
ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਜ਼ਾਰ ਗਿਰਾਵਟ ਨਾਲ ਬੰਦ ਹੋਇਆ ਹੈ।
ਨਵੀਂ ਦਿੱਲੀ: ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਜ਼ਾਰ ਗਿਰਾਵਟ ਨਾਲ ਬੰਦ ਹੋਇਆ ਹੈ। ਬੰਬੇ ਸਟੋਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 289.13-0.77ਫੀਸਦੀ ਅੰਕ ਘਟ ਕੇ 37,397.24 ਅਤੇ ਨੈਸ਼ਨਲ ਸਟਾਕ ਐਕਸਚੇਜ ਦਾ ਨਿਫਟੀ 103.80-0.93 ਫੀਸਦੀ ਅੰਕ ਕਮਜ਼ੋਰ ਹੋ ਕੇ 11,085.40 ‘ਤੇ ਬੰਦ ਹੋਇਆ। ਨਿਫਟੀ ਦੇ 50 ਸ਼ੇਅਰਾਂ ਵਿਚੋਂ 10 ਹਰੇ ਨਿਸ਼ਾਨ ਅਤੇ 39 ਲਾਲ ਨਿਸ਼ਾਨ ਅਤੇ 1 ਬਿਨਾਂ ਬਦਲਾਅ ਦੇ ਬੰਦ ਹੋਏ।
Nifty
ਬਜ਼ਾਰ ਅੱਜ ਸਵੇਰੇ ਵਾਧੇ ਨਾਲ ਖੁੱਲਿਆ। ਅੱਜ 9 ਵਜ ਕੇ 33 ਮਿੰਟ ‘ਤੇ ਬੰਬੇ ਸਟੋਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 194.99 ਅੰਕਾ ਦੇ ਵਾਧੇ ਨਾਲ 37,881.36 ‘ਤੇ ਕਾਰੋਬਾਰ ਕਰ ਰਿਹਾ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਇੰਡੇਕਸ ਨਿਫਟੀ 9 ਵਜ ਕੇ 33 ਮਿੰਟ ‘ਤੇ 62.65 ਅੰਕਾਂ ਦੇ ਵਾਧੇ ਨਾਲ 11,251.85 ਅੰਕਾਂ ‘ਤੇ ਕਾਰੋਬਾਰ ਕਰ ਰਿਹਾ ਸੀ।
Sensex
ਇਹਨਾਂ ਕੰਪਨੀਆਂ ਦੇ ਸ਼ੇਅਰਾਂ ਵਿਚ ਦਿਖੀ ਤੇਜ਼ੀ
ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਦੀ 50 ਕੰਪਨੀਆਂ ਵਿਚੋਂ ਸਭ ਤੋਂ ਜ਼ਿਆਦਾ ਤੇਜ਼ੀ ਭਾਰਤੀ ਆਰਟ (BHARTIART), ਟੀਸੀਐਸ (TCS), ਐਚਸੀਐਲਟੈਕ (HCLTECH), ਵਿਪਰੋ (WIPRO) ਦੇ ਸ਼ੇਅਰਾਂ ਵਿਚ ਰਹੀ।
Share Market
ਇਹਨਾਂ ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ
ਯੈਸ ਬੈਂਕ (YESBANK), INDUSINDBK, IBULHSGFIN, ਹੀਰੋ ਮੋਟਰ ਕੰਪਨੀ(HEROMOTOCO), SUNPHARMA ਦੇ ਸ਼ੇਅਰਾਂ ਵਿਚ ਗਿਰਵਟ ਰਹੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।