Amazon, FlipKart ਦੇ ਤਿਉਹਾਰੀ ਸੀਜ਼ਨ ਦੇ ਵੱਡੇ ਆਫ਼ਰ, ਮਿਲੇਗਾ ਭਾਰੀ ਡਿਸਕਾਊਂਟ
Published : Sep 28, 2019, 1:05 pm IST
Updated : Sep 28, 2019, 1:05 pm IST
SHARE ARTICLE
Big Sale
Big Sale

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਈ-ਕਾਮਰਸ ਦਿੱਗਜਾਂ ਦੀ ਸ਼ੁਰੂ ਹੋ ਰਹੀ ਵੱਡੀ ਸੇਲ 'ਚ ਲੱਖਾਂ...

ਨਵੀਂ ਦਿੱਲੀ: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਈ-ਕਾਮਰਸ ਦਿੱਗਜਾਂ ਦੀ ਸ਼ੁਰੂ ਹੋ ਰਹੀ ਵੱਡੀ ਸੇਲ 'ਚ ਲੱਖਾਂ ਗਾਹਕਾਂ ਨੂੰ ਡਿਸਕਾਊਂਟ 'ਤੇ ਪਸੰਦੀਦਾ ਸਮਾਨ ਖਰੀਦਣ ਦਾ ਮੌਕਾ ਮਿਲਣ ਜਾ ਰਿਹਾ ਹੈ। ਫਲਿੱਪਕਾਰਟ ਤੇ ਐਮਾਜ਼ੋਨ ਦੀ ਆਨਲਾਈਨ ਸੇਲ ਦਾ ਸਾਲਾਨਾ ਜਲਸਾ ਸ਼ਨੀਵਾਰ ਰਾਤ 12 ਵਜੇ ਤੋਂ ਸ਼ੁਰੂ ਹੋ ਜਾਵੇਗਾ। ਇਨ੍ਹਾਂ ਦੋਹਾਂ ਵੱਲੋਂ ਇਕੋ ਹੀ ਸਮੇਂ ਸ਼ੁਰੂ ਕੀਤੀ ਜਾ ਰਹੀ ਸੇਲ 4 ਅਕਤੂਬਰ ਤਕ ਚੱਲੇਗੀ।

AmazonAmazon

ਫਲਿੱਪਕਾਰਟ 29 ਸਤੰਬਰ ਨੂੰ ਫੈਸ਼ਨ, ਟੀ. ਵੀ, ਘਰੇਲੂ ਸਜਾਵਟੀ ਸਮਾਨ ਤੇ ਫਰਨੀਚਰ, ਸਪੋਰਟਸ ਸਮਾਨ, ਖਿਡੌਣੇ, ਕਿਤਾਬਾਂ, ਸਮਾਰਟ ਡਿਵਾਈਸ, ਪਰਸਨਲ ਕੇਅਰ ਵਰਗੇ ਪ੍ਰਾਡਕਟਸ ਦੀ ਸੇਲ ਲਾਉਣ ਜਾ ਰਿਹਾ ਹੈ। 30 ਸਤੰਬਰ ਨੂੰ ਮੋਬਾਇਲ ਤੇ ਇਲੈਕਟ੍ਰਾਨਿਕ ਸਮਾਨਾਂ 'ਤੇ ਡਿਸਕਾਊਂਟ ਦਿੱਤਾ ਜਾਵੇਗਾ। ਡੈਬਟਿ, ਕ੍ਰੈਡਿਟ ਕਾਰਡ ਧਾਰਕਾਂ ਲਈ ਇਹ ਸੇਲ ਹੋਰ ਵੀ ਸ਼ਾਨਦਾਰ ਰਹਿਣ ਵਾਲੀ ਹੈ।

FlipKart FlipKart

ਐਮਾਜ਼ੋਨ ਪ੍ਰਾਈਮ ਯੂਜ਼ਰਸ ਲਈ ਸ਼ਨੀਵਾਰ ਦੁਪਹਿਰ 12 ਵਜੇ ਤੋਂ ਹੀ ਸੇਲ ਓਪਨ ਹੋ ਜਾਵੇਗੀ। ਉੱਥੇ ਹੀ, ਫਲਿੱਪਕਾਰਟ ਪਲੱਸ ਗਾਹਕਾਂ ਰਾਤ 8 ਵਜੇ ਤੋਂ ਇਸ ਸੇਲ ਤਹਿਤ ਖਰੀਦਦਾਰੀ ਕਰ ਸਕਦੇ ਹਨ। ਐਮਾਜ਼ੋਨ ਭਾਰਤੀ ਸਟੇਟ ਬੈਂਕ ਦੇ ਡੈਬਿਟ ਤੇ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਕਰਨ ਵਾਲੇ ਗਾਹਕਾਂ ਨੂੰ 10 ਫੀਸਦੀ ਹੋਰ ਵਾਧੂ ਛੋਟ ਦੇਣ ਜਾ ਰਿਹਾ ਹੈ।

Walmart FlipkartFlipkart

ਸਮਾਰਟ ਫੋਨਾਂ ਤੋਂ ਲੈ ਕੇ ਫਰਿੱਜਾਂ, ਟੀ. ਵੀ. ਅਤੇ ਹੋਰ ਕਈ ਸਾਰੇ ਪ੍ਰਾਡਕਟਸ 'ਤੇ ਲੱਗਣ ਵਾਲੀ ਇਸ ਮਹਾਸੇਲ 'ਚ ਗਾਹਕ ਪਸੰਦੀਦਾ ਦਾ ਸਮਾਨ ਡਿਸਕਾਊਂਟ 'ਤੇ ਖਰੀਦ ਸਕਦੇ ਹਨ। ਡਲਿਵਰੀ ਨੂੰ ਸਮੇਂ 'ਤੇ ਪਹੁੰਚਾਉਣ ਲਈ ਇਨ੍ਹਾਂ ਦਿੱਗਜਾਂ ਨੇ ਕਈ ਕਰਮਚਾਰੀ ਤਿਉਹਾਰੀ ਸੀਜ਼ਨ ਤਕ ਲਈ ਰੱਖੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement