
ਇਨਕਮ ਟੈਕਸ ਵਿਭਾਗ ਨੇ ਬੈਂਕਾਂ, ਵਿਦੇਸ਼ੀ ਮੁਦਰਾ ਡੀਲਰਾਂ ਸਮੇਤ ਰੀਪੋਰਟਿੰਗ ਇਕਾਈਆਂ ਨੂੰ ਜੁਰਮਾਨੇ ਤੋਂ ਬਚਣ ਲਈ 31 ਮਈ ਤਕ ਐਸ.ਐਫ.ਟੀ. ਦਾਇਰ ਕਰਨ ਲਈ ਕਿਹਾ
ਨਵੀਂ ਦਿੱਲੀ: ਇਨਕਮ ਟੈਕਸ ਵਿਭਾਗ ਨੇ ਟੈਕਸਦਾਤਾਵਾਂ ਨੂੰ ਸਲਾਹ ਦਿਤੀ ਹੈ ਕਿ ਉਹ 31 ਮਈ ਤਕ ਅਪਣੇ ਪੈਨ ਨੂੰ ਆਧਾਰ ਨਾਲ ਜੋੜ ਲੈਣ ਤਾਂ ਜੋ ਜ਼ਿਆਦਾ ਦਰ ’ਤੇ ਟੈਕਸ ਕਟੌਤੀ ਤੋਂ ਬਚਿਆ ਜਾ ਸਕੇ।
ਇਨਕਮ ਟੈਕਸ ਨਿਯਮਾਂ ਮੁਤਾਬਕ ਜੇਕਰ ਪਰਮਾਨੈਂਟ ਅਕਾਊਂਟ ਨੰਬਰ (ਪੈਨ) ਬਾਇਓਮੈਟ੍ਰਿਕ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਲਾਗੂ ਦਰ ਤੋਂ ਦੁੱਗਣੀ ਦਰ ਨਾਲ ਟੀ.ਡੀ.ਐਸ. ਕੱਟਣਾ ਜ਼ਰੂਰੀ ਹੈ।
ਇਨਕਮ ਟੈਕਸ ਵਿਭਾਗ ਨੇ ਪਿਛਲੇ ਮਹੀਨੇ ਇਕ ਸਰਕੂਲਰ ਜਾਰੀ ਕੀਤਾ ਸੀ, ਜਿਸ ’ਚ ਕਿਹਾ ਗਿਆ ਸੀ ਕਿ ਜੇਕਰ ਟੈਕਸਦਾਤਾ 31 ਮਈ ਤਕ ਅਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਦੇ ਹਨ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਵਿਭਾਗ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ, ‘‘ਉੱਚੀਆਂ ਦਰਾਂ ’ਤੇ ਟੈਕਸ ਦੀ ਕਟੌਤੀ ਤੋਂ ਬਚਣ ਲਈ, ਕਿਰਪਾ ਕਰ ਕੇ 31 ਮਈ 2024 ਤੋਂ ਪਹਿਲਾਂ ਅਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰੋ, ਜੇ ਤੁਸੀਂ ਪਹਿਲਾਂ ਹੀ ਅਜਿਹਾ ਨਹੀਂ ਕੀਤਾ ਹੈ।’’
ਇਕ ਵੱਖਰੀ ਪੋਸਟ ਵਿਚ ਇਨਕਮ ਟੈਕਸ ਵਿਭਾਗ ਨੇ ਬੈਂਕਾਂ, ਵਿਦੇਸ਼ੀ ਮੁਦਰਾ ਡੀਲਰਾਂ ਸਮੇਤ ਰੀਪੋਰਟਿੰਗ ਇਕਾਈਆਂ ਨੂੰ ਜੁਰਮਾਨੇ ਤੋਂ ਬਚਣ ਲਈ 31 ਮਈ ਤਕ ਐਸ.ਐਫ.ਟੀ. ਦਾਇਰ ਕਰਨ ਲਈ ਕਿਹਾ ਹੈ।