Gold Price in India Today: ਤਿਓਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾ ਹੋਇਆ ਸੋਨਾ, ਵੇਖੋ ਅੱਜ ਦੀਆ ਕੀਮਤਾਂ
Published : Oct 28, 2023, 2:59 pm IST
Updated : Oct 28, 2023, 3:56 pm IST
SHARE ARTICLE
File Photo
File Photo

ਦੀਵਾਲੀ ਤੋਂ ਪਹਿਲਾਂ ਸਰਾਫਾ ਬਾਜ਼ਾਰ ‘ਚ ਤੇਜ਼ੀ ਜਾਰੀ

ਚੰਡੀਗੜ੍ਹ: ਦੀਵਾਲੀ ਤੋਂ ਪਹਿਲਾਂ ਸਰਾਫਾ ਬਾਜ਼ਾਰ ‘ਚ ਤੇਜ਼ੀ ਜਾਰੀ ਹੈ। ਸਰਾਫਾ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਸੋਨਾ 140 ਰੁਪਏ ਪ੍ਰਤੀ 10 ਗ੍ਰਾਮ ਵਧ ਕੇ 57 ਹਜ਼ਾਰ ਰੁਪਏ ਦੇ ਨੇੜੇ ਪਹੁੰਚ ਗਿਆ। ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ‘ਚ 500 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਚਾਂਦੀ ਦੀ ਕੀਮਤ 78000 ਰੁਪਏ ਹੋ ਗਈ ਹੈ।

ਦੱਸ ਦੇਈਏ ਕਿ ਟੈਕਸ ਅਤੇ ਐਕਸਾਈਜ਼ ਡਿਊਟੀ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਹਰ ਰੋਜ਼ ਵਾਧਾ ਅਤੇ ਗਿਰਾਵਟ ਜਾਰੀ ਹੈ। ਵਾਰਾਣਸੀ ਦੇ ਸਰਾਫਾ ਬਾਜ਼ਾਰ ‘ਚ 27 ਅਕਤੂਬਰ ਨੂੰ 22 ਕੈਰੇਟ10 ਗ੍ਰਾਮ ਸੋਨੇ ਦੀ ਕੀਮਤ 1500 ਰੁਪਏ ਵਧ ਕੇ 56950 ਰੁਪਏ ‘ਤੇ ਪਹੁੰਚ ਗਈ ਸੀ। ਇਸ ਤੋਂ ਪਹਿਲਾਂ 26 ਅਕਤੂਬਰ ਨੂੰ ਇਸ ਦੀ ਕੀਮਤ 56800 ਰੁਪਏ ਸੀ ਜਦਕਿ 25 ਅਕਤੂਬਰ ਨੂੰ ਇਸ ਦੀ ਕੀਮਤ 56700 ਰੁਪਏ ਸੀ। ਇਸ ਤੋਂ ਪਹਿਲਾਂ 24 ਅਕਤੂਬਰ ਨੂੰ ਇਸ ਦੀ ਕੀਮਤ 56500 ਰੁਪਏ ਸੀ। 23 ਅਕਤੂਬਰ ਨੂੰ ਇਸ ਦੀ ਕੀਮਤ 56750 ਰੁਪਏ ਸੀ। ਇਸ ਤੋਂ ਪਹਿਲਾਂ 22 ਅਕਤੂਬਰ ਨੂੰ ਇਸ ਦੀ ਕੀਮਤ 55450 ਰੁਪਏ ਸੀ। 21 ਅਕਤੂਬਰ ਨੂੰ ਵੀ ਸੋਨੇ ਦੀ ਇਹੀ ਕੀਮਤ ਸੀ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਇਸ ਦੀ ਕੀਮਤ 54850 ਰੁਪਏ ਸੀ।

ਪਿਛਲੇ ਸਾਲ ਵਾਂਗ ਕੋਰੋਨਾ ਮਹਾਮਾਰੀ ਦੀ ਮਾਰ ਵਧਣ ਕਾਰਨ ਸੋਨੇ ਤੇ ਚਾਂਦੀ ਦੇ ਭਾਅ ਵੱਧ ਗਏ ਸਨ। ਇਸ ਵਾਰ ਵੀ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਇਸ ਲਈ ਬਾਜ਼ਾਰ ਪਿਛਲੇ ਵਾਰ ਵਾਂਗ ਸੰਕੇਤ ਦੇ ਰਿਹਾ ਹੈ। ਅਜਿਹੇ ਵਿੱਚ ਦੇਸ਼ ਦੇ ਨਿਵੇਸ਼ਕਾਂ ਤੇ ਪ੍ਰਚੂਨ ਗਾਹਕਾਂ ਦਾ ਧਿਆਨ ਸੋਨੇ ਵੱਲ ਹੋ ਗਿਆ ਹੈ।
ਸੋਨਾ-ਚਾਂਦੀ ਦੀ ਕੀਮਤ ਅੱਜ: ਸ਼ਨੀਵਾਰ 28 ਅਕਤੂਬਰ ਨੂੰ ਸਰਾਫਾ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਜੇਕਰ ਤੁਸੀਂ ਵੀ ਸੋਨਾ-ਚਾਂਦੀ ਖਰੀਦਣ ਜਾ ਰਹੇ ਹੋ ਤਾਂ ਜਾਣੋ ਨਵੇਂ ਰੇਟ। ਅੱਜ ਭਾਰਤ ਵਿਚ 22 ਕੈਰੇਟ ਸੋਨੇ ਦੀ ਕੀਮਤ 56,800 ਰੁਪਏ ਹੈ। ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ 61,960 ਰੁਪਏ ਪ੍ਰਤੀ ਦਸ ਗ੍ਰਾਮ ਹੈ। ਦੇਸ਼ 'ਚ ਕੱਲ੍ਹ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਇਹੀ ਰਹੀਆਂ। ਭਾਵ ਅੱਜ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ) ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲਮਾਰਕ ਦੇ ਚਿੰਨ੍ਹ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ ਦੇ ਗਹਿਣਿਆਂ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਲਿਖਿਆ ਹੋਇਆ ਹੈ। ਜ਼ਿਆਦਾਤਰ ਸੋਨਾ 22 ਕੈਰੇਟ ਵਿਚ ਵੇਚਿਆ ਜਾਂਦਾ ਹੈ, ਜਦੋਂ ਕਿ ਕੁਝ ਲੋਕ 18 ਕੈਰੇਟ ਦੀ ਵਰਤੋਂ ਵੀ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੈ, ਅਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।

24 ਕੈਰੇਟ ਸੋਨਾ 99.9 ਪ੍ਰਤੀਸ਼ਤ ਸ਼ੁੱਧ ਅਤੇ 22 ਕੈਰਟ ਸੋਨਾ ਲਗਭਗ 91 ਪ੍ਰਤੀਸ਼ਤ ਸ਼ੁੱਧ ਹੈ। ਗਹਿਣੇ 22 ਕੈਰੇਟ ਸੋਨੇ ਵਿਚ 9% ਹੋਰ ਧਾਤਾਂ ਜਿਵੇਂ ਤਾਂਬਾ, ਚਾਂਦੀ, ਜ਼ਿੰਕ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ। ਜਦੋਂ ਕਿ 24 ਕੈਰੇਟ ਸੋਨਾ ਸਭ ਤੋਂ ਸ਼ੁੱਧ ਹੈ, ਕਿਰਪਾ ਕਰਕੇ ਧਿਆਨ ਦਿਓ ਕਿ ਗਹਿਣੇ 24 ਕੈਰੇਟ ਸੋਨੇ ਦੇ ਨਹੀਂ ਬਣਾਏ ਜਾ ਸਕਦੇ ਹਨ। ਇਸ ਲਈ ਜ਼ਿਆਦਾਤਰ ਦੁਕਾਨਦਾਰ 22 ਕੈਰੇਟ ਦਾ ਸੋਨਾ ਵੇਚਦੇ ਹਨ।
 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement