ਆਸਟ੍ਰੇਲੀਆ ਨੇ ਆਨਲਾਈਨ ਕੱਟੜਪੰਥੀ ਸਮੱਗਰੀ 'ਤੇ ਰੋਕ ਲਗਾਉਣ ਦੀ ਬਣਾਈ ਯੋਜਨਾ
Published : Aug 26, 2019, 7:57 pm IST
Updated : Aug 26, 2019, 7:57 pm IST
SHARE ARTICLE
Australia plans to censor extremist online content
Australia plans to censor extremist online content

ਆਸਟ੍ਰੇਲੀਆ ਨੇ ਕੱਟੜਪੰਥੀ ਸਮੱਗਰੀ ਦੇ ਪ੍ਰਸਾਰ ਨੂੰ ਰੋਕਣ ਲਈ ਫੇਸਬੁਕ, ਯੂ-ਟਿਊਬ, ਐਮੇਜ਼ਨ, ਮਾਈਕ੍ਰੋਸਾਫਟ ਅਤੇ ਟਵਿਟਰ ਨਾਲ ਇਕ ਟਾਸਕ ਫੋਰਸ ਦੀ ਸਥਾਪਨਾ ਕੀਤੀ।

ਸਿਡਨੀ : ਆਸਟ੍ਰੇਲੀਆ 'ਸੰਕਟ ਵਾਲੀਆਂ ਘਟਨਾਵਾਂ' ਦੌਰਾਨ ਕੱਟੜਪੰਥੀ ਸਮੱਗਰੀ ਦਾ ਪ੍ਰਸਾਰ ਰੋਕਣ ਲਈ ਵੈੱਬਸਾਈਟਾਂ ਨੂੰ ਰੋਕਣ ਜਾਂ ਬਲਾਕ ਕਰਨ ਦੀ ਯੋਜਨਾ ਬਣਾ ਰਿਹਾ ਹੈ। ਬਿਆਰਤਿਜ 'ਚ ਜੀ-7 ਸਿਖਰ ਸੰਮੇਲਨ 'ਚ ਐਤਵਾਰ ਨੂੰ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਮਾਰਚ 'ਚ ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ 'ਤੇ ਹੋਏ ਖਤਰਨਾਕ ਹਮਲਿਆਂ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰ ਕੇ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਇਕ ਬਿਆਨ 'ਚ ਕਿਹਾ ਕਿ 51 ਲੋਕਾਂ ਦੇ ਕਤਲ ਸਮੇਂ ਕੀਤੀ ਗਈ 'ਲਾਈਵ ਸਟ੍ਰੀਮਿੰਗ' ਦਿਖਾਉਂਦੀ ਹੈ ਕਿ ਕਿਵੇਂ ਡਿਜੀਟਲ ਮੰਚਾਂ ਅਤੇ ਵੈੱਬਸਾਈਟਾਂ ਦੀ ਵਰਤੋਂ ਹਿੰਸਾ ਅਤੇ ਅਤਿਵਾਦੀ ਸਮੱਗਰੀ ਫੈਲਾਉਣ ਲਈ ਕੀਤੀ ਜਾ ਸਕਦੀ ਹੈ।

Australia plans to censor extremist online contentAustralia plans to censor extremist online content

ਮੌਰੀਸਨ ਨੇ ਕਿਹਾ,''ਇਸ ਤਰ੍ਹਾਂ ਦੀਆਂ ਘਿਨੌਣੀਆਂ ਚੀਜ਼ਾਂ ਲਈ ਆਸਟ੍ਰੇਲੀਆ 'ਚ ਕੋਈ ਥਾਂ ਨਹੀਂ ਹੈ ਅਤੇ ਅਸੀਂ ਅਤਿਵਾਦੀਆਂ ਨੂੰ ਉਨ੍ਹਾਂ ਦੇ ਦੋਸ਼ਾਂ ਦੀ ਮਸ਼ਹੂਰੀ ਕਰਨ ਤੋਂ ਰੋਕਣ ਲਈ ਖੇਤਰ ਅਤੇ ਵਿਸ਼ਵ ਪੱਧਰ 'ਤੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।'' ਇਨ੍ਹਾਂ ਸੁਝਾਵਾਂ ਤਹਿਤ ਅਤਿਵਾਦੀ ਸਮੱਗਰੀ ਦਾ ਪ੍ਰਚਾਰ ਕਰਨ ਵਾਲੇ ਡੋਮੇਨ ਤਕ ਪੁੱਜਣ ਨੂੰ ਰੋਕਣ ਲਈ ਆਸਟ੍ਰੇਲੀਆ ਦੀਆਂ 'ਈ ਸੇਫਟੀ ਕਮਿਸ਼ਨਰ' ਕੰਪਨੀਆਂ ਨਾਲ ਮਿਲ ਕੇ ਕੰਮ ਕਰਨਗੇ। ਨਵੇਂ 24 ਘੰਟੇ ਚੱਲਣ ਵਾਲੇ 'ਕ੍ਰਾਇਸਿਸ ਕੋਆਰਡੀਨੇਟਰ ਸੈਂਟਰ' ਨੂੰ ਅਤਿਵਾਦ ਨਾਲ ਸਬੰਧਤ ਘਟਨਾਵਾਂ ਅਤੇ ਸੈਂਸਰਸ਼ਿਪ ਲਈ ਬਹੁਤ ਹਿੰਸਕ ਘਟਨਾਵਾਂ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਜਾਵੇਗਾ।

Australia plans to censor extremist online contentAustralia plans to censor extremist online content

ਕ੍ਰਾਈਸਟਚਰਚ ਹਮਲੇ ਦੇ ਬਾਅਦ ਆਸਟ੍ਰੇਲੀਆ ਨੇ ਕੱਟੜਪੰਥੀ ਸਮੱਗਰੀ ਦੇ ਪ੍ਰਸਾਰ ਨੂੰ ਰੋਕਣ ਲਈ ਫੇਸਬੁਕ, ਯੂ-ਟਿਊਬ, ਐਮੇਜ਼ਨ, ਮਾਈਕ੍ਰੋਸਾਫਟ ਅਤੇ ਟਵਿਟਰ ਵਰਗੀਆਂ ਗਲੋਬਲ ਤਕਨੀਕੀ ਕੰਪਨੀਆਂ ਨਾਲ ਮਿਲ ਕੇ ਇਕ ਟਾਸਕ ਫੋਰਸ ਦੀ ਸਥਾਪਨਾ ਵੀ ਕੀਤੀ ਹੈ। ਇਹ ਹੁਣ ਤਕ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਨਵੀਂਆਂ ਯੋਜਨਾਵਾਂ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ। ਮੌਰੀਸਨ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਉਦਯੋਗਿਕ ਕੰਪਨੀਆਂ ਸਹਿਯੋਗ ਨਹੀਂ ਕਰਦੀਆਂ ਤਾਂ ਕਾਨੂੰਨ ਲਿਆਂਦਾ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement