SBI ਸਮੇਤ ਇਹਨਾਂ ਸਰਕਾਰੀ ਬੈਂਕਾਂ ਨੇ ਕੀਤਾ ਫ਼ੈਸਲਾ, ਤਿੰਨ ਮਹੀਨਿਆਂ ਤਕ ਨਹੀਂ ਲਈ ਜਾਵੇਗੀ EMI
Published : Apr 1, 2020, 4:49 pm IST
Updated : Apr 1, 2020, 4:50 pm IST
SHARE ARTICLE
SBI, HDFC Bank, ICICI activate EMI moratorium option for customers
SBI, HDFC Bank, ICICI activate EMI moratorium option for customers

ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ, ਬੈਂਕ ਆਫ ਬੜੌਦਾ ਸਮੇਤ ਲਗਭਗ...

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਦੁਆਰਾ 27 ਮਾਰਚ ਨੂੰ ਬੈਂਕਾਂ ਨੂੰ ਲੋਨ ਦੇ ਭੁਗਤਾਨ ਤੇ 3 ਮਹੀਨਿਆਂ ਦੀ ਮੋਰਟੋਰਿਅਮ ਪ੍ਰਦਾਨ ਕਰਨ ਦੇ ਹੁਕਮ ਤੋਂ ਬਾਅਦ ਵਧ ਸਰਵਜਨਿਕ ਖੇਤਰ ਦੇ ਬੈਂਕਾਂ ਨੇ ਮੰਗਲਵਾਰ ਨੂੰ ਟਵਿੱਟਰ ਤੇ ਅਪਣੇ ਫ਼ੈਸਲੇ ਦਾ ਐਲਾਨ ਕੀਤਾ।

Bank Bank

ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ, ਬੈਂਕ ਆਫ ਬੜੌਦਾ ਸਮੇਤ ਲਗਭਗ ਸਾਰੇ ਸਰਕਾਰੀ ਬੈਂਕਾਂ ਨੇ ਸਾਰੇ ਤਰ੍ਹਾਂ ਦੇ ਲੋਨ ਦੀ ਵਾਪਸੀ ਕਿਸ਼ਤ ਵਿਚ ਤਿੰਨ ਮਹੀਨੇ ਦੀ ਰੋਕ ਲਗਾਉਣ ਬਾਰੇ ਜ਼ਰੂਰੀ ਹੁਕਮ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਹੋਮ ਲੋਨ, ਵਹੀਕਲ ਲੋਨ, ਫ਼ਸਲ ਲੋਨ ਅਤੇ ਸਾਰੇ ਤਰ੍ਹਾਂ ਦੇ ਹੋਰ ਲੋਨ ਦੀਆਂ ਵਸੂਲੀ ਕਿਸ਼ਤਾਂ ਤੇ ਤਿੰਨ ਮਹੀਨਿਆਂ ਲਈ ਰੋਕ ਰਹੇਗੀ। ਇਸ ਨਾਲ ਲਾਕਡਾਊਨ ਦੌਰਾਨ ਗਾਹਕਾਂ ਨੂੰ ਵਿੱਤੀ ਤੰਗੀ ਤੋਂ ਕੁੱਝ ਰਾਹਤ ਮਿਲੇਗੀ।

BankBank

ਐਸਬੀਆਈ ਨੇ ਟਵੀਟ ਕਰ ਕੇ ਦਸਿਆ ਕਿ ਐਸਬੀਆਈ ਨੇ ਆਰਬੀਆਈ ਕੋਵਿਡ-19 ਰੇਗੂਲੇਟਰੀ ਪੈਕੇਜ ਦੇ ਸੰਦਰਭ ਵਿਚ 1 ਮਾਰਚ 2020 ਤੋਂ 31 ਮਈ 2020 ਦੌਰਾਨ ਟਰਮ ਲੋਨ ਦੀਆਂ ਕਿਸ਼ਤਾਂ ਅਤੇ ਵਿਆਜ਼/EMI ਨੂੰ ਮੁਲਤਵੀ ਕਰਨ ਲਈ ਕਦਮ ਚੁੱਕਿਆ ਹੈ ਅਤੇ ਰਿਪੇਮੈਂਟ ਦੀ ਮਿਆਦ ਨੂੰ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਹੈ। 1.3.2020 ਤੋਂ 31.5.2020 ਦੀ ਮਿਆਦ ਲਈ ਵਰਕਿੰਗ ਕੈਪਿਟਲ ਸੁਵਿਧਾਵਾਂ ਤੇ ਵਿਆਜ਼ ਵੀ 30.6.3030 ਤਕ ਨਹੀਂ ਦੇਣੀ ਪਵੇਗੀ।

BankBank

ਜੇ ਮੋਰੇਟੇਰਿਅਮ ਪੀਰੀਅਡ ਵਿਚ 3 ਇੰਸਟਾਲਮੈਂਟ ਨੂੰ ਨਹੀਂ ਜਮ੍ਹਾਂ ਕੀਤਾ ਜਾਂਦਾ ਤਾਂ ਇਸ ਨਾਲ ਗਾਹਕ ਦੇ ਕ੍ਰੈਡਿਟ ਹਿਸਟਰੀ ਤੇ ਕੋਈ ਅਸਰ ਨਹੀਂ ਪਵੇਗਾ। ਜੇ ਤੁਸੀਂ ਵੀ ਇਸ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਗਏ ਫਾਰਮ (https://bit.ly/2UUEorp) ਤੇ ਅਪਲਾਈ ਕਰ ਸਕਦੇ ਹੋ। ਅਤੇ ਈਮੇਲ ਆਈਡੀ ਦੀ ਲਿਸਟ (https://bit.ly/3bJc4yK) ਉਸ ਖੇਤਰ ਅਨੁਸਾਰ ਹੈ ਜਿੱਥੇ ਤੁਸੀਂ ਅਪਲਾਈ ਪੱਤਰ ਨੂੰ ਮੇਲ ਕਰਨਾ ਹੋਵੇਗਾ।

Bank employees offer esops to public sector bank staff suggests economic surveyBank 

ਐਸਬੀਆਈ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇ ਸੰਬੰਧਿਤ ਗਾਹਕ ਦਾ ਮਕਾਨ ਕਰਜ਼ 30 ਲੱਖ ਰੁਪਏ ਹੈ ਅਤੇ ਇਸ ਨੂੰ ਵਾਪਸ ਕਰਨ ਦੀ ਮਿਆਦ 15 ਸਾਲ ਬਾਕੀ ਹੈ ਤਾਂ ਤਿੰਨ ਮਹੀਨਿਆਂ ਦੀ ਮੌਹਲਤ ਮਿਆਦ ਦਾ ਵਿਕਲਪ ਲੈਣ ਤੇ 2.34 ਲੱਖ ਰੁਪਏ ਦੇ ਕਰੀਬ ਵਧ ਵਿਆਜ਼ ਲਗੇਗਾ ਜੋ ਕਿ 8 ਈਐਮਆਈ ਦੇ ਬਰਾਬਰ ਹੈ।

ਇਸੇ ਤਰ੍ਹਾਂ ਜੇ ਗਾਹਕ ਨੇ 6 ਲੱਖ ਰੁਪਏ ਦਾ ਵਾਹਨ ਕਰਜ਼ ਲਿਆ ਹੈ ਅਤੇ ਉਸ ਨੂੰ ਵਾਪਸ ਕਰਨ ਲਈ 54 ਮਹੀਨਿਆਂ ਦਾ ਸਮਾਂ ਬਚਿਆ ਹੈ ਤਾਂ ਛੋਟ ਮਿਆਦ ਦਾ ਵਿਕਲਪ ਚੁਣਨ ਤੇ ਉਸ ਨੂੰ 19,000 ਰੁਪਏ ਕਰੀਬ ਵਧ ਵਿਆਜ਼ ਦੇਣੇ ਪੈਣਗੇ ਜੋ ਕਿ 1.5 ਵਧ ਈਐਮਆਈ ਦੇ ਬਰਾਬਰ ਹੈ।

Bank EmployeesBank 

ਬੈਂਕ ਆਫ ਬੜੌਦਾ ਨੇ ਅਪਣੇ ਟਵੀਟ ਵਿਚ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਆਰਥਿਕ ਪ੍ਰਭਾਵ ਨਾਲ ਨਿਪਟਣ ਲਈ ਆਰਬੀਆਈ ਕੋਵਿਡ-19 ਰੇਗੁਲੇਟਰੀ ਪੈਕੇਜ ਵਿਚ ਬੈਂਕ ਲੋਨ ਦੀ ਕਿਸ਼ਤ ਟਾਲਣ, ਕਾਰਜਸ਼ੀਲ ਪੂੰਜੀ ਤੇ ਵਿਆਜ਼ 1 ਮਾਰਚ 2020 ਤੋਂ ਤਿੰਨ ਮਹੀਨਿਆਂ ਲਈ ਵਧਾਉਣ ਦੀ ਆਗਿਆ ਦੇਣਾ ਸ਼ਾਮਲ ਹੈ। ਇਕ ਹੋਰ ਜਨਤਕ ਖੇਤਰ ਦੇ ਬੈਂਕ ਪੀ ਐਨ ਬੀ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਲਈ ਰਾਹਤ ਸਕੀਮ ਦੀ ਪੇਸ਼ਕਸ਼ ਕਰ ਰਹੀ ਹੈ।

ਕੇਨਰਾ ਬੈਂਕ ਨੇ ਟਵੀਟ ਕੀਤਾ ਹੈ ਕਿ ਆਰਬੀਆਈ ਪੈਕੇਜ ਤਹਿਤ ਕਰਜ਼ਦਾਰ ਅਪਣਾ ਇਕ ਮਾਰਚ 2020 ਤੋਂ 31 ਮਈ 2020 ਤਕ ਭੁਗਤਾਨ ਵਾਲੀ ਅਪਣੀ ਈਐਮਆਈ ਤਿੰਨ ਮਹੀਨਿਆਂ ਲਈ ਟਾਲ ਸਕਦੇ ਹਨ। ਬੈਂਕਾਂ ਵੱਲੋਂ ਈਐਮਆਈ ਰੋਕ ਤੇ ਸਥਿਤੀ ਸਪੱਸ਼ਟ ਹੋਣ ਨਾਲ ਗਾਹਕਾਂ ਦਾ ਸ਼ੱਕ ਦੂਰ ਹੋਵੇਗਾ। ਉਹ ਬੈਂਕਾਂ ਤੋਂ ਭੁਗਤਾਨ ਨੂੰ ਲੈ ਕੇ ਮੋਬਾਇਲ ਫੋਨ ਤੇ ਆ ਰਹੇ ਮੈਸੇਜ ਨੂੰ ਦੇਖਦੇ ਹੋਏ ਦੁਚਿਤੀ ਵਿਚ ਫਸੇ ਹੋਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement