Binny Bansal Resigns: ਬਿੰਨੀ ਬਾਂਸਲ ਨੇ ਫਲਿੱਪਕਾਰਟ ਦੇ ਬੋਰਡ ਤੋਂ ਦਿਤਾ ਅਸਤੀਫਾ
Published : Jan 28, 2024, 5:26 pm IST
Updated : Jan 28, 2024, 5:26 pm IST
SHARE ARTICLE
Flipkart Co-Founder Binny Bansal Resigns From Board
Flipkart Co-Founder Binny Bansal Resigns From Board

ਬਾਂਸਲ ਨੇ ਲਗਭਗ ਛੇ ਮਹੀਨੇ ਪਹਿਲਾਂ ਕੰਪਨੀ ਵਿਚ ਅਪਣੀ ਪੂਰੀ ਹਿੱਸੇਦਾਰੀ ਵੇਚ ਦਿਤੀ ਸੀ।

Binny Bansal Resigns: ਫਲਿੱਪਕਾਰਟ ਦੇ ਸਹਿ-ਸੰਸਥਾਪਕ ਬਿੰਨੀ ਬਾਂਸਲ ਨੇ ਕੰਪਨੀ ਦੇ ਬੋਰਡ ਤੋਂ ਅਸਤੀਫਾ ਦੇ ਦਿਤਾ ਹੈ। ਕੰਪਨੀ ਨੇ ਬਿਆਨ ’ਚ ਇਹ ਜਾਣਕਾਰੀ ਦਿਤੀ। ਬਾਂਸਲ ਨੇ ਲਗਭਗ ਛੇ ਮਹੀਨੇ ਪਹਿਲਾਂ ਕੰਪਨੀ ਵਿਚ ਅਪਣੀ ਪੂਰੀ ਹਿੱਸੇਦਾਰੀ ਵੇਚ ਦਿਤੀ ਸੀ।

ਬੰਸਲ ਨੇ ਕਿਹਾ, ‘‘ਮੈਨੂੰ ਪਿਛਲੇ 16 ਸਾਲਾਂ ’ਚ ਫਲਿੱਪਕਾਰਟ ਗਰੁੱਪ ਦੀਆਂ ਪ੍ਰਾਪਤੀਆਂ ’ਤੇ ਬਹੁਤ ਮਾਣ ਹੈ। ਫਲਿੱਪਕਾਰਟ ਇਕ ਮਜ਼ਬੂਤ ਸਥਿਤੀ ’ਚ ਹੈ, ਇਕ ਮਜ਼ਬੂਤ ਲੀਡਰਸ਼ਿਪ ਟੀਮ ਹੈ ਅਤੇ ਅੱਗੇ ਵਧਣ ਦਾ ਇਕ ਸਪਸ਼ਟ ਰਸਤਾ ਹੈ। ਕੰਪਨੀ ਯੋਗ ਹੱਥਾਂ ’ਚ ਹੈ ਅਤੇ ਇਸ ਵਿਸ਼ਵਾਸ ਦੇ ਨਾਲ, ਮੈਂ ਕੰਪਨੀ ਛੱਡਣ ਦਾ ਫੈਸਲਾ ਕੀਤਾ ਹੈ। ਮੈਂ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿਉਂਕਿ ਉਹ ਗਾਹਕਾਂ ਦੇ ਤਜਰਬਿਆਂ ਨੂੰ ਲਗਾਤਾਰ ਬਦਲਦੇ ਰਹਿਣਗੇ ਅਤੇ ਮੈਂ ਕਾਰੋਬਾਰ ਦਾ ਮਜ਼ਬੂਤ ਸਮਰਥਕ ਬਣਨਾ ਜਾਰੀ ਰੱਖਾਂਗਾ।’’

ਉਨ੍ਹਾਂ ਨੇ 2007 ’ਚ ਸਚਿਨ ਬਾਂਸਲ ਨਾਲ ਮਿਲ ਕੇ ਈ-ਕਾਮਰਸ ਕੰਪਨੀ ਦੀ ਸਹਿ-ਸਥਾਪਨਾ ਕੀਤੀ ਸੀ। ਸਚਿਨ ਬਾਂਸਲ ਨੇ 2018 ’ਚ ਫਲਿੱਪਕਾਰਟ ਦੇ ਬੋਰਡ ਤੋਂ ਅਸਤੀਫਾ ਦੇ ਦਿਤਾ ਸੀ, ਜਦੋਂ ਵਾਲਮਾਰਟ ਨੇ 21 ਅਰਬ ਡਾਲਰ ਦੇ ਮੁੱਲ ’ਤੇ ਕੰਪਨੀ ’ਚ 77 ਫੀ ਸਦੀ ਹਿੱਸੇਦਾਰੀ ਖਰੀਦੀ ਸੀ। ਬਿੰਨੀ ਬਾਂਸਲ ਨੇ ਈ-ਕਾਮਰਸ ਪਲੇਟਫਾਰਮ ’ਤੇ ਵਿਕਰੀਕਰਤਾਵਾਂ ਨੂੰ ਮਾਰਕੀਟਿੰਗ ਸਹਾਇਤਾ ਪ੍ਰਦਾਨ ਕਰਨ ਲਈ ਅਪਣੀ ਖੁਦ ਦੀ ਕੰਪਨੀ ਵੀ ਸ਼ੁਰੂ ਕੀਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਫਲਿੱਪਕਾਰਟ ਦੇ ਸੀ.ਈ.ਓ. ਅਤੇ ਬੋਰਡ ਮੈਂਬਰ ਕਲਿਆਣ ਕ੍ਰਿਸ਼ਨਾਮੂਰਤੀ ਨੇ ਕਿਹਾ, ‘‘ਕਾਰੋਬਾਰ ’ਚ ਉਨ੍ਹਾਂ ਦੀ ਸੂਝ ਅਤੇ ਡੂੰਘੀ ਮੁਹਾਰਤ ਬੋਰਡ ਅਤੇ ਕੰਪਨੀ ਲਈ ਅਨਮੋਲ ਰਹੀ ਹੈ। ਫਲਿੱਪਕਾਰਟ ਇਕ ਵਧੀਆ ਵਿਚਾਰ ਅਤੇ ਸਖਤ ਮਿਹਨਤ ਦਾ ਨਤੀਜਾ ਹੈ ਜੋ ਭਾਰਤ ’ਚ ਖਰੀਦਦਾਰੀ ਕਰਨ ਦੇ ਤਰੀਕੇ ਨੂੰ ਬਦਲਣ ਲਈ ਵਚਨਬੱਧ ਟੀਮਾਂ ਵਲੋਂ ਬਣਾਇਆ ਗਿਆ ਹੈ। ਅਸੀਂ ਬਿੰਨੀ ਨੂੰ ਉਨ੍ਹਾਂ ਦੇ ਅਗਲੇ ਉੱਦਮ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਭਾਰਤੀ ਪ੍ਰਚੂਨ ਵਾਤਾਵਰਣ ਪ੍ਰਣਾਲੀ ’ਤੇ ਉਨ੍ਹਾਂ ਦੇ ਡੂੰਘੇ ਪ੍ਰਭਾਵ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।’’

ਫਲਿੱਪਕਾਰਟ ਦਾ ਵੈਲਿਊਏਸ਼ਨ ਵਧ ਕੇ 38 ਅਰਬ ਡਾਲਰ ਹੋ ਗਿਆ ਹੈ। ਹਾਲਾਂਕਿ ਕੰਪਨੀ ਅਜੇ ਵੀ ਘਾਟੇ ’ਚ ਹੈ। ਕੰਪਨੀ ਦੀ ਏਕੀਕ੍ਰਿਤ ਸ਼ੁੱਧ ਆਮਦਨ ਪਿਛਲੇ ਵਿੱਤੀ ਸਾਲ (2022-23) ’ਚ 9.4 ਫੀ ਸਦੀ ਵਧ ਕੇ 56,012.8 ਕਰੋੜ ਰੁਪਏ ਹੋ ਗਈ, ਜੋ ਵਿੱਤੀ ਸਾਲ 2021-22 ’ਚ 51,176 ਕਰੋੜ ਰੁਪਏ ਸੀ। ਕੁਲ ਮਾਲੀਆ ’ਚ ਵਾਧੇ ਦੇ ਬਾਵਜੂਦ ਫਲਿੱਪਕਾਰਟ ਦਾ ਏਕੀਕ੍ਰਿਤ ਘਾਟਾ ਪਿਛਲੇ ਵਿੱਤੀ ਸਾਲ ’ਚ ਵਧ ਕੇ 4,890.6 ਕਰੋੜ ਰੁਪਏ ਹੋ ਗਿਆ, ਜੋ 2021-22 ’ਚ 3,371.2 ਕਰੋੜ ਰੁਪਏ ਸੀ।

(For more Punjabi news apart from Flipkart Co-Founder Binny Bansal Resigns From Board, stay tuned to Rozana Spokesman)

Tags: flipkart

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement