
ਸਾਲ 2021 ਖ਼ਤਮ ਹੋਣ ਜਾ ਰਿਹਾ ਹੈ, ਇਸ ਦੇ ਨਾਲ ਹੀ ਪੂਰੀ ਦੁਨੀਆਂ ਸਾਲ 2022 ਦੇ ਸਵਾਗਤ ਲਈ ਤਿਆਰ ਹੈ। ਸਾਲ 2021 ਸ਼ੇਅਰ ਬਾਜ਼ਾਰ ਲਈ ਕਾਫੀ ਉਤਾਰ-ਚੜ੍ਹਾਅ ਵਾਲਾ ਰਿਹਾ।
ਨਵੀਂ ਦਿੱਲੀ: ਸਾਲ 2021 ਖ਼ਤਮ ਹੋਣ ਜਾ ਰਿਹਾ ਹੈ, ਇਸ ਦੇ ਨਾਲ ਹੀ ਪੂਰੀ ਦੁਨੀਆਂ ਸਾਲ 2022 ਦੇ ਸਵਾਗਤ ਲਈ ਤਿਆਰ ਹੈ। ਸਾਲ 2021 ਸ਼ੇਅਰ ਬਾਜ਼ਾਰ ਲਈ ਕਾਫੀ ਉਤਾਰ-ਚੜ੍ਹਾਅ ਵਾਲਾ ਰਿਹਾ। ਜੇਕਰ ਅਸੀਂ IPOs ਯਾਨੀ ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (IPOs) ਦੀ ਗੱਲ ਕਰੀਏ ਤਾਂ 2021 ਇਕ ਰਿਕਾਰਡ ਸਾਲ ਰਿਹਾ ਹੈ। ਕਈ ਕੰਪਨੀਆਂ ਦੇ ਆਈ.ਪੀ.ਓਜ਼ ਖਾਸ ਤੌਰ 'ਤੇ ਟੈਕਨਾਲੋਜੀ ਸਟਾਰਟਅੱਪਸ ਨੇ ਬਜ਼ਾਰ ਨੂੰ ਉੱਪਰ ਚੁੱਕਣ ਵਿਚ ਮੁੱਖ ਭੂਮਿਕਾ ਨਿਭਾਈ ਅਤੇ ਸਟਾਕ ਮਾਰਕੀਟ ਵਿਚ ਤੇਜ਼ੀ ਦੇ ਰੁਖ ਨੇ ਪ੍ਰਚੂਨ ਨਿਵੇਸ਼ਕਾਂ ਦੀ ਦਿਲਚਸਪੀ ਜਗਾਈ।
IPO
ਐਮਟੀਏਆਰ ਟੈਕਨਾਲੋਜੀਜ਼ ਦੇ ਸ਼ੇਅਰਾਂ ਨੇ ਇਸ ਸਾਲ ਮਾਰਚ ਵਿਚ ਮਾਰਕੀਟ ਵਿਚ ਸ਼ਾਨਦਾਰ ਐਂਟਰੀ ਕੀਤੀ। MTAR ਟੈਕਨਾਲੋਜੀਜ਼ ਦਾ ਸਟਾਕ 575 ਰੁਪਏ ਦੀ ਜਾਰੀ ਕੀਮਤ ਤੋਂ 291 ਫੀਸਦੀ ਵੱਧ ਗਿਆ ਹੈ। ਫਿਲਹਾਲ ਇਹ ਸਟਾਕ 2,231 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਪਾਰਸ ਡਿਫੈਂਸ ਦੇ ਸ਼ੇਅਰਾਂ 'ਚ ਡਾਰੀ ਕੀਮਤ ਤੋਂ 285 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਫਿਲਹਾਲ ਪਾਰਸ ਡਿਫੈਂਸ ਦਾ ਸਟਾਕ 734 'ਤੇ ਕਾਰੋਬਾਰ ਕਰ ਰਿਹਾ ਹੈ। ਪਾਰਸ ਡਿਫੈਂਸ ਆਈਪੀਓ ਦੀ ਬੇਸ ਕੀਮਤ 165 ਤੋਂ 175 ਰੁਪਏ ਸੀ। ਅਕਤੂਬਰ 'ਚ ਇਹ ਸਟਾਕ 1198 ਰੁਪਏ ਦੇ ਰਿਕਾਰਡ ਪੱਧਰ ਨੂੰ ਛੂਹ ਗਿਆ ਸੀ।
IPO
Nureca (Nureca Stock Price) ਦਾ ਸਟਾਕ ਫਿਲਹਾਲ 1,387 ਰੁਪਏ ਦੇ ਪੱਧਰ 'ਤੇ ਵਪਾਰ ਕਰ ਰਿਹਾ ਹੈ। ਅਕਤੂਬਰ 'ਚ ਇਹ 2100 ਰੁਪਏ ਦੇ ਪੱਧਰ ਨੂੰ ਪਾਰ ਕਰ ਗਿਆ ਸੀ। Nureca ਦੀ ਜਾਰੀ ਕੀਮਤ 396 ਤੋਂ 400 ਰੁਪਏ ਪ੍ਰਤੀ ਸ਼ੇਅਰ ਸੀ। ਇਸੇ ਤਰ੍ਹਾਂ ਲਕਸ਼ਮੀ ਆਰਗੈਨਿਕਸ ਅਪਣੇ ਜਾਰੀ ਮੁੱਲ ਤੋਂ 230 ਪ੍ਰਤੀਸ਼ਤ, ਈਜ਼ੀ ਟ੍ਰਿਪ ਸਟਾਕ 175 ਪ੍ਰਤੀਸ਼ਤ, ਕਲੀਨ ਸਾਇੰਸ ਦਾ ਸਟਾਕ 167 ਪ੍ਰਤੀਸ਼ਤ, ਮੈਕਰੋਟੈਕ ਡਿਵੈਲਪਰਜ਼ ਦਾ ਸ਼ੇਅਰ 153 ਪ੍ਰਤੀਸ਼ਤ, ਲੇਟੈਂਟ ਵਿਊ ਐਨਾਲਿਟਿਕਸ ਦਾ ਸਟਾਕ 151 ਪ੍ਰਤੀਸ਼ਤ, ਤੱਤ ਚਿੰਤਨ ਦਾ ਸ਼ੇਅਰ 131 ਪ੍ਰਤੀਸ਼ਤ ਅਤੇ ਨਜ਼ਾਰਾ ਟੈਕ ਅਪਣੇ ਆਈਪੀਓ ਜਾਰੀ ਕੀਮਤ ਤੋਂ 103% ਵੱਧ ਹੈ।
Zomato
ਇਸ ਦੌਰਾਨ ਜਿਸ ਸਟਾਕ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਸੀ, ਜ਼ੋਮੈਟੋ IPO ਅਤੇ ਨਾਇਕਾ IPO ਇਕ ਸ਼ਾਨਦਾਰ ਪ੍ਰੀਮੀਅਮ 'ਤੇ ਸੂਚੀਬੱਧ ਹੋਏ ਹਨ, ਇਸ ਸਮੇਂ ਉਹ ਆਪਣੀ ਜਾਰੀ ਕੀਮਤ ਤੋਂ 56% ਅਤੇ 85% ਜ਼ਿਆਦਾ ਵਪਾਰ ਕਰ ਰਹੇ ਹਨ। 2021 ਵਿਚ ਆਈਪੀਓ ਮਾਰਕੀਟ ਨੇ ਆਈਪੀਓ ਰਾਹੀਂ 1,18,704 ਕਰੋੜ ਰੁਪਏ ਇਕੱਠੇ ਕੀਤੇ ਹਨ, ਜੋ ਪਿਛਲੇ ਸਾਲ 2020 ਵਿਚ 26,613 ਕਰੋੜ ਦੇ ਮੁਕਾਬਲੇ ਲਗਭਗ 4.5 ਗੁਣਾ ਵੱਧ ਹੈ।