
ਇਸ ਯੋਜਨਾ ਤਹਿਤ ਕਿਸੇ ਵੀ ਸਵੈ-ਸਹਾਇਤਾ ਸਮੂਹ ਲਈ ਵੱਧ ਤੋਂ ਵੱਧ ਇੱਕ ਲੱਖ...
ਨਵੀਂ ਦਿੱਲੀ: ਲਾਕਡਾਊਨ ਦੇ ਚਲਦੇ ਸੰਭਾਵਨਾ ਹੈ ਕਿ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਪਵੇ। ਸਟੇਟ ਬੈਂਕ ਆਫ ਇੰਡੀਆ ਨੇ ਇਹਨਾਂ ਹੀ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਤੁਹਾਡੇ ਲਈ ਐਮਰਜੈਂਸੀ ਲੋਨ ਲਾਂਚ ਕੀਤਾ ਹੈ। ਲਾਕਡਾਊਨ ਦੇ ਚਲਦੇ ਤੁਹਾਨੂੰ ਘਰੋਂ ਨਿਕਲਣ ਦੀ ਜ਼ਰੂਰਤ ਨਹੀਂ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਸਿਰਫ 45 ਮਿੰਟ ਵਿਚ ਤੁਹਾਨੂੰ ਲੋਨ ਮਿਲ ਵੀ ਜਾਵੇਗਾ।
SBI
ਇਸ ਯੋਜਨਾ ਤਹਿਤ ਕਿਸੇ ਵੀ ਸਵੈ-ਸਹਾਇਤਾ ਸਮੂਹ ਲਈ ਵੱਧ ਤੋਂ ਵੱਧ ਇੱਕ ਲੱਖ ਰੁਪਏ ਦਾ ਲੋਨ ਮਿਲੇਗਾ। ਨਾਲ ਹੀ ਸਮੂਹ ਦਾ ਹਰ ਮੈਂਬਰ 5000 ਰੁਪਏ ਤੱਕ ਦਾ ਕਰਜ਼ਾ ਲੈ ਸਕੇਗਾ। ਬੈਂਕ ਦੇ ਅਨੁਸਾਰ, ਸਿਰਫ ਉਹੀ ਵਿਅਕਤੀਆਂ ਨੂੰ ਇਸ ਸਕੀਮ ਵਿੱਚ ਕਰਜ਼ਾ ਮਿਲੇਗਾ ਜਿਸ ਦਾ ਟਰੈਕ ਰਿਕਾਰਡ ਵਧੀਆ ਹੋਵੇਗਾ। ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਘੱਟੋ ਘੱਟ ਦੋ ਵਾਰ ਐਸਐਚਜੀ ਨੇ ਕਿਸੇ ਵੀ ਬੈਂਕ ਤੋਂ ਕਰਜ਼ਾ ਲਿਆ ਹੈ।
SBI
ਇਸ ਦਾ ਮਤਲਬ ਹੈ ਕਿ ਐਸਐਚਜੀ ਜਿਸ ਨੇ ਸਮੇਂ ਸਿਰ ਕਰਜ਼ਾ ਵਾਪਸ ਕਰ ਦਿੱਤਾ ਹੈ। ਇਹ ਵੀ ਸ਼ਰਤ ਹੈ ਕਿ ਐਸਐਚਜੀ 1 ਮਾਰਚ 2020 ਨੂੰ ਕਰਜ਼ਾ ਲੈਣ ਦੇ ਯੋਗ ਹਨ। ਸਟੇਟ ਬੈਂਕ ਆਫ ਇੰਡੀਆ ਨੇ ਲਾਕਡਾਊਨ ਕਾਰਨ ਸੈਲਰੀ ਕਟੌਤੀ ਅਤੇ ਕਾਰੋਬਾਰ ਵਿਚ ਪ੍ਰਭਾਵ ਨੂੰ ਦੇਖਦੇ ਹੋਏ ਇਹ ਲੋਨ ਗਾਹਕਾਂ ਲਈ ਲਿਆਂਦਾ ਹੈ। ਇਹ ਐਮਰਜੈਂਸੀ ਲੋਨ ਸਿਰਫ ਐਸਬੀਆਈ ਗਾਹਕਾਂ ਲਈ ਹੀ ਹੈ।
SBI
ਬੈਂਕ ਨੇ ਕਿਹਾ ਹੈ ਕਿ ਲੋਨ ਲੈਣ ਵਾਲੇ ਗਾਹਕਾਂ ਨੂੰ 6 ਮਹੀਨਿਆਂ ਤਕ ਕਿਸ਼ਤਾਂ ਦੇਣ ਦੀ ਜ਼ਰੂਰਤ ਨਹੀਂ ਹੈ। EMI 6 ਮਹੀਨਿਆਂ ਤੋਂ ਬਾਅਦ ਸ਼ੁਰੂ ਹੋਵੇਗਾ। SBI ਨੇ ਇਹ ਨਵਾਂ ਲੋਨ ਫਿਲਹਾਲ ਸਿਰਫ ਅਪਣੇ ਬੈਂਕ ਗਾਹਕਾਂ ਲਈ ਕੱਢਿਆ ਹੈ। ਇਸ ਪਰਸਨਲ ਲੋਨ ਲਈ ਗਾਹਕਾਂ ਤੋਂ 10.50 ਫ਼ੀਸਦੀ ਦੀ ਦਰ ਨਾਲ ਵਿਆਜ ਦੇਣਾ ਪਵੇਗਾ। ਜੋ ਫਿਲਹਾਲ ਦੇਸ਼ ਦੇ ਕਿਸੇ ਵੀ ਬੈਂਕ ਦੇ ਵਿਆਜ ਤੋਂ ਕਾਫੀ ਸਸਤਾ ਹੈ। SBI ਨੇ ਇਹ ਨਵਾਂ ਲੋਨ ਫਿਲਹਾਲ ਸਿਰਫ ਅਪਣੇ ਬੈਂਕ ਗਾਹਕਾਂ ਲਈ ਕੱਢਿਆ ਹੈ।
ਇੰਝ ਕਰੋ ਅਪਲਾਈ
ਗਾਹਕਾਂ ਨੂੰ ਅਪਣੇ ਰਜਿਸਟਰਡ ਨੰਬਰ ਨਾਲ PAPL <ਅਕਾਉਂਟ ਨੰਬਰ ਤੇ ਆਖਰੀ 4 ਅੰਕ> ਲਿਖ ਕੇ 567676 ਤੇ ਭੇਜਣਾ ਹੈ।
ਤੁਹਾਨੂੰ ਮੈਸੇਜ ਵਿਚ ਦੱਸਿਆ ਜਾਵੇਗਾ ਕਿ ਤੁਸੀਂ ਲੋਨ ਲੈਣ ਦੇ ਸਮਰੱਥ ਹੋ ਜਾਂ ਨਹੀਂ।
Loan
ਸਮਰੱਥ ਗਾਹਕਾਂ ਨੂੰ ਚਾਰ ਪ੍ਰੋਸੈਸ ਵਿਚ ਲੋਨ ਮਿਲ ਜਾਵੇਗਾ।
ਐਪ ਵਿਚ Avail Now ਤੇ ਕਲਿੱਕ ਕਰੋ।
ਇਸ ਤੋਂ ਬਾਅਦ ਸਮਾਂ ਅਵਧੀ ਅਤੇ ਰਕਮ ਚੁਣੋ।
Loans
ਰਜਿਸਟਰਡ ਨੰਬਰ ਤੇ OTP ਆਵੇਗਾ। ਇਸ ਨੂੰ ਭਰਨ ਤੇ ਪੈਸੇ ਤੁਹਾਡੇ ਖਾਤੇ ਵਿਚ ਆ ਜਾਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।