਰ ਚੋਣਾਂ ਤੋਂ ਬਾਅਦ ਇਹ ਵਿਦਿਆਰਥੀ ’ਵਰਸਿਟਂ ’ਚ ਬਹੁਤ ਘੱਟ ਵੇਖੇ ਜਾਂਦੇ ਹਨ। ਇਨ੍ਹਾਂ ਨੂੰ ਜਾਂ ਤਾਂ ਹਟਾ ਦਿਤਾ ਜਾਂਦਾ ਹੈ ਜਾਂ ਇਹ ਪੜ੍ਹਾਈ ਛੱਡ ਜਾਂਦੇ ਹਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵਿਭਾਗ-ਕਮ-ਸੈਂਟਰ ਫਾਰ ਵੂਮੈਨ ਸਟੱਡੀਜ਼ ਐਂਡ ਡਿਵੈਲਪਮੈਂਟ ਨੇ ਵੇਖਿਆ ਹੈ ਕਿ ਇਕੋ ਸਮੇਂ ਚੋਣਾਂ ਅਤੇ ਦਾਖਲਿਆਂ ਕਾਰਨ ਵਿਦਿਆਰਥੀਆਂ ਵਿਚ ਪੜ੍ਹਾਈ ਛੱਡਣ ਦੀ ਦਰ 62 ਫੀ ਸਦੀ ਵੱਧ ਹੈ। ਚੇਅਰਪਰਸਨ ਮਨਵਿੰਦਰ ਕੌਰ ਨੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਪਹਿਲੇ ਸਮੈਸਟਰ ਤੋਂ ਬਾਅਦ ਬਹੁਤ ਘੱਟ ਵੇਖੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਨਾਮ ਹਟਾ ਦਿਤੇ ਜਾਂਦੇ ਹਨ ਅਤੇ ਇਨ੍ਹਾਂ ਨੇ ਹੀ ਪੜ੍ਹਾਈ ਛੱਡਣ ਦੀ ਦਰ ’ਚ ਯੋਗਦਾਨ ਪਾਇਆ ਹੈ।

 (For more Punjabi news apart from A large number of PU students are dropping out mid-term new PU Chandigarh News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement