ਦੇਸ਼ ’ਚ ਬੈਂਕਾਂ ਦਾ ਫਸਿਆ ਕਰਜ਼ ਇਕ ਦਹਾਕੇ ਦੇ ਸਭ ਤੋਂ ਹੇਠਲੇ ਪੱਧਰ ’ਤੇ

By : KOMALJEET

Published : Jun 28, 2023, 6:11 pm IST
Updated : Jun 28, 2023, 6:11 pm IST
SHARE ARTICLE
representational Image
representational Image

ਕੁਲ ਐਨ.ਪੀ.ਏ. ’ਚ ਹੋਰ ਸੁਧਾਰ ਹੋ ਕੇ ਇਸ ਦੇ 3.6 ’ਤੇ ਆਉਣ ਦੀ ਉਮੀਦ


ਮੁੰਬਈ: ਭਾਰਤੀ ਰੀਜ਼ਰਵ ਬੈਂਕ (ਆਰ.ਬੀ.ਆਈ.) ਨੇ ਕਿਹਾ ਹੈ ਕਿ ਦੇਸ਼ ਦੇ ਬੈਂਕਾਂ ਦੇ ਫਸੇ ਹੋਏ ਕਰਜ਼ (ਐਨ.ਪੀ.ਏ.) ਦਾ ਅਨੁਪਾਤ ਇਸ ਸਾਲ ਮਾਰਚ ’ਚ 10 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 3.9 ’ਤੇ ਪਹੁੰਚ ਗਿਆ ਹੈ। ਆਰ.ਬੀ.ਆਈ. ਨੇ ਅਪਣੀ ਛਿਮਾਹੀ ਵਿੱਤੀ ਸਥਿਰਤਾ ਰੀਪੋਰਟ ’ਚ ਕਿਹਾ ਕਿ ਕੁਲ ਐਨ.ਪੀ.ਏ. ’ਚ ਹੋਰ ਸੁਧਾਰ ਹੋ ਕੇ ਇਸ ਦੇ 3.6 ’ਤੇ ਆਉਣ ਦੀ ਉਮੀਦ ਹੈ।

 ਕੇਂਦਰੀ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅਪਣੀ ਰੀਪੋਰਟ ਦੀ ਭੂਮਿਕਾ ’ਚ ਲਿਖਿਆ ਹੈ ਕਿ ਬੈਂਕ ਅਤੇ ਕੰਪਨੀਆਂ ਦੇ ਵਹੀ-ਖਾਤੇ ਮਜ਼ਬੂਤ ਹੋਏ ਹਨ। ਇਸ ਨਾਲ ਕੁਲ ਮਿਲਾ ਕੇ ਵਾਧੇ ਨੂੰ ਗਤੀ ਮਿਲਣ ਦੀ ਉਮੀਦ ਹੈ, ਕਿਉਂਕਿ ਵਹੀ-ਖਾਤਿਆਂ ਦੇ ਮਜ਼ਬੂਤ ਹੋਣ ਦਾ ਦੋਹਰਾ ਲਾਭ ਹੈ। ਇਕ ਪਾਸੇ ਜਿੱਥੇ ਕੰਪਨੀਆਂ ਦਾ ਕਰਜ਼ ਘੱਟ ਹੋਵੇਗਾ, ਉਥੇ ਬੈਂਕਾਂ ਦਾ ਐਨ.ਪੀ.ਏ. ਵੀ ਹੇਠਾਂ ਆਵੇਗਾ।

ਇਹ ਵੀ ਪੜ੍ਹੋ:  ਅਮਨ ਅਰੋੜਾ ਵਲੋਂ ਅਧਿਕਾਰੀਆਂ ਨੂੰ ਸ਼ਿਕਾਇਤ ਪ੍ਰਬੰਧਨ ਪ੍ਰਣਾਲੀ ਮਜ਼ਬੂਤ ਕਰਨ ਲਈ ਆਰਟੀਫੀਸ਼ਲ ਇੰਟੈਲੀਜੈਂਸ ਆਧਾਰਤ ਸਿਸਟਮ ਸ਼ੁਰੂ ਕਰਨ ਦੇ ਆਦੇਸ਼

ਉਨ੍ਹਾਂ ਨੇ ਸਾਈਬਰ ਜੋਖਮ ਅਤੇ ਜਲਵਾਯੂ ਤਬਦੀਲੀ ਵਰਗੀਆਂ ਚੁਨੌਤੀਆਂ ਨਾਲ ਨਜਿੱਠਣ ਲਈ ਕੌਮਾਂਤਰੀ ਸਹਿਯੋਗ ਅਤੇ ਰੈਗੂਲੇਟਰੀ ਵਿਵਸਥਾ ’ਤੇ ਧਿਆਨ ਦੇਣ ਦੀ ਗੱਲ ਵੀ ਕਹੀ। ਦਾਸ ਨੇ ਰੀਪੋਰਟ ਦੀ ਭੂਮਿਕਾ ’ਚ ਲਿਖਿਆ ਹੈ, ‘‘ਵਿੱਤੀ ਸਥਿਰਤਾ ਮਹੱਤਵਪੂਰਨ ਹੈ ਅਤੇ ਸਾਰੀਆਂ ਸਬੰਧਤ ਧਿਰਾਂ ਨੂੰ ਇਸ ਨੂੰ ਸੁਰਖਿਅਤ ਰੱਖਣ ਲਈ ਮਿਲ ਕੇ ਕੰਮ ਕਰਨਾ ਹੋਵੇਗਾ।’’

ਉਨ੍ਹਾਂ ਨੇ ਵਿਦੇਸ਼ਾਂ ’ਚ ਕੁਝ ਬੈਂਕਾਂ ਦੇ ਅਸਫ਼ਲ ਹੋਣ ਵਿਚਕਾਰ ਚੌਕਸ ਰਹਿਣ ਦੀ ਜ਼ਰੂਰਤ ਦਸਦਿਆਂ ਕਿਹਾ ਕਿ ਵਿੱਤੀ ਖੇਤਰ ਦੇ ਰੈਗੂਲੇਟਰ ਅਤੇ ਉਨ੍ਹਾਂ ਹੇਠ ਆਉਣ ਵਾਲੀਆਂ ਇਕਾਈਆਂ ਸਥਿਰਤਾ ਨੂੰ ਲੈ ਕੇ ਪੂਰੀ ਤਰ੍ਹਾਂ ਪ੍ਰਤੀਬੱਧ ਹਨ।

Location: India, Delhi

SHARE ARTICLE

ਏਜੰਸੀ

Advertisement

ਚਰਚਾ ਦੌਰਾਨ ਆਹਮੋ-ਸਾਹਮਣੇ ਹੋ ਗਏ ਬੀਜੇਪੀ ਤੇ ਕਾਂਗਰਸ ਦੇ ਵੱਡੇ ਲੀਡਰ "ਗ਼ਰੀਬੀ ਤਾਂ ਹਟੀ ਨਹੀਂ, ਗ਼ਰੀਬ ਹੀ ਹਟਾ ਦਿੱਤੇ"

16 May 2024 9:42 AM

ਚੋਣਾਂ ਤੋਂ ਪਹਿਲਾਂ ਮੈਦਾਨ ਛੱਡ ਗਏ ਅਕਾਲੀ, ਨਹੀਂ ਮਿਲਿਆ ਨਵਾਂ ਉਮੀਦਵਾਰ?

16 May 2024 9:28 AM

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM
Advertisement