
ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ ਵਿਚ ਮਾਨਸਿਕ ਰੂਪ ਤੋਂ ਬਿਮਾਰ ਇਕ ਔਰਤ ਦੇ ਢਿੱਡ ਵਿਚੋਂ 1.5 ਕਿਲੋਗ੍ਰਾਮ ਗਹਿਣੇ ਅਤੇ ਸਿੱਕੇ ਕੱਢੇ ਗਏ।
ਕੋਲਕਾਤਾ: ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ ਵਿਚ ਮਾਨਸਿਕ ਰੂਪ ਤੋਂ ਬਿਮਾਰ ਇਕ ਔਰਤ ਦੇ ਪੇਟ ਵਿਚੋਂ 1.5 ਕਿਲੋਗ੍ਰਾਮ ਤੋਂ ਜ਼ਿਆਦਾ ਗਹਿਣੇ ਅਤੇ ਸਿੱਕੇ ਕੱਢੇ ਗਏ। ਇਕ ਡਾਕਟਰ ਨੇ ਇਹ ਜਾਣਕਾਰੀ ਦਿੱਤੀ ਹੈ। ਰਾਮਪੁਰਹਾਟ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਸਰਜਰੀ ਵਿਭਾਗ ਦੇ ਮੁਖੀ ਸਿਧਾਰਥ ਵਿਸ਼ਵਾਸ ਨੇ ਕਿਹਾ ਕਿ 26 ਸਾਲਾ ਔਰਤ ਦੇ ਪੇਟ ਵਿਚੋਂ 5 ਰੁਪਏ ਅਤੇ 10 ਰੁਪਏ ਦੇ 90 ਸਿੱਕੇ, ਚੇਨ, ਵਾਲੀਆਂ, ਝੁਮਕੇ, ਚੂੜੀਆਂ, ਝਾਂਜਰਾਂ, ਕੜਾ ਅਤੇ ਘੜੀਆਂ ਕੱਢੇ ਗਏ।
Ornaments in stomach
ਵਿਭਾਗ ਦੇ ਮੁਖੀ ਨੇ ਬੁੱਧਵਾਰ ਨੂੰ ਸਰਜਰੀ ਤੋਂ ਬਾਅਦ ਕਿਹਾ ਕਿ ਜ਼ਿਆਦਾਤਰ ਗਹਿਣੇ ਤਾਂਬੇ ਅਤੇ ਪਿੱਤਲ ਦੇ ਸਨ ਪਰ ਉਹਨਾਂ ਵਿਚ ਕੁਝ ਸੋਨੇ ਦੇ ਗਹਿਣੇ ਵੀ ਸਨ। ਔਰਤ ਦੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਘਰ ਵਿਚੋਂ ਗਹਿਣੇ ਗਾਇਬ ਹੋ ਰਹੇ ਸਨ ਪਰ ਜਦੋਂ ਵੀ ਪਰਿਵਾਰ ਉਹਨਾਂ ਤੋਂ ਪੁੱਛ-ਗਿੱਛ ਕਰਦਾ ਸੀ ਤਾਂ ਉਹ ਰੋਣ ਲੱਗਦੀ ਸੀ। ਔਰਤ ਦੀ ਮਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਮਾਨਸਿਕ ਪੱਖੋਂ ਬਿਮਾਰ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਖਾਣਾ ਖਾਣ ਤੋਂ ਬਾਅਦ ਉਲਟੀ ਕਰ ਦਿੰਦੀ ਸੀ। ਉਸ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਲੜਕੀ ਅਪਣੇ ਭਰਾ ਦੀ ਦੁਕਾਨ ਤੋਂ ਸਿੱਕੇ ਲਿਆਈ ਸੀ।
Coins and jewelry Removed From Woman Stomach In Bengal
ਉਸ ਦੀ ਮਾਂ ਨੇ ਕਿਹਾ ਕਿ ਉਹ ਉਸ ‘ਤੇ ਨਜ਼ਰ ਰੱਖਦੇ ਸਨ। ਕਿਸੇ ਤਰ੍ਹਾਂ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਿਗਲ ਗਈ। ਉਹ ਦੋ ਮਹੀਨੇ ਤੱਕ ਬਿਮਾਰ ਰਹੀ। ਉਸ ਤੋਂ ਬਾਅਦ ਉਸ ਨੂੰ ਨਿੱਜੀ ਡਾਕਟਰ ਕੋਲ ਲੈ ਅਤੇ ਉਸ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਬਾਅਦ ਵਿਚ ਉਸ ਨੂੰ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਕ ਹਫ਼ਤੇ ਤੱਕ ਜਾਂਚ ਕਰਨ ਤੋਂ ਬਾਅਦ ਉਸ ਦੀ ਸਰਜਰੀ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ