ਸ਼ੋਅ ਰੂਮ ‘ਚੋਂ ਗਾਹਕ ਨੇ ਸਿੱਕਿਆਂ ਦੀ ਖਰੀਦੀ ਐਕਟੀਵਾ, 4 ਘੰਟਿਆਂ ‘ਚ ਗਿਣੇ ਸਿੱਕੇ
Published : Oct 28, 2019, 6:34 pm IST
Updated : Oct 28, 2019, 6:34 pm IST
SHARE ARTICLE
Honda Activa
Honda Activa

83000 ਦੇ ਗਿਣਵਾਏ ਸਿੱਕੇ...

ਸਤਨਾ: ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ 'ਚ ਇਕ ਸ਼ੋਅ ਰੂਮ 'ਚ ਇਕ ਗਾਹਕ 5 ਅਤੇ 10 ਰੁਪਏ ਦੇ ਸਿੱਕਿਆਂ ਨਾਲ ਸਕੂਟਰੀ ਖਰੀਦਣ ਪਹੁੰਚ ਗਿਆ। ਕੀਮਤ 83,000 ਰੁਪਏ ਦੱਸੇ ਜਾਣ 'ਤੇ ਗਾਹਕ ਨੇ ਬੋਰੀਆਂ 'ਚ ਭਰ ਕੇ ਲਿਆਂਦੇ ਸਿੱਕੇ ਸਾਹਮਣੇ ਰੱਖ ਦਿੱਤੇ। ਸਿੱਕੇ ਗਿਣਨ 'ਚ ਸ਼ੋਅ ਰੂਮ ਦੇ ਕਰਮਚਾਰੀਆਂ ਨੂੰ ਲਗਭਗ 4 ਘੰਟੇ ਲੱਗ ਗਏ। ਸਤਨਾ ਦੇ ਰਾਕੇਸ਼ ਗੁਪਤਾ ਧਨਤੇਰਸ ਦੇ ਦਿਨ ਪੰਨਾ ਨਾਕਾ ਸਥਿਤ ਇਕ ਸ਼ੋਅ ਰੂਮ 'ਚ ਸਕੂਟਰੀ ਖਰੀਦਣ ਪਹੁੰਚੇ।

Rakesh GuptaRakesh Gupta

ਉਨ੍ਹਾਂ ਦੀ ਇੱਛਾ 10 ਅਤੇ 5 ਦੇ ਸਿੱਕਿਆਂ ਨਾਲ ਆਪਣੀ ਪਸੰਦ ਦਾ ਵਾਹਨ ਖਰੀਦਣ ਦੀ ਸੀ। ਆਮ ਤੌਰ 'ਤੇ ਜ਼ਿਆਦਾ ਸਿੱਕੇ ਦੇਖ ਕੇ ਵਿਕਰੇਤਾ ਭੜਕ ਜਾਂਦੇ ਹਨ ਪਰ ਇਸ ਗਾਹਕ ਨੂੰ ਵਿਕਰੇਤਾ ਨੇ ਨਿਰਾਸ਼ ਨਹੀਂ ਕੀਤਾ। ਸ਼ੋਅ ਰੂਮ ਦੇ ਮੈਨੇਜਰ ਅਨੁਪਮ ਮਿਸ਼ਰਾ ਨੇ ਦੱਸਿਆ ਕਿ ਧਨਤੇਰਸ ਦੇ ਦਿਨ ਰਾਕੇਸ਼ ਗੁਪਤਾ ਆਟੋ 'ਚ ਕਈ ਬੋਰੀਆਂ 'ਚ ਸਿੱਕੇ ਭਰ ਕੇ ਸ਼ੋਅ ਰੂਮ ਆਏ। ਮੈਂ ਸ਼ੋਅਰੂਮ ਦੇ ਮਾਲਕ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਿੱਕੇ ਗਿਣਨ 'ਚ ਕੁਝ ਸਮਾਂ ਤਾਂ ਲੱਗੇਗਾ ਪਰ ਧਨਤੇਰਸ ਦਾ ਦਿਨ ਹੈ, ਕਿਸੇ ਗਾਹਕ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ।

CoinCoin

ਉਨ੍ਹਾਂ ਨੇ ਬਹੁਤ ਮਿਹਨਤ ਨਾਲ ਸਿੱਕੇ ਇਕੱਠੇ ਕੀਤੇ ਹੋਣਗੇ, ਇਨ੍ਹਾਂ ਦੀ ਇੱਛਾ ਪੂਰੀ ਕਰ ਦਿਉ। ਮਿਸ਼ਰਾ ਨੇ ਦੱਸਿਆ ਕਿ ਆਸ਼ੀਸ਼ ਪੁਰੀ ਨੇ ਆਪਣੇ 3 ਕਰਮਚਾਰੀਆਂ ਨੂੰ ਸਿੱਕੇ ਗਿਣਨ ਨੂੰ ਕਿਹਾ। ਲੱਗਭਗ 4 ਘੰਟਿਆਂ 'ਚ ਪੂਰੀ ਰਕਮ ਗਿਣੀ ਜਾ ਸਕੀ। ਰਾਕੇਸ਼ ਗੁਪਤਾ ਖੁਸ਼ੀ-ਖੁਸ਼ੀ ਆਪਣੇ ਪਸੰਦ ਦੀ ਸਕੂਟਰੀ ਖਰੀਦੀ। ਉਨ੍ਹਾਂ ਦੇ ਅਤੇ ਸ਼ੋਅ ਰੂਮ ਲਈ ਇਸ ਵਾਰ ਧਨਤੇਰਸ ਯਾਦਗਾਰ ਬਣ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement