BIG BAZAR ਨੂੰ CARRY BAG ਦੇ 18 ਰੁਪਏ ਵਸੂਲਣੇ ਪਏ ਮਹਿੰਗੇ!
Published : Nov 28, 2019, 11:21 am IST
Updated : Apr 9, 2020, 11:48 pm IST
SHARE ARTICLE
Chandigarh forum fined 11500 rs on big bazaar for charging 18 rs for carry bag
Chandigarh forum fined 11500 rs on big bazaar for charging 18 rs for carry bag

ਬਿਗ ਬਜ਼ਾਰ ਨੂੰ ਕੈਰੀ ਬੈਗ ਲਈ 18 ਰੁਪਏ ਵਸੂਲਣੇ ਮਹਿੰਗੇ ਪੈ ਗਏ ਹਨ। ਚੰਡੀਗੜ੍ਹ ਕੰਜ਼ੀਊਮਰ ਫੋਰਮ ਨੇ ਬਿਗ ਬਜ਼ਾਰ ‘ਤੇ 11,500 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।

ਚੰਡੀਗੜ੍ਹ: ਬਿਗ ਬਜ਼ਾਰ ਨੂੰ ਕੈਰੀ ਬੈਗ ਲਈ 18 ਰੁਪਏ ਵਸੂਲਣੇ ਮਹਿੰਗੇ ਪੈ ਗਏ ਹਨ। ਚੰਡੀਗੜ੍ਹ ਕੰਜ਼ੀਊਮਰ ਫੋਰਮ ਨੇ ਬਿਗ ਬਜ਼ਾਰ ‘ਤੇ 11,500 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਮਾਮਲਾ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਵਿਚ ਸਥਿਤ ਐਲਾਂਟੇ ਮਾਲ ਦਾ ਹੈ। ਸ਼ਿਕਾਇਤ ਕਰਤਾ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਨੇ ਮਾਰਚ 20 2019 ਨੂੰ ਬਿਗ ਬਜ਼ਾਰ ਦੇ ਸਟੋਰ ਤੋਂ 1818 ਰੁਪਏ ਦੀ ਸ਼ਾਪਿੰਗ ਕੀਤੀ ਸੀ। 

ਪਰ ਉਸ ਤੋਂ ਇਕ ਕੈਰੀ ਬੈਗ ਲਈ ਕਥਿਤ ਤੌਰ ‘ਤੇ 18 ਰੁਪਏ ਵਸੂਲੇ ਗਏ। ਫੋਰਮ ਨੇ ਬਿਗ ਬਜ਼ਾਰ ਨੂੰ ਦਸ ਹਜ਼ਾਰ ਰੁਪਏ ਕੰਜ਼ੀਊਮਰ ਲੀਗਲ ਐਡ ਅਕਾਊਂਟ ਵਿਚ ਜਮ੍ਹਾਂ ਕਰਵਾਉਣ ਦੇ ਨਾਲ ਸ਼ਿਕਾਇਤ ਕਰਤਾ ਨੂੰ 500 ਰੁਪਏ ਕੇਸ ਖਰਚ ਦੇਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਸ਼ਿਕਾਇਤ ਕਰਤਾ ਨੂੰ ਹੋਈ ਮਾਨਸਿਕ ਪਰੇਸ਼ਾਨੀ ਲਈ ਇਕ ਹਜ਼ਾਰ ਰੁਪਏ ਅਤੇ ਕੈਰੀ ਬੈਗ ਲਈ ਵਸੂਲੇ ਗਏ 18 ਰੁਪਏ ਵੀ ਵਾਪਸ ਕਰਨ ਲਈ ਕਿਹਾ ਹੈ।

ਪੰਚਕੂਲਾ ਨਿਵਾਸੀ ਨੇ ਫੋਰਮ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਬਿਗ ਬਜ਼ਾਰ ਵਿਚ ਸ਼ਾਪਿੰਗ ਕਰਨ ਗਿਆ ਸੀ। ਬਿਲਿੰਗ ਕਾਊਟਰ ਕਰਮਚਾਰੀ ਨੇ ਉਸ ਕੋਲੋਂ ਕੈਰੀ ਬੈਗ ਲਈ 18 ਰੁਪਏ ਅਲੱਗ ਵਸੂਲ ਕੀਤੇ। ਇਸ ਦੇ ਲਈ ਉਸ ਨੇ ਨੇ ਮਨ੍ਹਾਂ ਵੀ ਕੀਤਾ ਅਤੇ ਕਿਹਾ ਕੀ ਇਹ ਗੈਰ ਕਾਨੂੰਨੀ ਹੈ ਪਰ ਕਰਮਚਾਰੀ ਨਹੀਂ ਮੰਨਿਆ।

ਪਰੇਸ਼ਾਨ ਹੋ ਕੇ ਬਲਦੇਵ ਨੇ ਕੰਜ਼ਿਊਮਰ ਫੋਰਮ ਦਾ ਦਰਵਾਜ਼ਾ ਖੜਕਾਇਆ। ਉੱਥੇ ਹੀ ਬਿਗ ਬਜ਼ਾਰ ਨੇ ਅਪਣੇ ਪੱਖ ਦੀ ਦਲੀਲ ਰੱਖਦੇ ਹੋਏ ਕਿਹਾ ਕਿ ਕੈਰੀ ਬੈਗ ਦੇ ਚਾਰਜਿਸ ਬਾਰੇ ਉਹਨਾਂ ਦੇ ਸਟੋਰ ‘ਤੇ ਡਿਸਪਲੇ ਕੀਤਾ ਹੋਇਆ ਹੈ ਅਤੇ ਇਸ ਬਾਰੇ ਗ੍ਰਾਹਕ ਨੂੰ ਵੀ ਦੱਸਿਆ ਗਿਆ। ਦੋਵੇਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਕੰਜ਼ੀਊਮਰ ਫੋਰਮ ਨੇ ਅਪਣਾ ਫੈਸਲਾ ਸੁਣਾਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement