
ਸੱਟੇਬਾਜ਼ੀ ਐਪ ਦੇ ਪ੍ਰਚਾਰ ਦਾ ਮਾਮਲਾ
Case related to the promotion of a betting app: ਇਨਫੋਰਸਮੈਂਟ ਡਾਇਰੈਕਟੋਰੇਟ (ED) ਜਲਦੀ ਹੀ ਕੁੱਝ ਖਿਡਾਰੀਆਂ ਅਤੇ ਅਦਾਕਾਰਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰਨ ਜਾ ਰਿਹਾ ਹੈ। ਇਹ ਕਾਰਵਾਈ ਔਨਲਾਈਨ ਸੱਟੇਬਾਜ਼ੀ ਐਪ 1xBet ਦੇ ਪ੍ਰਚਾਰ ਦੇ ਸਬੰਧ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਕੀਤੀ ਜਾਵੇਗੀ।
ਅਧਿਕਾਰਤ ਸੂਤਰਾਂ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਕੁੱਝ ਮਸ਼ਹੂਰ ਹਸਤੀਆਂ ਨੇ 1xBet ਐਪ ਤੋਂ ਪ੍ਰਾਪਤ ਇਸ਼ਤਿਹਾਰੀ ਪੈਸੇ ਦੀ ਵਰਤੋਂ ਵੱਖ-ਵੱਖ ਜਾਇਦਾਦਾਂ ਖਰੀਦਣ ਲਈ ਕੀਤੀ ਹੈ। ਇਸ ਲਈ, ਇਹਨਾਂ ਜਾਇਦਾਦਾਂ ਨੂੰ ਅਪਰਾਧ ਤੋਂ ਕਮਾਈ ਗਈ ਸੰਪਤੀ ਮੰਨਿਆ ਹੈ। ਈਡੀ ਜਲਦੀ ਹੀ ਮਸ਼ਹੂਰ ਹਸਤੀਆਂ ਦੀਆਂ ਇਹਨਾਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਦੇਸ਼ ਜਾਰੀ ਕਰੇਗੀ। ਕੁੱਝ ਮਸ਼ਹੂਰ ਹਸਤੀਆਂ ਕੋਲ ਸੰਯੁਕਤ ਅਰਬ ਅਮੀਰਾਤ (UAE) ਵਰਗੇ ਦੇਸ਼ਾਂ ਵਿੱਚ ਵੀ ਜਾਇਦਾਦਾਂ ਹਨ। ਇਹਨਾਂ ਦੀ ਕੀਮਤ ਅਤੇ ਮੁਲਾਂਕਣ ਇਸ ਸਮੇਂ ਚੱਲ ਰਿਹਾ ਹੈ।
ਪਿਛਲੇ ਕੁਝ ਹਫ਼ਤਿਆਂ ਵਿੱਚ, ਈਡੀ ਨੇ 1xBet ਐਪ ਮਾਮਲੇ ਵਿੱਚ ਕ੍ਰਿਕਟਰ ਯੁਵਰਾਜ ਸਿੰਘ, ਸੁਰੇਸ਼ ਰੈਨਾ, ਰੌਬਿਨ ਉਥੱਪਾ ਅਤੇ ਸ਼ਿਖਰ ਧਵਨ, ਅਦਾਕਾਰ ਸੋਨੂੰ ਸੂਦ, ਅਦਾਕਾਰਾ ਮਿਮੀ ਚੱਕਰਵਰਤੀ (ਸਾਬਕਾ ਟੀਐਮਸੀ ਸੰਸਦ ਮੈਂਬਰ) ਅਤੇ ਅੰਕੁਸ਼ ਹਾਜ਼ਰਾ (ਬੰਗਾਲੀ ਸਿਨੇਮਾ) ਤੋਂ ਪੁੱਛਗਿੱਛ ਕੀਤੀ ਹੈ।