
ਘਰੇਲੂ ਵਾਇਦਾ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ।
Gold and Silver Prices: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਵੀਰਵਾਰ ਨੂੰ ਵੀ ਜਾਰੀ ਰਹੀ। ਘਰੇਲੂ ਬਾਜ਼ਾਰ ਦੇ ਨਾਲ-ਨਾਲ ਕੌਮਾਂਤਰੀ ਬਾਜ਼ਾਰ 'ਚ ਵੀ ਮਜ਼ਬੂਤੀ ਦਰਜ ਕੀਤੀ ਜਾ ਰਹੀ ਹੈ। ਇਸ ਕਾਰਨ ਸੋਨੇ ਦੀ ਕੀਮਤ 3 ਹਫਤਿਆਂ ਦੇ ਉੱਚੇ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ। ਸਰਾਫਾ ਬਾਜ਼ਾਰ ਵਿਚ ਵਾਧੇ ਲਈ ਵੱਡਾ ਟਰਿੱਗਰ ਅਗਲੇ ਸਾਲ ਯੂਐਸ ਫੈੱਡ ਵਲੋਂ ਵਿਆਜ ਦਰਾਂ ਵਿਚ ਕੀਤੀ ਗਈ ਕਟੌਤੀ ਹੈ, ਜਿਸ ਕਾਰਨ ਬਾਂਡ ਯੀਲਡ ਅਤੇ ਡਾਲਰ ਸੂਚਕਾਂਕ ਨਰਮ ਹਨ।
ਘਰੇਲੂ ਵਾਇਦਾ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। MCX (Multi Commodity Exchange) 'ਤੇ ਸੋਨੇ ਦੀ ਕੀਮਤ 115 ਰੁਪਏ ਵਧ ਗਈ ਹੈ। 10 ਗ੍ਰਾਮ ਸੋਨਾ 63800 ਰੁਪਏ ਤਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਚਾਂਦੀ ਵੀ ਕਰੀਬ 100 ਰੁਪਏ ਦੇ ਵਾਧੇ ਨਾਲ 75730 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ।
ਨਵੇਂ ਸਾਲ 'ਚ ਵਿਆਜ ਦਰਾਂ 'ਚ ਕਟੌਤੀ ਦੇ ਸੰਕੇਤਾਂ ਕਾਰਨ ਕੌਮਾਂਤਰੀ ਹਾਜ਼ਰ ਬਾਜ਼ਾਰ 'ਚ ਸੋਨਾ ਅਤੇ ਚਾਂਦੀ 'ਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ। COMEX 'ਤੇ ਸੋਨੇ ਦੀ ਕੀਮਤ 2096 ਡਾਲਰ ਪ੍ਰਤੀ ਆਨ 'ਤੇ ਕਾਰੋਬਾਰ ਕਰ ਰਹੀ ਹੈ। ਚਾਂਦੀ ਦੀ ਕੀਮਤ ਵੀ 24.70 ਡਾਲਰ ਪ੍ਰਤੀ ਆਨ 'ਤੇ ਕਾਰੋਬਾਰ ਕਰ ਰਹੀ ਹੈ।
22 ਕੈਰੇਟ ਤੋਂ ਇਲਾਵਾ ਜੇਕਰ 24 ਕੈਰੇਟ 10 ਗ੍ਰਾਮ ਸ਼ੁੱਧ ਸੋਨੇ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਇਸ ਦੀ ਕੀਮਤ 110 ਰੁਪਏ ਵਧ ਕੇ 63970 ਰੁਪਏ ਹੋ ਗਈ। ਜਦਕਿ 27 ਦਸੰਬਰ ਨੂੰ ਇਸ ਦੀ ਕੀਮਤ 63860 ਰੁਪਏ ਸੀ। ਵਾਰਾਣਸੀ ਦੇ ਸਰਾਫਾ ਕਾਰੋਬਾਰੀ ਰੁਪਿੰਦਰ ਸਿੰਘ ਨੇ ਦਸਿਆ ਕਿ ਦਸੰਬਰ ਦੇ ਮਹੀਨੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।
ਸੋਨੇ ਤੋਂ ਇਲਾਵਾ ਜੇਕਰ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ 27 ਦਸੰਬਰ ਨੂੰ ਇਸ ਦੀ ਕੀਮਤ 79500 ਰੁਪਏ ਸੀ। ਇਸ ਤੋਂ ਪਹਿਲਾਂ 26 ਦਸੰਬਰ ਨੂੰ ਇਸ ਦੀ ਕੀਮਤ 79200 ਰੁਪਏ ਸੀ। 25 ਦਸੰਬਰ ਨੂੰ ਇਸ ਦੀ ਕੀਮਤ 79200 ਰੁਪਏ ਸੀ।
(For more Punjabi news apart from Gold and Silver Prices today, stay tuned to Rozana Spokesman)