
ਪੁਲਿਸ ਨੇ ਇਕ ਔਰਤ ਸਮੇਤ ਚਾਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਹਰਿਆਣਾ- ਹਰਿਆਣਾ ਤੋਂ ਇਕ ਵੱਡੀ ਖ਼ਬਰ ਆ ਰਹੀ ਹੈ ਜਿੱਥੋਂ ਦੇ ਬਹਾਦੁਰਗੜ੍ਹ ਵਿਚ ਪੁਲਿਸ ਨੇ ਪੰਜ ਰੁਪਏ ਦੇ ਨਕਲੀ ਸਿੱਕੇ ਬਣਾਉਣ ਵਾਲੀ ਫੈਕਟਰੀ ਦਾ ਭਾਂਡਾ ਭੰਨਿਆ ਹੈ। ਇਸ ਮਾਮਲੇ ਵਿਚ ਪੁਲਿਸ ਵਲੋਂ ਇਕ ਮਹਿਲਾ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਗਣਪਤੀ ਧਾਮ ਸਥਿਤ ਇਕ ਫੈਕਟਰੀ ਵਿਚ ਚੋਰੀ ਛੁਪੇ ਪੰਜ ਰੁਪਏ ਦੇ ਨਕਲੀ ਸਿੱਕੇ ਬਣਾਏ ਜਾ ਰਹੇ ਸਨ।
Five Rupees of Fake Currency Making Factory Exposed
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਛਲੇ ਕਰੀਬ ਤਿੰਨ ਮਹੀਨੇ ਵਿਚ ਬਜ਼ਾਰ ਵਿਚ 30 ਕਰੋੜ ਰੁਪਏ ਦੇ ਨਕਲੀ ਸਿੱਕੇ ਉਤਾਰੇ ਜਾ ਚੁੱਕੇ ਹਨ। ਦਰਅਸਲ ਐਤਵਾਰ ਦੀ ਰਾਤ ਨੂੰ ਜਦੋਂ ਸਿੱਕੇ ਸਪਲਾਈ ਕਰਨ ਲਈ ਗੱਡੀ ਨਿਕਲੀ ਤਾਂ ਫਰੀਦਾਬਾਦ ਸੀਆਈਏ ਸਟਾਫ਼ ਨੇ ਰਸਤੇ ਵਿਚ ਗੱਡੀ ਨੂੰ ਘੇਰ ਲਿਆ ਜਿਸ ਤੋਂ ਬਾਅਦ ਇਸ ਮਾਮਲੇ ਦਾ ਪਰਦਾਫਾਸ਼ ਹੋਇਆ। ਗੱਡੀ ਵਿਚ ਇਕ ਮਹਿਲਾ ਸਮੇਤ ਚਾਰ ਲੋਕ ਮੌਜੂਦ ਸਨ।
Five Rupees of Fake Currency Making Factory Exposed
ਫੜੇ ਗਏ ਲੋਕਾਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਜਦੋਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਫੈਕਟਰੀ ਵਿਚ ਛਾਪਾ ਮਾਰਿਆ ਤਾਂ ਉਥੋਂ ਲੱਖਾਂ ਰੁਪਏ ਦੇ ਨਕਲੀ ਸਿੱਕੇ, ਕੱਚਾ ਮਾਲ ਅਤੇ ਮਸ਼ੀਨਾਂ ਬਰਾਮਦ ਹੋਈਆਂ ਫੜੇ ਗਏ ਲੋਕਾਂ ਕੋਲੋਂ ਲੱਖਾਂ ਰੁਪਏ ਦੇ ਸਿੱਕੇ ਬਰਾਮਦ ਹੋਏ। ਫਿਲਹਾਲ ਫਰੀਦਾਬਾਦ ਅਤੇ ਬਹਾਦੁਰਗੜ੍ਹ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।